ਦਲਿਤ ਵਿਦਿਆਰਥੀ ਇੰਦਰ ਮੇਘਵਾਲ ਨੂੰ ਇਨਸਾਫ਼ ਦੇਣ ਦੀ ਕੀਤੀ ਜੋਰਦਾਰ ਮੰਗ
ਬਰਨਾਲਾ 20 ਅਗਸਤ (ਸੋਨੀ ਪਨੇਸਰ)
ਬਰਨਾਲਾ ਜਿਲ੍ਹੇ ਨਾਲ ਸਬੰਧਿਤ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਵੱਲੋਂ ਸਾਂਝੇ ਤੌਰ ‘ਤੇ ਬਰਨਾਲਾ ਰੇਲਵੇ ਸਟੇਸ਼ਨ ਵਿਖੇ ਇਕੱਠੇ ਹੋਕੇ ਸਦਰ ਬਜ਼ਾਰ ਰਾਹੀਂ ਸ਼ਹੀਦ ਭਗਤ ਸਿੰਘ ਚੌਂਕ ਤੱਕ ਬਿਲਕੀਸ ਬਾਨੋ ਸਮੂਹਿਕ ਜਬਰ ਜਿਨਾਹ ਅਤੇ ਕਤਲ ਦੇ ਦੋਸ਼ੀਆਂ ਨੂੰ ਗੁਜਰਾਤ ਸਰਕਾਰ ਵੱਲੋਂ ਰਿਹਾਅ ਕਰਨ ਖਿਲਾਫ਼ “ਇਨਸਾਫ਼ ਮਾਰਚ” ਕੀਤਾ ਗਿਆ। ਇਸ ਇਨਸਾਫ਼ ਮਾਰਚ ਵਿੱਚ ਬੁਲਾਰੇ ਆਗੂਆਂ ਨਰਾਇਣ ਦੱਤ, ਪੑਿਤਪਾਲ ਸਿੰਘ ਬਠਿੰਡਾ, ਚਰਨਜੀਤ ਕੌਰ ਨੇ ਕਿਹਾ ਕਿ ਬਿਲਕੀਸ ਬਾਨੋ ਦੇ ਸਮੂਹਿਕ ਜਬਰ ਜਿਨਾਹ ਤੇ ਕਾਤਲਾਂ ਦੇ 11 ਮੈਂਬਰੀ ਗੁਜਰਾਤੀ ਗੁੰਡਾ-ਗਰੋਹ ਦੀ ਸਜ਼ਾ ਮੁਆਫ਼ੀ ਦਾ ਫੈਸਲਾ ਰੱਦ ਕੀਤਾ ਜਾਵੇ। ਆਗੂਆਂ ਮੋਦੀ ਹਕੂਮਤ ਵੱਲੋਂ ਦੋਹਰੇ ਪੈਮਾਨੇ ਅਪਨਾਉਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਇੱਕ ਪਾਸੇ ਬਲਾਤਕਾਰੀਆਂ/ਕਾਤਲਾਂ ਦੀਆਂ ਸਜਾਵਾਂ ਰੱਦ ਕਰਕੇ ਰਿਹਾਅ ਕੀਤਾ ਜਾ ਰਿਹਾ, ਦੂਜੇ ਪਾਸੇ ਬੁੱਧੀਜੀਵੀਆਂ,ਸਮਾਜਿਕ ਕਾਰਕੁਨਾਂ,ਦਲਿਤ ਚਿੰਤਕਾਂ, ਵਕੀਲਾਂ ਨੂੰ ਦੇਸ਼ ਧੑੋਹ ਵਰਗੇ ਮੁਕੱਦਮੇ ਦਰਜ ਕਰਕੇ ਸਾਲਾਂ ਬੱਧੀ ਸਮੇਂ ਤੋਂ ਜੇਲ੍ਹ ਦੀਆਂ ਸਲਾਖਾਂ ਪਿੱਛੇ ਕੈਦ ਕੀਤਾ ਹੋਇਆ ਹੈ। ਆਗੂਆਂ ਨੇ ਬਿਲਕਿਸ ਬਾਨੋ ਵੱਲੋਂ ਇਨਸਾਫ਼ ਲਈ ਲੜੀ ਗਈ 20 ਸਾਲਾ ਲੜਾਈ ਨਾਲ ਇੱਕਮੁੱਠਤਾ ਪਰਗਟ ਕੀਤੀ।
ਪੑੇਮਪਾਲ ਕੌਰ, ਜਗਰਾਜ ਟੱਲੇਵਾਲ ਆਗੂਆਂ ਕਿਹਾ ਕਿ ਇਹ ਫੈਸਲਾ ਬਲਾਤਕਾਰ ਦੇ ਸਾਰੇ ਹੀ ਪੀੜਤਾਂ ਦੁਆਰਾ ਨਿਆਂ ਹਾਸਲ ਕਰਨ ਲਈ ਲੜੀ ਜਾ ਰਹੀ ਲੜਾਈ ‘ਤੇ ਘਾਤਕ ਅਸਰ ਪਾਵੇਗਾ। ਬੁਲਾਰਿਆਂ ਨੇ ਭਾਰਤ ਦੀ ਸੁਪਰੀਮ ਕੋਰਟ ਨੂੰ ਇਸ ਗੰਭੀਰ ਅਨਿਆਂਕਾਰੀ ਫੈਸਲੇ ਨੂੰ ਤੁਰੰਤ ਰੱਦ ਕਰਨ ਲਈ ਕਿਹਾ। ਬੁਲਾਰੇ ਆਗੂਆਂ