ਰਾਊਂਡਗਲਾਸ ਫ਼ਾਊਂਡੇਸ਼ਨ ਦਾ ਉਪਰਾਲਾ-ਮਿੰਨੀ ਜੰਗਲ ਬਣਾਉਣ ਦੀਆਂ ਤਿਆਰੀਆਂ ਸ਼ੁਰੂ
ਇਸ ਵਣ ਮਹਾਉਤਸਵ ਸਮਾਰੋਹ ਦੌਰਾਨ ਪੌਦੇ ਲਾਉਣ ਦੀ ਸ਼ੁਰੂਆਤ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਬਰਨਾਲਾ ਪਰਮਵੀਰ ਸਿੰਘ, ਆਈਏਐੱਸ ਨੇ ਕੀਤੀ। ਇਸ ਮੌਕੇ ਭਾਰਤ ਸਰਕਾਰ ਦੇ ਵਧੀਕ ਸਕੱਤਰ (ਪੇਂਡੂ ਵਿਕਾਸ ਮੰਤਰਾਲਾ) ਚਰਨਜੀਤ ਸਿੰਘ ਵੀ ਮੌਜੂਦ ਸਨ।
ਇਸ ਮੌਕੇ ਸ. ਪਰਮਵੀਰ ਸਿੰਘ ਨੇ ਕਿਹਾ ਕਿ ਰੁੱਖ ਨਾ ਸਿਰਫ ਸਾਨੂੰ ਆਕਸੀਜਨ ਅਤੇ ਭੋਜਨ ਦਿੰਦੇ ਹਨ, ਬਲਕਿ ਇਹ ਵਾਤਾਵਰਣ ਸੰਤੁਲਨ ਲਈ ਵੀ ਜ਼ਰੂਰੀ ਹਨ ਅਤੇ ਸਾਡੇ ਸਮਾਜਿਕ ਅਤੇ ਭਾਈਚਾਰਕ ਤਾਣੇ-ਬਾਣੇ ਦਾ ਹਿੱਸਾ ਹਨ। ਇਸ ਮਿੰਨੀ ਜੰਗਲ ਨੂੰ ਲਾਉਣ ਲਈ ਬਰਨਾਲਾ ਪ੍ਰਸ਼ਾਸਨ ਵੱਲੋਂ ਰਾਊਂਡਗਲਾਸ ਫ਼ਾਊਂਡੇਸ਼ਨ ਦੇ ਸਹਿਯੋਗ ਦੀ ਸ਼ਲਾਘਾ ਕੀਤੀ ਗਈ। ਉਨਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਸੱਦੋਵਾਲ ਤੋਂ ਇਲਾਵਾ ਹੰਡਿਆਇਆ ਅਤੇ ਤਾਜੋਕੇ ਨੇੜੇ ਮਿੰਨੀ ਜੰਗਲ ਬਣਾਉਣ ਦੀ ਯੋਜਨਾ ਹੈ।