ਬੇਰੁਜ਼ਗਾਰਾਂ ਉੱਤੇ ਜ਼ਬਰ
ਪੱਗਾਂ ਲੱਥੀਆਂ, ਪੋਸਟਾਂ ਵਾਧਾ ਅਤੇ ਪੇਪਰ ਦੀ ਮੰਗ
ਪਰਦੀਪ ਕਸਬਾ, ਸੰਗਰੂਰ,13 ਜੁਲਾਈ 2022
ਮਾਸਟਰ ਕੇਡਰ ਦੀਆਂ 4161 ਅਸਾਮੀਆਂ ਵਿੱਚ ਵਾਧਾ ਕਰਵਾਉਣ ਅਤੇ ਜਲਦੀ ਲਿਖਤੀ ਪ੍ਰੀਖਿਆ ਕਰਵਾਉਣ ਦੀ ਮੰਗ ਨੂੰ ਲੈਕੇ ਸਥਾਨਕ ਮੁੱਖ ਮੰਤਰੀ ਦੀ ਕੋਠੀ ਅੱਗੇ ਪਹੁੰਚੇ ਬੇਰੁਜ਼ਗਾਰ ਬੀ ਐਡ ਟੈਟ ਪਾਸ ਅਧਿਆਪਕਾਂ ਦੀ ਪੁਲਿਸ ਪ੍ਰਸ਼ਾਸ਼ਨ ਵੱਲੋਂ ਜ਼ਬਰਦਸਤ ਲਾਠੀਚਾਰਜ ਕੀਤਾ ਗਿਆ।ਬੇਰੁਜ਼ਗਾਰਾਂ ਦੇ ਹੁਜਾਂ ਮਾਰੀਆਂ ਗਈਆਂ।ਜਿਸ ਦੌਰਾਨ ਬੇਰੁਜ਼ਗਾਰਾਂ ਦੀਆਂ ਪੱਗਾਂ ਲੱਥ ਗਈਆਂ ਅਤੇ ਕੁਝ ਬੇਰੁਜ਼ਗਾਰਾਂ ਦੇ ਸੱਟਾਂ ਵੀ ਲੱਗੀਆਂ।
ਮੁੱਖ ਮੰਤਰੀ ਸ੍ਰ ਭਗਵੰਤ ਮਾਨ ਦੀ ਸਥਾਨਕ ਡ੍ਰੀਮ ਲੈਂਡ ਕਾਲੋਨੀ ਨੇੜੇ ਵੇਰਕਾ ਮਿਲਕ ਪਲਾਂਟ ਵਿੱਚ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਵਿੱਚ ਇਕੱਠੇ ਹੋਏ ਬੇਰੁਜ਼ਗਾਰਾਂ ਨੇ ਬਾਅਦ ਦੁਪਹਿਰ ਕਰੀਬ ਡੇਢ ਵਜੇ ਕੋਠੀ ਲਈ ਮਾਰਚ ਸ਼ੁਰੂ ਕੀਤਾ।
ਬੇਰੁਜ਼ਗਾਰਾਂ ਨੇ ਜਾਂਦੇ ਸਾਰ ਹੀ ਪੁਲਿਸ ਰੋਕਾਂ ਤੋੜ ਕੇ ਅੱਗੇ ਵਧਣਾ ਸ਼ੁਰੂ ਕੀਤਾ ਤਾਂ ਪੁਲਿਸ ਨਾਲ ਜ਼ੋਰਦਾਰ ਧੱਕਾ ਮੁੱਕੀ ਹੋਈ। ਇਸ ਦੌਰਾਨ ਰਛਪਾਲ ਜਲਾਲਾਬਾਦ,ਗਗਨਦੀਪ ਕੌਰ,ਸੰਦੀਪ ਸਿੰਘ ਗਿੱਲ, ਸਮੇਤ ਦਰਜਨਾਂ ਬੇਰੁਜ਼ਗਾਰਾਂ ਦੇ ਗੰਭੀਰ ਸੱਟਾਂ ਵੱਜੀਆਂ।ਬੇਰੁਜ਼ਗਾਰਾਂ ਨੇ ਦੋ ਤਿੰਨ ਵਾਰ ਪੁਲਿਸ ਰੋਕਾਂ ਟਪਣ ਦੀ ਕੋਸਿਸ ਕੀਤੀ।
ਪ੍ਰਸ਼ਾਸ਼ਨ ਵੱਲੋਂ 19 ਜੁਲਾਈ ਨੂੰ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਤਹਿ ਕਰਵਾਉਣ ਮਗਰੋ ਆਖਰ ਕਰੀਬ ਸਾਢੇ ਚਾਰ ਵਜੇ ਧਰਨਾ ਸਮਾਪਤ ਹੋਇਆ।।
ਇਸ ਮੌਕੇ ਮੁਨੀਸ਼ ਕੁਮਾਰ ਫਾਜ਼ਿਲਕਾ,,ਅਮਨਦੀਪ ਸੇਖਾ,ਬਲਕਾਰ ਮਘਾਨੀਆਂ, ਗੁਰਪ੍ਰੀਤ ਸਿੰਘ ਪੱਕਾ,ਰਸ਼ਪਾਲ ਸਿੰਘ ਜਲਾਲਾਬਾਦ,ਸੰਦੀਪ ਸਿੰਘ ਗਿੱਲ,,ਹਰਦੀਪ ਕੌਰ,ਜਗਸੀਰ ਜਲੂਰ,ਅਮਰੀਕ ਬੋਹਾ, ਅਮਨਜੀਤ ਤੇ ਦਵਿੰਦਰ , ਵਿਕਾਸ, ਰਾਮਲਾਲ ਰੋਪੜ,ਸੰਦੀਪ ਮੋਫ਼ਰ, ਹਰਪ੍ਰੀਤ ਸਿੰਘ ਫਿਰੋਜ਼ਪੁਰ, ਕਾਲਾ ਸਿੰਘ ਪ੍ਰੀਤਮ ਸਿੰਘ, ਕੁਲਵੰਤ ਸਿੰਘ, ਗੁਰਮੀਤ ਸਿੰਘ ਸੁਨੀਤਾ ਲੱਧੁਕੇ ਕੁਲਵਿੰਦਰ ਕੌਰ, ਪ੍ਰਿਤਪਾਲ ਕੌਰ, ਬਬਲਜੀਤ ਕੌਰ, ਜਸਵਿੰਦਰ ਤੇ ਸੰਦੀਪ ਕੌਰ ਦੋਵੇਂ ਸ਼ੇਰਪੁਰ, ਨਰਪਿੰਦਰ ਕੌਰ, ਰਾਜਵੰਤ ਕੌਰ ਬੋਹਾ, ਕੁਲਵੀਰ ਕੌਰ, ਜਸਪਾਲ ਕੌਰ, ਸੰਦੀਪ ਕੌਰ ਮਾਨਸਾ, ਬਿੰਦਰਪਾਲ ਕੌਰ, ਬਲਜੀਤ ਕੌਰ, ਮਧੁੂ ਬਾਲਾ, ਰੇਖਾ ਰਾਣੀ ਬੋਹਾ, ਸਰਿੰਦਰ ਕੌਰ ਆਦਿ ਹਾਜ਼ਰ ਸਨ।