ਸ਼ਹਿਰ ਦੀ ਨਾਮੀ ਸੰਸਥਾ ‘ਚ ਨੌਕਰੀ ਦੇਣ ਲਈ ਰੱਖੀ ਜਿਣਸੀ ਸ਼ੋਸ਼ਣ ਦੀ ਸ਼ਰਤ
ਹਰਿੰਦਰ ਨਿੱਕਾ, ਬਰਨਾਲਾ 17 ਅਗਸਤ 2022
ਸ਼ਹਿਰ ਦੀ ਇੱਕ ਨਾਮੀ ਵੈਲਫੇਅਰ ਸੰਸਥਾ ‘ਚ Physiotherapist ਦੀ ਨੌਕਰੀ ਦੇਣ ਦੇ ਬਦਲੇ ਸੰਸਥਾ ਦੇ ਇੱਕ ਸਾਬਕਾ ਪ੍ਰਧਾਨ ਅਤੇ ਵੱਡੇ ਧਨਾਢ ਵੱਲੋਂ ਲੜਕੀ ਨੂੰ ਜਿਣਸੀ ਸ਼ੋਸ਼ਣ ਦੀ ਸ਼ਰਤ ਰੱਖਣ ਦਾ ਬੇਹੱਦ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪਰੰਤੂ ਸੰਸਥਾ ਦੇ ਹੋਰ ਅਹੁਦੇਦਾਰ , ਸੰਸਥਾ ਦੀ ਬਦਨਾਮੀ ਹੋਣ ਦੇ ਵਾਸਤੇ ਪਾ ਕੇ ਮਾਮਲੇ ਤੇ ਪਰਦਾ ਪਾਉਣ ਲਈ ਤਰਲੋਮੱਛੀ ਹੋਏ ਫਿਰਦੇ ਹਨ। ਪਤਾ ਇਹ ਵੀ ਲੱਗਿਆ ਕਿ ਪੀੜਤ ਲੜਕੀ ਦੀ ਅਵਾਜ ਬੰਦ ਕਰਵਾਉਣ ਖਾਤਿਰ, ਉਸ ਨੂੰ ਨੌਕਰੀ ਤੋਂ ਫਾਰਗ ਕਰ ਦੇਣ ਲਈ ਰਜਿਸਟਰ ਤੇ ਮਤਾ ਲਿਖ ਕੇ ਤਲਵਾਰ ਵੀ ਲਟਕਾ ਦਿੱਤੀ ਗਈ ਹੈ। ਸੂਤਰਾਂ ਦੀ ਗੱਲ ਤੇ ਯਕੀਨ ਕਰੀਏ ਤਾਂ ਗੰਭੀਰ ਦੋਸ਼ਾਂ ‘ਚ ਘਿਰੇ ਸੰਸਥਾ ਦੇ ਸਾਬਕਾ ਪ੍ਰਧਾਨ ਨੂੰ ਸੰਸਥਾ ਦੀ ਮੈਂਬਰੀ ਤੋਂ ਕੱਢ ਕੇ ਮਾਮਲੇ ਨੂੰ ਰਫਾ ਦਫਾ ਕਰਨ ਲਈ ਯਤਨ ਕੀਤਾ ਗਿਆ ਹੈ।
ਅਸ਼ਲੀਲ ਹਰਕਤਾਂ ਦੇ ਕੋਡ, ਲੰਚ, ਡਿਨਰ ਤੇ ਬਰੇਕਫਾਸਟ
ਟੂਡੇ ਨਿਊਜ ਦੇ ਹੱਥ ਲੱਗੀ ਵਟਸਅੱਪ ਚੈਟ ਵਿੱਚ ਨਾਮੀ ਸੰਸਥਾ ਦੇ EX ਪ੍ਰਧਾਨ ਨੇ Ladies Physiotherapist ਨਾਲ ਅਸ਼ਲੀਲ ਗੱਲਾਂ ਕਰਨ ਲਈ ਲੰਚ, ਡਿਨਰ ਅਤੇ ਬਰੇਕਫਾਸਟ ਕੋਡ ਵਰਤੇ ਹਨ । ਜਿੰਨ੍ਹਾਂ ਦੀ ਕੁੱਝ ਵੰਨਗੀ ਪਾਠਕਾਂ ਦੇ ਧਿਆਨ ਹਿੱਤ ਪੇਸ਼ ਹੈ।
– ਹੁਣ ਫੁਲ ਵਾਲੀ ਪਾਰਟੀ ਹੋਵੇਗੀ ਜਾਂ ਜੋ ਮੈਂ ਕਹਿੰਦਾ ਸੀ!
– ਉਸ ਦਿਨ ਤੁਸੀਂ ਕਹਿੰਦੇ ਸੀ, join ਤੋਂ ਫੁਲ ਹੀ ਕਰ ਲਿਉ!
