ਅਜਿਹੇ ਖੇਡ ਟੂਰਨਾਮੈਂਟ ਪੰਜਾਬ ਦੇ ਖੇਡ ਪੱਧਰ ਨੂੰ ਉੱਚਾ ਚੁੱਕਣ ਵਿੱਚ ਅਹਿਮ ਰੋਲ ਅਦਾ ਕਰਨਗੇ : ਕੈਬਨਿਟ ਮੰਤਰੀ ਮੀਤ ਹੇਅਰ
ਹਰਿੰਦਰ ਨਿੱਕਾ , ਬਰਨਾਲਾ , 20 ਅਗਸਤ 2022
ਸਥਾਨਕ ਸਹਿਰ ਦੇ ਬਾਈ.ਐਸ.ਸਕੂਲ ਵਿੱਚ ਸ਼੍ਰੀ ਵੀ.ਕੇ. ਜ਼ੋਸ਼ੀ ਪੰਜਾਬ ਸਟੇਟ ਚੈਸ਼ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਵਿਸ਼ੇਸ਼ ਤੌਰ ‘ਤੇ ਸਿਰਕਤ ਕੀਤੀ ਗਈ ਅਤੇ ਟੂਰਨਾਮੈਂਟ ਦਾ ਉਦਘਾਟਨ ਕੀਤਾ ਗਿਆ।ਟੂਰਨਾਂਮੈਂਟ ਵਿੱਚ 16 ਸਾਲ ਤੋਂ ਘੱਟ ਉਮਰ ਦੇ ਪਹਿਲਾ ਗਰੁਪ ਵਿੱਚ 120 ਖਿਡਾਰੀਆਂ ਅਤੇ 16 ਤੋਂ ਬਾਅਦ ਉਪਨ ਦੇ ਦੂਜੇ ਗਰੁੱਪ ਵਿੱਚ 43 ਖਿਡਾਰੀਆਂ ਨੇ ਭਾਗ ਲਿਆ। ਇਸ ਸਮੇਂ ਐਸੋਸੀਏਸ਼ਨ ਦੇ ਨੀਲ ਕੰਠ ਸ਼ਰਮਾ ਅਤੇ ਜਰਨਲ ਸੈਕਟਰੀ ਜੁਨੀਦਰ ਜੋਸ਼ੀ ਨੇ ਕਿਹਾ ਕਿ ਐਸੋਸੀਏਸ਼ਨ ਵੱਲੋਂ ਪਿਛਲੇ ਸਮੇਂ ਤੋਂ ਲੋਕ ਭਲਾਈ ਕੰਮ ਕਰਦੀ ਆ ਰਹੀ ਹੈ, ਬੱਚਿਆਂ ਨੂੰ ਖੇਡਾ ਨਾਲ ਜ਼ੋੜਨ ਲਈ ਖੇਡ ਟੂਰਨਾਮੈਂਟ ਕਰਵਾਉਣੇ ਬਹੁਤ ਜਰੂਰੀ ਹਨ, ਜਿਸ ਤਹਿਤ ਐਸੋਸੀਏਸ਼ਨ ਵੱਲੋਂ ਚੈਸ ਟੂਰਨਾਮੈਂਟ ਦਾ ਅਯੋਜਨ ਕੀਤਾ ਗਿਆ ਹੈ।ਉਹਨਾ ਆਏ ਖਿਡਾਰੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਸ਼੍ਰੀ ਵੀ.ਕੇ. ਜੋਸ਼ੀ ਦੇ ਧਰਮ ਪਤਨੀ ਸੁਰਿੰਦਰਾ ਜੋਸ਼ੀ ਵੱਲੋਂ ਵਿਸ਼ੇਸ਼ ਤੌਰ ‘ਤੇ ਪਹੁੰਚਕੇ ਐਸੋਸੀਏਸ਼ਨ ਨੂੰ 11 ਹਜ਼ਾਰ ਰੁਪਏ ਦੀ ਮੱਦਦ ਰਾਸ਼ੀ ਦੇ ਕੇ ਮੈਂਬਰਾਂ ਦੀ ਹੌਸਲਾ ਅਫਜਾਈ ਕੀਤੀ ਗਈ।
ਇਸ ਮੌਕੇ ਬੋਲਦਿਆਂ ਖੇਡ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਨੇ ਟੂਰਨਾਮੈਂਟ ਦੀ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਟੂਰਨਾਮੈਂਟ ਪੰਜਾਬ ਦੇ ਖੇਡ ਪੱਧਰ ਨੂੰ ਉੱਚਾ ਚੁੱਕਣ ਵਿੱਚ ਆਪਣਾ ਅਹਿਮ ਰੋਲ ਅਦਾ ਕਰਦੇ ਹਨ, ਇਸ ਤਰ੍ਹਾਂ ਦੇ ਮੁਕਾਬਲੇ ਬੱਚਿਆਂ ਵਿੱਚ ਖੇਡਾ ਪ੍ਰਤੀ ਰੁਚੀ ਨੂੰ ਪੈਦਾ ਕਰਦੇ ਹਨ ਅਤੇ ਬੱਚਿਆਂ ਦੇ ਦਿਮਾਗੀ ਪੱਧਰ ਨੂੰ ਉੱਚਾ ਚੁੱਕਦੇ ਹਨ।