ਸ਼ਹੀਦ ਕਿਰਨਜੀਤ ਕੌਰ ਦਾ 25 ਵਾਂ ਸਫਲ ਸ਼ਰਧਾਂਜਲੀ ਸਮਾਗਮ

Advertisement
Spread information

ਸ਼ਹੀਦ ਕਿਰਨਜੀਤ ਕੌਰ ਦਾ 25 ਵਾਂ ਸਫਲ ਸ਼ਰਧਾਂਜਲੀ ਸਮਾਗਮ

ਬਰਨਾਲਾ 13 ਅਗਸਤ( ਰਘੁਵੀਰ ਹੈੱਪੀ)

Advertisement

ਸ਼ਹੀਦ ਕਿਰਨਜੀਤ ਕੌਰ ਦਾ 25 ਵਾਂ ਸ਼ਰਧਾਂਜਲੀ ਸਮਾਗਮ ਦਾਣਾ ਮੰਡੀ ਮਹਿਲਕਲਾਂ ਵਿੱਚ ਪੂਰੇ ਇਨਕਲਾਬੀ ਜੋਸ਼ ਨਾਲ ਮਨਾਇਆ ਗਿਆ। ਐਕਸ਼ਨ ਕਮੇਟੀ ਦੇ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ ਅਤੇੇ ਬੁਲਾਰੇ ਸਾਥੀ ਨਰਾਇਣ ਦੱਤ ਨੇ ਐਕਸ਼ਨ ਕਮੇਟੀ ਵੱਲੋਂ ਪੰਜਾਬ ਦੇ ਕੋਨੇ-ਕੋਨੇ ਵਿੱਚੋਂ ਦਹਿ ਹਜਾਰਾਂ ਦੀ ਗਿਣਤੀ ਵਿੱਚ ਜੁਝਾਰੂ ਮਰਦ-ਔਰਤਾਂ ਦੇ ਕਾਫਲਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਇਸ ਵਾਰ ਮੁਹਿੰਮ ਨੂੰ ਸਫਲ ਬਨਾਉਣ ਵਾਲੀਆਂ ਆਗੂ ਟੀਮਾਂ ਖਾਸ ਕਰ ਇਨਕਲਾਬੀ ਕੇਂਦਰ,ਪੰਜਾਬ ਅਤੇ ਭਾਰਤੀ ਕਿਸਾਨ ਯੁਨੀਅਨ ਏਕਤਾ ਡਕੌਂਦਾ ਦੇ ਆਗੂਆਂ ਦਾ ਵਿਸੇਸ਼ ਧੰਨਵਾਦ ਕੀਤਾ ਹੈ।

ਇਨ੍ਹਾਂ ਟੀਮਾਂ ਨੇ ਪੂਰੇ ਮਹਿਲਕਲਾਂ-ਬਰਨਾਲਾ ਇਲਾਕੇ ਨੂੰ ਦੋ ਹਿੱੋਿਸਆਂ ਵਿੱਚ ਵੰਡਕੇ ਵਿਉਂਤਬੱਧ 15 ਰੋਜਾ ਪ੍ਰਚਾਰ ਮੁਹਿੰਮ ਚਲਾਈ।ਮੈਡੀਕਲ ਪ੍ਰੈਕਟੀਸ਼ਨਰਾਂ ਦੀ ਆਗੂ ਟੀਮ ਵੱਲੋਂ ਡਾ ਗੁਰਮੀਤ ਦੀਵਾਨਾ,ਡਾ ਬਾਰੂ ਮੁਹੰਮਦ ਦੀ ਅਗਵਾਈ ਵੱਡ ਅਕਾਰੀ ਰੰਗਦਾਰ ਪੋਸਟਰ ਮੁਹਿੰਮ ਨੂੰ ਸਫਲ ਬਣਾਇਆ। ਐਕਸ਼ਨ ਕਮੇਟੀ ਨੇ ਇਸ ਮੁਹਿੰਮ ਦੌਰਾਨ 5 ਮੀਟਿੰਗਾਂ ਕਰਕੇ ਹਰ ਪੱਖ ਨੂੰ ਵਿਚਾਰਿਆ। ਇੱਕ ਵੱਡੀ ਮੀਟਿੰਗ ਵੱਖ ਵੱਖ ਆਗੂਆਂ ਦੀ ਕਰਕੇ ਉਨ੍ਹਾਂ ਦੇ ਵਿਚਾਰਾਂ ਤੋਂ ਜਾਣੂ ਹੋਇਆ ਗਿਆ। ਸਾਰੀਆਂ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਦੇ 200 ਦੇ ਕਰੀਬ ਆਗੂਆਂ /ਵਰਕਰਾਂ ਦੀ ਵੱਡੀ ਮੀਟਿੰਗ ਕੀਤੀ ਅਤੇ ਵੱਡ ਅਕਾਰੀ ਰੰਗਦਾਰੀ ਪੋਸਟਰ ਜਾਰੀ ਕਰਕੇ 15 ਰੋਜਾ ਜਨਤਕ ਚੇਤਨਾ ਮੁਹਿੰਮ ਦੀ ਸ਼ੁਰੂਆਤ ਕੀਤੀ। 20 ਪਿੰਡਾਂ/ਕਸਬਿਆਂ ਵਿੱਚ ਇਨਕਲਾਬੀ ਕੇਂਦਰ ਦੇ ਨੌਜਵਾਨਾਂ ਨੇ ਭਾਕਿਯੂ ਏਕਤਾ ਡਕੌਂਦਾ ਦੇ ਸਰਗਰਮ ਸਹਿਯੋਗ ਨਾਲ ਚੇਤਨਾ ਮੀਟਿੰਗਾਂ ਕੀਤੀਆਂ। 35 ਪਿੰਡਾਂ ਵਿੱਚ ਇਨਕਲਾਬੀ ਕੇਂਦਰ ਦੀ ਦੂਜੀ ਟੀਮ ਨੇ ਵੱਖਰਿਆਂ ਭਾਕਿਯੂ ਏਕਤਾ ਡਕੌਂਦਾ ਦੇ ਸਰਗਰਮ ਸਹਿਯੋਗ ਨਾਲ ਸਫਲ ਚੇਤਨਾ ਮੀਟਿੰਗਾਂ ਲਾਮਬੰਦ ਕੀਤੀਆਂ। ਆਗੂਆਂ ਨੇ ਜੁਝਾਰੂ ਲੋਕਾਂ ਨੂੰ ਇਸ ਸ਼ਾਨਮੱਤੇ ਸੰਘਰਸ਼ ਵਿੱਚ ਨਿਭਾਈ ਜਾ ਰਹੀ ਸ਼ਾਨਦਾਰ ਭੁਮਿਕਾ ਦੀ ਜੈ ਜੈ ਕਾਰ ਕਰਦਿਆਂ ਸੂਹੀ ਸਲਾਮ ਆਖੀ। ਇਸ ਤਰ੍ਹਾਂ `ਮਹਿਲਕਲਾਂ ਲੋਕ ਘੋਲ ਦਾ ਪੈਗਾਮ-ਜਾਰੀ ਰੱਖਣਾ ਹੈ ਸੰਗਰਾਮ`ਦੇ ਜੋਰਦਾਰ ਅਹਿਦ ਨਾਲ ਸ਼ਹੀਦ ਕਿਰਜੀਤ ਦਾ 25 ਵਾਂ ਸ਼ਰਧਾਂਜਲੀ ਸਮਾਗਮ ਸਮਾਪਤ ਹੋਇਆ।

Advertisement
Advertisement
Advertisement
Advertisement
Advertisement
error: Content is protected !!