ਡੇਰਾ ਸੱਚਾ ਸੌਦਾ ਜ਼ਿਲਾ ਬਠਿੰਡਾ ਦੀ ਸਾਧ ਸੰਗਤ ਨੇ ਲਗਾਏ 30 ਹਜ਼ਾਰ 340 ਪੌਦੇ
ਬਠਿੰਡਾ, 14 ਅਗਸਤ (ਅਸ਼ੋਕ ਵਰਮਾ)
ਦੇਸ਼ ਦੀ ਆਜ਼ਾਦੀ ਦੇ 75ਵੇਂ ਅੰਮਿ੍ਰਤ ਮਹਾਂਉਤਸਵ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਜਨਮ ਮਹੀਨੇ ਦੀ ਖੁਸ਼ੀ ’ਚ ਜ਼ਿਲਾ ਬਠਿੰਡਾ ਦੀ ਸਾਧ ਸੰਗਤ ਨੇ ਜ਼ਿਲੇ ਭਰ ’ਚ ਵੱਖ-ਵੱਖ ਥਾਈਂ 30 ਹਜ਼ਾਰ 340 ਪੌਦੇ ਲਗਾਏ ਪੌਦੇ ਲਗਾਉਣ ਮੌਕੇ ਸਾਧ ਸੰਗਤ ਨੇ ਇਨਾਂ ਪੌਦਿਆਂ ਦੀ ਸਾਂਭ ਸੰਭਾਲ ਦਾ ਪ੍ਰਣ ਵੀ ਲਿਆ। ਬਠਿੰਡਾ ਵਿਖੇ ਪੌਦੇ ਲਾਉਣ ਦੀ ਸ਼ੁਰੂਆਤ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ’ਵਰਸਿਟੀ ਦੇ ਰਜਿਸਟਰਾਰ ਡਾ. ਗੁਰਵਿੰਦਰਪਾਲ ਸਿੰਘ ਬਰਾੜ, ਡੀਨ ਗੁਰਪ੍ਰੀਤ ਸਿੰਘ ਬਾਠ, ਸੈਕਟਰੀ ਰੈੱਡ ਕਰਾਸ ਦਰਸ਼ਨ ਕੁਮਾਰ, ’ਵਰਸਿਟੀ ਦੇ ਪਟਵਾਰ ਸਕੂਲ ਦੇ ਇੰਸਟ੍ਰਕਟਰ ਨਿਰਮਲ ਸਿੰਘ, ਇੰਦਰ ਸਿੰਘ, ਪ੍ਰੋਫੈਸਰ ਪਰਮਜੀਤ ਸਿੰਘ ਆਦਿ ਨੇ ਪੌਦਾ ਲਗਾ ਕੇ ਕੀਤੀ। ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਗੁਰਵਿੰਦਰਪਾਲ ਸਿੰਘ ਬਰਾੜ ਨੇ ਕਿਹਾ ਕਿ ਜੇਕਰ ਅਸੀਂ ਹਵਾ, ਪਾਣੀ ਅਤੇ ਧਰਤੀ ਨੂੰ ਬਚਾ ਲਿਆ ਤਾਂ ਅਸੀਂ ਬਚ ਜਾਵਾਂਗੇ। ਅੱਜ ਜੋ ਸਾਨੂੰ ਹਵਾ ਮੁਫ਼ਤ ਮਿਲ ਰਹੀ ਹੈ ਇਹ ਤਾਂ ਹੀ ਮਿਲੇਗੀ ਜੇਕਰ ਸਾਡੇ ਕੋਲ ਪੌਦੇ ਬਹੁਤ ਹੋਣਗੇ। ਉਨਾਂ ਕਿਹਾ ਕਿ ਬਹੁਤ ਸਾਰੇ ਨੌਜਵਾਨ ਇਸ ਸੇਵਾ ਕਾਰਜ ਵਿਚ ਲੱਗੇ ਹੋਏ ਹਨ, ਜਦੋਂ ਨਵੀਂ ਪੀੜੀ ਅਜਿਹੇ ਨੇਕ ਕਾਰਜ ਕਰਦੀ ਹੈ ਤਾਂ ਬਹੁਤ ਖੁਸ਼ੀ ਹੁੰਦੀ ਹੈ। ਉਹਨਾਂ ਡੇਰਾ ਸੱਚਾ ਸੌਦਾ ਵੱਲੋਂ ਇਸ ਨੇਕ ਕਾਰਜ ਨੂੰ ਵੱਡਾ ਉਪਰਾਲਾ ਦੱਸਦਿਆ ਸਾਧ ਸੰਗਤ ਦੇ ਸਹਿਯੋਗ ਲਈ ਧੰਨਵਾਦ ਕੀਤਾ।
