,,ਸ਼ਰਾਬ ਤਸਕਰਾਂ ਤੇ ਪੁਲਿਸ ਮੇਹਰਬਾਨ, 1 ਹਫਤੇ ਚ, 2 ਵਾਰ ਧੱਕੇ ਚੜ੍ਹੀ ਦੁੱਧ ਦੀ ਦੁਕਾਨ

Advertisement
Spread information

ਕੌਣ ਕਰੂਗਾ ਰੀਸਾਂ , ਬਈ ਬਰਨਾਲਾ ਪੁਲਿਸ ਦੀਆਂ 

ਹਰਿੰਦਰ ਨਿੱਕਾ ਬਰਨਾਲਾ 30 ਅਪ੍ਰੈਲ 2020

                 ਕੌਣ ਕਰੂਗਾ ਰੀਸਾਂ , ਬਈ ