61000 ਵਿਦਿਆਰਥੀ ਲਗਾਉਣਗੇ ਬਰਨਾਲਾ ਜ਼ਿਲ੍ਹੇ ‘ਚ 1 ਲੱਖ ਪੌਦੇ 

Advertisement
Spread information

ਜ਼ਿਲ੍ਹਾ ਬਰਨਾਲਾ ਚ ਇਸ ਮਾਨਸੂਨ ਦੌਰਾਨ ਲਗਾਏ ਜਾਣਗੇ 6 ਲੱਖ ਪੌਦੇ 

ਇਸ ਕੰਮ ਲਈ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਸਥਾਪਤ ਕੀਤਾ ਗਿਆ


ਰਘਵੀਰ ਹੈਪੀ , ਬਰਨਾਲਾ, 1 ਜੁਲਾਈ 2022
    ਜ਼ਿਲ੍ਹਾ ਬਰਨਾਲਾ ਚ ਵਾਤਾਵਰਨ ਦੀ ਸਾਂਭ ਸੰਭਾਲ ਲਈ ਅਤੇ ਹਰਿਆਵਲ ਵਧਾਉਣ ਲਈ ਇਸ ਮਾਨਸੂਨ ਦੌਰਾਨ 6 ਲੱਖ ਪੌਦੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ। ਪੂਰੇ ਜ਼ਿਲ੍ਹੇ ਵਿੱਚ ਖ਼ਾਲੀ ਪਾਈਆਂ ਸਰਕਾਰੀ ਥਾਵਾਂ ਉੱਤੇ ਪੌਦੇ ਲਗਾਏ ਜਾਣਗੇ , ਨਾਲ ਹੀ ਵੇਟਲੈਂਡ (ਗਿੱਲੇ ਜੰਗਲ) ਸਥਾਪਤ ਕੀਤੇ ਜਾਣਗੇ , ਜਿੱਥੇ ਬਨਸਪਤੀ ਅਤੇ ਜੀਵ ਜੰਤੂ ਵਧੇਰੇ ਵੱਧ ਦੇ ਹਨ।
        ਡਿਪਟੀ ਕਮਿਸ਼ਨਰ ਬਰਨਾਲਾ ਡਾ. ਹਰੀਸ਼ ਨਈਅਰ ਨੇ ਇਸ ਗੱਲ ਦਾ ਪ੍ਰਗਟਾਵਾ ਅੱਜ ਵਾਤਾਵਰਨ ਸੰਭਾਲ ਸਬੰਧੀ ਬੁਲਾਈ ਗਈ ਵਿਸ਼ੇਸ਼ ਬੈਠਕ ਨੂੰ ਸਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਆਉਣ ਵਾਲੇ ਮਾਨਸੂਨ ਦੌਰਾਨ 6 ਲੱਖ ਪੌਦਿਆਂ ਨਾਲ ਬਰਨਾਲਾ ਦੀ ਧਰਤੀ ਨੂੰ ਸਜਾਇਆ ਜਾਵੇਗਾ।
      ਇਸ ਕੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪੱਧਰ ਉੱਤੇ ਟੀਮ ਗਠਿਤ ਕੀਤੀ ਗਈ ਹੈ ਜਿਸ ਵੱਲੋਂ ਪਾਉਂਦੇ ਲਗਾਉਣ ਲਈ ਬਣਾਏ ਜਾਣ ਵਾਲੇ ਖੱਡਿਆਂ ਤੋਂ ਲੈ ਕੇ ਪੌਦੇ ਲਗਾਉਣ ਤੱਕ ਦਾ ਕੰਮ ਮੁਕੰਮਲ ਕੀਤਾ ਜਾਵੇਗਾ।ਇਸ ਲਈ ਜ਼ਿਲ੍ਹਾ ਪੱਧਰ ਉਤੇ ਕੰਟਰੋਲ ਰੂਮ ਵੀ ਬਣਾਈਆ ਹੈ ਜਿਹੜਾ ਸਵੇਰ 6 ਵਜੇ ਤੋਂ ਸ਼ਾਮ 6 ਵਜੇ ਤੱਕ ਕੰਮ ਕਰੇਗਾ।
    ਇਸ ਮੁਹਿੰਮ ਵਿਚ ਨੌਜਵਾਨਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਵੀ ਇਸ ਵਿਚ ਭਾਗੀਦਾਰ ਬਣਾਈਆ ਜਾਵੇਗਾ। ਸ਼ੁਰੂਆਤ ਚ ਪੌਦੇ ਲਗਾਉਣ ਲਈ ਖੱਡੇ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ। 61000 ਦੇ ਕਰੀਬ ਵਿਦਿਆਰਥੀ 1 ਲੱਖ ਬੂਟੇ ਲਗਾਉਣਗੇ ।
     ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਰਮਵੀਰ ਸਿੰਘ ਨੇ ਦੱਸਿਆ ਕਿ ਪਿੰਡ ਬਡਬਰ ਚ ਵੇਟਲੈਂਡ ਬਣਾਉਣ ਲਈ ਪਿੰਡ ਬਡਬਰ ਚ 100 ਕਿੱਲੇ ਜ਼ਮੀਨ ਦੀ ਸ਼ਨਾਖਤ ਕੀਤੀ ਗਈ ਹੈ।ਵੇਟਲੈਂਡ ਆਮ ਜੰਗਲ ਨਾਲੋਂ ਵੱਧ ਬਨਸਪਤੀ ਅਤੇ ਜੀਵ ਜੰਤੂ ਨਾਲ ਭਰੇ ਹੋਏ ਹੁੰਦੇ ਹਨ।ਇਸ ਰਾਹੀਂ ਧਰਤੀ ਹੇਠਲੇ ਪਾਣੀ ਦੀ ਪੱਧਰ ਨੂੰ ਵੀ ਰੀ – ਚਾਰਜ ਕੀਤਾ ਜਾਂਦਾ ਹੈ।
      ਇਸ ਮੌਕੇ ਬਾਗਬਾਨੀ ਸਲਾਹਕਾਰ ਡਾ ਜੇ. ਐੱਸ. ਬਿਲਗਾ, ਕੇਂਦਰੀ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਤੋਂ ਜੇ. ਪੀ. ਮੀਨਾ ਅਤੇ ਗੁਰਨਾਮ ਸਿੰਘ, ਉਪ ਮੰਡਲ ਮੈਜਿਸਟਰੇਟ ਬਰਨਾਲਾ ਗੋਪਾਲ ਸਿੰਘ, ਉਪ ਮੰਡਲ ਮੈਜਿਸਟਰੇਟ ਤਪਾ ਸੋਨਮ ਚੌਧਰੀ, ਜ਼ਿਲ੍ਹਾ ਸਿਖਿਆ ਅਫਸਰ (ਸੈ) ਸਰਬਜੀਤ ਸਿੰਘ ਤੂਰ, ਐਕਸ. ਈ. ਐਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸੰਗਰੂਰ ਰਾਜੀਵ ਕੁਮਾਰ, ਐਕਸ. ਈ. ਐਨ (ਨਹਿਰੀ ਵਿਭਾਗ) ਸੁਖਜੀਤ ਸਿੰਘ, ਕਾਰਜ਼ ਸਾਧਕ ਅਫਸਰ  ਨਗਰ ਕੌਂਸਲ ਬਰਨਾਲਾ ਮੋਹਿਤ ਸ਼ਰਮਾ, ਕਾਰਜ਼ ਸਾਧਕ ਅਫਸਰ ਨਗਰ ਕੌਂਸਲ ਹੰਡਿਆਇਆ ਮਨਪ੍ਰੀਤ ਸਿੰਘ ਸਿੱਧੂ, ਟਰਾਈਡੈਂਟ ਕੰਪਨੀ ਤੋਂ ਰੁਪਿੰਦਰ ਗੁਪਤਾ, ਰਜਤ ਮੋਂਗਾ ਅਤੇ ਹੋਰ ਲੋਕ ਵੀ ਹਾਜ਼ਰ ਸਨ। 
Advertisement
Advertisement
Advertisement
Advertisement
Advertisement
error: Content is protected !!