’ਵਰਸਿਟੀ ਦੇ ਡੀਨ ਰਣਜੀਤ ਸਿੰਘ ਬਾਠ ਨੇ ਕਿਹਾ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਹਵਾ ਅਤੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਦਾ ਸੰਦੇਸ਼ ਦਿੱਤਾ ਸੀ ਇਹ ਤਾਂ ਹੀ ਸਾਫ ਰਹਿ ਸਕਦੇ ਹਨ ਜਦ ਅਸੀਂ ਬਹੁਤ ਜਿਆਦਾ ਪੌਦੇ ਲਗਾਵਾਂਗੇ। ਉਨਾਂ ਸਾਧ ਸੰਗਤ ਵੱਲੋਂ ਪੌਦੇ ਲਗਾਉਣ ’ਤੇ ਕਿਹਾ ਕਿ ਸੰਸਥਾ ਇਸ ਕਾਰਜ਼ ਲਈ ਤਹਿਦਿਲੋਂ ਧੰਨਵਾਦੀ ਹੈ।
45 ਮੈਂਬਰ ਪੰਜਾਬ ਗੁਰਮੇਲ ਸਿੰਘ ਇੰਸਾਂ ਅਤੇ ਗੁਰਦੇਵ ਸਿੰਘ ਇੰਸਾਂ ਨੇ ਦੱਸਿਆ ਕਿ ਬਲਾਕ ਦੀ ਸਾਧ ਸੰਗਤ ਵੱਲੋਂ ਸ਼ਹਿਰ ’ਚ ਵੱਖ-ਵੱਖ ਥਾਈਂ 3155 ਪੌਦੇ ਲਗਾਏ ਗਏ ਹਨ ਅਤੇ ਪੂਰੇ ਜ਼ਿਲੇ ਵਿਚ 30340 ਪੌਦੇ ਲਗਾਏ ਗਏ ਹਨ। ਪੌਦੇ ਲਾਉਣ ਮੌਕੇ 45 ਮੈਂਬਰ ਪੰਜਾਬ ਰਣਜੀਤ ਸਿੰਘ ਇੰਸਾਂ, 45 ਮੈੈਂਬਰ ਪੰਜਾਬ ਭੈਣਾਂ ਊਸ਼ਾ ਇੰਸਾਂ, ਮੀਨੂੰ ਇੰਸਾਂ, ਮਾਧਵੀ ਇੰਸਾਂ, ਜ਼ਿਲਾ 25 ਮੈਂਬਰ, ਜ਼ਿਲਾ ਸੁਜਾਨ ਭੈਣਾਂ, ਬਲਾਕ ਪੰਦਰਾਂ ਮੈਂਬਰ, ਸੁਜਾਨ ਭੈਣਾਂ, ਸਹਿਯੋਗੀ ਭੈਣਾਂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਜਿੰਮੇਵਾਰ, ਸੇਵਾਦਾਰ ਵੀਰ ਅਤੇ ਭੈਣਾਂ, ਭੰਗੀਦਾਸ ਵੀਰ ਅਤੇ ਭੈਣਾਂ ਤੋਂ ਇਲਾਵਾ ਵੱਖ-ਵੱਖ ਇਲਾਕਿਆਂ ਵਿੱਚ ਸੇਵਾਦਾਰਾਂ ਨੇ ਆਪਣੀ ਸੇਵਾ ਤਨਦੇਹੀ ਨਾਲ ਨਿਭਾਈ ।
One thought on “ਡੇਰਾ ਸੱਚਾ ਸੌਦਾ ਜ਼ਿਲਾ ਬਠਿੰਡਾ ਦੀ ਸਾਧ ਸੰਗਤ ਨੇ ਲਗਾਏ 30 ਹਜ਼ਾਰ 340 ਪੌਦੇ”
Comments are closed.