– ਮੈਂ ਤਾਂ ਕਰਵਾ ਦੇਵਾਂਗਾ, ਤੁਸੀਂ, ਫੁਲ ਕੋਰਸ ਤੋਂ ਲੰਚ ਤੇ ਆ ਗਏ!
-ਜਦੋਂ ਲੜਕੀ ਵੱਲੋਂ ਕੋਈ ਜੁਆਬ ਨਾ ਆਇਆ ਤਾਂ ਫਿਰ
– ਕੀ ਹੋਇਆ ਚੁੱਪ ਕਰ ਗਏ Dr. ਸਾਬ੍ਹ!
– ਬੰਦਾ 18 ਮਹੀਨਿਆਂ ਤੋਂ ਹੰਗਰੀ ਹੈ, ਇਸ ਫੂਡ ਦਾ!
-I Wating hertly long time!
-ਮਰਜੀ ਐ ਤੁਹਾਡੀ, ਅਸੀਂ ਆਪਣਾ ਕੰਮ ਕਰ ਦਿੱਤਾ, ਲੰਚ ਪੈਂਡਿਗ ਚੱਲ ਰਿਹਾ ਹੈ, 1 Year ਤੋਂ !
-ਲੜਕੀ ਟਾਲਣ ਲਈ ਲਿਖਦੀ ਹੈ, ਆਪਾਂ ਫਰੈਂਡ ਜ਼ੋਨ ‘ਚ ਆ ਗਏ
-ਅੱਗੋਂ ਧਨਾਢ ਲਿਖਦੈ- ਮੈਂ ਜੱਫੀ ਪੱਪੀ ਨੂੰ ਫਰੈਂਡ ਜ਼ੋਨ ਹੀ ਸਮਝਦਾ ਹਾਂ!
ਗੱਲ ਇੱਥੇ ਹੀ ਖਤਮ ਨਹੀਂ ਹੋਈ-
ਫਿਰ ਕਹਿੰਦਾ-ਸਾਡੇ ਲਈ ਲੰਚ ,ਡਿਨਰ ਦਾ ਹੋਵੇਗਾ ਕੁੱਝ ਜਾਂ ਕੰਮ ਹੋਏ ਤੋਂ ਅਸੀਂ ਕੌਣ ਤੇ ਤੁਸੀਂ ਕੌਣ!
-ਪਹਿਲਾਂ ਕਹਿੰਦੇ ਸੀ ਕਿ Joining ਤੋਂ ਬਾਅਦ ਡਿਨਰ ਕਰਵਾਉਣਾ ਤੇ ਹੁਣ ਬਰੇਕ ਫਾਸਟ ਵੀ ਨਹੀਂ ਕਰਵਾਇਆ !
Ladies Physiotherapist ਦਾ ਜਿਣਬੀ ਸ਼ੋਸ਼ਣ ਕਰਨ ਲਈ ਕਾਹਲੇ, EX ਪ੍ਰਧਾਨ ਦੀ ਅਜਿਹੀ ਚੈਟਿੰਗ ਦੀ ਫਹਿਰਿਸ਼ਤ ਹੋਰ ਵੀ ਲੰਬੀ ਐ ,, ਪਰੰਤੂ ਫਿਰ ਵੀ ਸੰਸਥਾ ਦੇ ਕੁੱਝ ਦਿਨ ਪਹਿਲਾਂ ਹੀ ਪ੍ਰਧਾਨ ਬਣੇ ਆਗੂ ਨੇ ਪੂਰੇ ਘਟਨਾਕ੍ਰਮ ਬਾਰੇ ਪੁੱਛਣ ਤੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ, ਕਹਿੰਦਾ, ਇਹੋ ਜਿਹੀ ਕੋਈ ਘਟਨਾ ਤਾਂ ਹੋਈ ਹੀ ਨਹੀਂ। ਜਦੋਂਕਿ ਸੰਸਥਾ ਦੇ ਇੱਕ ਹੋਰ ਮੈਂਬਰ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕਥਿਤ ਦੋਸ਼ਾਂ ਬਾਰੇ ਸਾਬਕਾ ਪ੍ਰਧਾਨ ਦਾ ਪੱਖ ਜਾਣਨ ਲਈ, ਉਸ ਨੂੰ ਮੀਟਿੰਗ ਵਿੱਚ ਬੁਲਾਇਆ ਗਿਆ ਸੀ ,ਪਰੰਤੂ ਉਹ ਤਾਂ ਸੰਸਥਾ ਦਾ ਗਰੁੱਪ ਹੀ Left ਕਰ ਗਿਆ। ਜਿਸ ਤੋਂ ਬਾਅਦ ਉਸ ਨੂੰ ਸੰਸਥਾ ਦੀ ਮੈਂਬਰਸ਼ਿਪ ਤੋਂ ਹਟਾ ਦਿੱਤਾ ਗਿਆ ਹੈ ।