ਅੰਮ੍ਰਿਤਸਰ ਤੋਂ ਚੰਡੀਗਡ਼੍ਹ ਤੱਕ ਕੱਢੀ ਜਾਵੇਗ ਨਸ਼ੇ ਖਿਲਾਫ ਪੂਰੇ ਪੰਜਾਬ ਵਿਚ ਕੱਢੀ ਜਾਵੇਗੀ ਜਾਗਰੂਕਤਾ ਰੈਲੀ
ਬਰਨਾਲਾ
ਪੰਜ ਦਰਿਆਵਾਂ ਦੀ ਧਰਤੀ ਤੇ ਚੱਲ ਰਹੇ ਨਸ਼ੇ ਦੇ ਛੇਵੇਂ ਦਰਿਆ ਨੂੰ ਰੋਕਣ ਲਈ ਅਤੇ ਜਾਗਰੂਕਤਾ ਫੈਲਾਉਣ ਲਈ ਕੇ.ਐਲ. ਲੀਗਲ ਟਰੱਸਟ ਵੱਲੋਂ ਪੂਰੇ ਪੰਜਾਬ ਵਿੱਚ ਚੇਤਨਾ ਮਾਰਚ ਨਸ਼ਾ ਛੱਡੋ ਤਰੱਕੀ ਕਰੋ ਦੇ ਸਲੋਗਨ ਤਹਿਤ ਯਾਤਰਾ ਕੱਢੀ ਜਾ ਰਹੀ ਹੈ। ਜਿਸ ਦੀ ਸ਼ੁਰੂਆਤ ਸ੍ਰੀ ਹਰਿਮੰਦਰ ਸਾਹਿਬ ਤੋਂ ਕੀਤੀ ਗਈ। ਜੋ ਕਿ ਚੰਡੀਗੜ੍ਹ ਵਿਖੇ ਸਮਾਪਤ ਹੋਵੇਗੀ । ਇਸ ਯਾਤਰਾ ਦਾ ਬਠਿੰਡਾ ਪਹੁੰਚਣ ਤੇ ਪਹੁੰਚਣ ਤੇ ਰਿਟਾਇਰਡ ਆਈ ਏ ਐੱਸ ਜਗਮੋਹਨ ਰਾਜੂ ਅਤੇ ਪੂਰੀ ਟੀਮ ਦਾ ਸਵਾਗਤ ਭਾਜਪਾ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਵੱਲੋਂ ਕੀਤਾ ਗਿਆ। ਭਾਈ ਘਨ੍ਹੱਈਆ ਜੀ ਚੌਂਕ ਤੋਂ ਸ਼ੁਰੂ ਹੋਈ ਯਾਤਰਾ ਅਗਰਸੈਨ ਰੋਡ ਤੋਂ ਹੁੰਦੀ ਹੋਈ ਧੋਬੀ ਬਾਜ਼ਾਰ, ਹਸਪਤਾਲ ਬਾਜ਼ਾਰ ਵਿਖੇ ਪੈਦਲ ਚੱਲ ਕੇ ਕੀਤੀ ਗਈ। ਜਿਸ ਤੋਂ ਬਾਅਦ ਜਗਮੋਹਣ ਰਾਜੂ ਅਤੇ ਸੁਖਪਾਲ ਸਰਾਂ ਵੱਲੋਂ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਵੇ ਡਾਕਟਰਾਂ ਨਾਲ ਮੁਲਾਕਾਤ ਕਰ ਕੇ ਨਸ਼ੇ ਦੇ ਵਧ ਰਹੇ ਜੰਜਾਲ ਵਿਚੋਂ ਨੌਜਵਾਨਾਂ ਨੂੰ ਕੱਢਣ ਲਈ ਜਾਣਕਾਰੀ ਹਾਸਿਲ ਕੀਤੀ ।
ਯਾਤਰਾ ਦੇ ਦੌਰਾਨ ਸੰਬੋਧਨ ਕਰਦੇ ਹੋਏ ਰਿਟਾਇਰਡ ਆਈਏਐਸ ਜਗਮੋਹਨ ਰਾਜੂ ਨੇ ਦੱਸਿਆ ਕਿ ਨੌਕਰੀ ਦੌਰਾਨ ਉਨ੍ਹਾਂ ਨੇ ਬਹੁਤ ਸੂਬਿਆਂ ਵਿੱਚ ਰਹਿ ਕੇ ਕੰਮ ਕਰਨ ਦਾ ਮੌਕਾ ਮਿਲਿਆ ।ਲੇਕਿਨ ਪੰਜਾਬ ਵਿੱਚ ਜੋ ਨਸ਼ਿਆਂ ਦੇ ਚੁੰਗਲ ਵਿੱਚ ਨੌਜਵਾਨ ਫਸ ਰਹੇ ਹਨ ਬਾਰੇ ਸੋਚ ਕੇ ਪੰਜਾਬ ਦੇ ਭਵਿੱਖ ਲਈ ਉਨ੍ਹਾਂ ਦੀ ਰੂਹ ਕੰਬ ਉੱਠਦੀ ਹੈ। ਪੰਜਾਬ ਵਿਚ ਫੈਲੇ ਨਸ਼ੇ ਲਈ ਸਰਕਾਰਾਂ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ । ਜੋ ਕਿ ਛੋਟੀ ਰਾਜਨੀਤੀ ਦੇ ਚੱਕਰ ਵਿਚ ਸਮੱਗਲਰਾਂ ਤੇ ਕਾਰਵਾਈ ਨਹੀਂ ਹੋਣ ਦਿੰਦੀਆਂ । ਭਾਜਪਾ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਨੇ ਕਿਹਾ ਕਿ ਨਸ਼ੇ ਨੂੰ ਖਤਮ ਕਰਨ ਲਈ ਪੂਰੇ ਸਮਾਜ ਨੂੰ ਮਿਲ ਕੇ ਲੜਾਈ ਲੜਨੀ ਹੋਵੇਗੀ। ਇਸ ਲਈ ਮਾਵਾਂ ਭੈਣਾਂ ਨੂੰ ਵੀ ਅੱਗੇ ਆ ਕੇ ਆਪਣਾ ਯੋਗਦਾਨ ਦੇਣਾ ਪਵੇਗਾ। ਅੱਜ ਹਰ ਦਿਨ ਪੰਜਾਬ ਦੇ ਨੌਜਵਾਨ ਮੈਡੀਕਲ ਨਸ਼ੇ ਕਾਰਨ ਮੌਤ ਦਾ ਸ਼ਿਕਾਰ ਹੋ ਰਹੇ ਹਨ। ਅਤੇ ਸਰਕਾਰਾਂ ਕਰੜੀ ਕਾਰਵਾਈ ਕਰਨ ਦੀ ਬਜਾਏ ਸਿਰਫ਼ ਪ੍ਰਚਾਰ ਰਾਹੀਂ ਨਸ਼ਾ ਖਤਮ ਕਰਨਾ ਚਾਹੁੰਦੀਆਂ ਹਨ। ਨਸ਼ੇ ਖਿਲਾਫ ਕੋਈ ਵੀ ਸਟਰਾਂਗ ਪਾਲਿਸੀ ਪੰਜਾਬ ਵਿੱਚ ਲਾਗੂ ਨਹੀਂ ਕੀਤੀ ਗਈ। ਜਿਸ ਕਾਰਨ ਪੰਜਾਬ ਦੀ ਜਵਾਨੀ ਦੇ ਨਾਲ ਨਾਲ ਪੰਜਾਬ ਦਾ ਭਵਿੱਖ ਵੀ ਫਿੱਕਾ ਪੈਂਦਾ ਜਾ ਰਿਹਾ ਹੈ। ਭਾਰਤੀ ਜਨਤਾ ਪਾਰਟੀ ਨਸ਼ੇ ਦੇ ਖਿਲਾਫ਼ ਸਹਿਯੋਗ ਕਰਨ ਲਈ ਤਿਆਰ ਹੈ। ਪਰੰਤੂ ਸਰਕਾਰ ਦੀ ਨੀਅਤ ਸਾਫ਼ ਨਾ ਹੋਣ ਕਰਕੇ ਨਸ਼ੇ ਦੇ ਵਪਾਰੀ ਵੱਧ ਰਹੇ ਹਨ ।
- ਅੱਜ ਪੰਜਾਬ ਦਾ ਹਰੇਕ ਵਰਗ ਨਸ਼ੇ ਨੂੰ ਲੈ ਕੇ ਚਿੰਤਤ ਹੈ ਅਤੇ ਜਗਮੋਹਨ ਰਾਜੂ ਵੱਲੋਂ ਸ਼ੁਰੂ ਕੀਤਾ ਗਿਆ ਚੇਤਨਾ ਮਾਰਚ ਪੰਜਾਬ ਲਈ ਚੰਗੇ ਨਤੀਜੇ ਲੈ ਕੇ ਆਵੇਗਾ। ਸੁਖਪਾਲ ਸਰਾਂ ਨੇ ਦੱਸਿਆ ਕਿ ਲੋਕਾਂ ਨੂੰ ਇਸ ਚੇਤਨਾ ਮਾਰਚ ਨਾਲ ਜੋਡ਼ਨ ਲਈ ਮਿਸਡ ਕਾਲ ਅਤੇ ਹਸਤਾਖਰ ਮੁਹਿੰਮ ਚਲਾਈ ਜਾ ਰਹੀ ਹੈ ਲੋਕ 9888688444 ਤੇ ਮਿਸ ਕਾਲ ਦੇ ਕੇ ਇਸ ਅਭਿਆਨ ਨਾਲ ਜੁੜ ਸਕਦੇ ਹਨ। ਅਤੇ ਜਲਦ ਹੀ ਪ੍ਰਧਾਨਮੰਤਰੀ ਨੂੰ ਹਸਤਾਖਰ ਕੀਤੇ ਹੋਏ ਜਨਸੰਪਰਕ ਦੀਆਂ ਕਾਪੀਆਂ ਦੇ ਕੇ ਨਸ਼ਿਆਂ ਖ਼ਿਲਾਫ਼ ਗੜੇ ਐਕਸ਼ਨ ਲੈਣ ਦੀ ਅਪੀਲ ਕੀਤੀ ਜਾਵੇਗੀ। ਇਸ ਮੌਕੇ ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਅਗਰਵਾਲ ਨੇ ਕਿਹਾ ਕਿ ਨਸ਼ਿਆਂ ਨੂੰ ਖਤਮ ਕਰਨ ਲਈ ਸਾਰੇ ਰਾਜਨੀਤਕ ਪਾਰਟੀਆਂ ਨੂੰ ਇੱਕ ਮੰਚ ਤੇ ਆਉਣਾ ਹੋਵੇਗਾ। ਅਤੇ ਜੋ ਵੀ ਨਸ਼ੇ ਦੇ ਸੋਦਾਗਰਾਂ ਹਨ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਵਾਉਣੀ ਹੋਵੇਗੀ ਇਸ ਮੌਕੇ ਨੀਰਜ ਜੌਡ਼ਾ,ਨਰੇਸ਼ ਮਹਿਤਾ,ਮਹਿੰਦਰ ਕੌਰ, ਕੁਲਵਿੰਦਰ ਕੌਰ,ਵਿੱਕੀ ਅਤੇ ਹੋਰ ਲੋਕ ਹਾਜ਼ਰ ਸਨ।