ਉਹਨਾਂ ਕਿਹਾ ਕਿ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਵੱਲੋਂ ਧਿਆਨ ਨਾਂ ਦਿੱਤੇ ਜਾਣ ਕਾਰਨ ਪੰਜਾਬ ਹੋਰਨਾ ਸੂਬਿਆਂ ਮੁਕਾਬਲੇ ਪਿਛੇ ਹੈ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਖੇਡਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।ਹਾਲ ਹੀ ਵਿੱਚ ਹੋਏ ਉਲੰਪਿਕ ਗੇਮਸ਼ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ੳਲੰਪਿਕ ਵਿੱਚ ਹਰਿਆਣਾ ਨੇ 36 ਮੈਡਮ ਹਾਸਲ ਕੀਤੇ ਪਰ ਪੰਜਾਬ 6 ਤੱਕ ਹੀ ਪਹੁੰਚ ਸਕਿਆ, ਜਿਸ ਦਾ ਕਾਰਨ ਸਾਡੀਆਂ ਪੁਰਾਣੀਆਂ ਸਰਕਾਰ ਦੁਆਰਾ ਖਿਡਾਰੀਆਂ ਵੱਲ ਧਿਆਨ ਨਾ ਦੇਣਾ ਹੈ।ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸੂਬਾ ਪੱਧਰੀ ਖੇਡ ਮੇਲਾ ਕਰਵਾਇਆ ਜਾਵੇਗਾ, ਜ਼ੋ ਹੁਣ ਤੱਕ ਦੇ ਖੇਡ ਮੇਲਿਆਂ ਤੋਂ ਵੱਖਰਾ ਹੋਵੇਗਾ।ਇਹ ਮੇਲਾ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਵਿੱਚ ਖੇਡਾ ਪ੍ਰਤੀ ਹੋਰ ਰੁਚੀ ਪੈਦਾ ਕਰੇਗਾ।
ਇਸ ਸਮੇਂ ਆਮ ਆਦਮੀ ਪਾਰਟੀ ਦੇ ਜਿ਼ਲ੍ਹਾ ਪ੍ਰਧਾਨ ਗੁਦੀਪ ਸਿੰਘ ਬਾਠ, ਆਪ ਆਗੂ ਰਾਮਤੀਰਥ ਮੰਨਾ, ਆਪ ਐਮ.ਸੀ. ਬੰਟੀ, ਐਡਵੋਕੇਟ ਦੀਪਕ ਜਿੰਦਲ, ਰੋਹਨ, ਸੌਰਵ, ਮੋਹਿਤ ਬਾਂਸਲ, ਰਮੇਸ਼ ਕੁਮਾਰ, ਸਾਕੁਲ ਕੌਸਲ, ਸੁਨੀਲ , ਮਨੀਸ ਸਿੰਗਲਾ, ਰਾਕੇਸ਼ ਕੁਮਾਰ, ਰੌਬਿਨ ਗੁਪਤਾ , ਪ੍ਰਿੰਸੀਪਲ ਮੈਡਮ ਵਿਮੀ ਗੁਪਤਾ, ਆਦਿ ਹਾਜ਼ਰ ਸਨ।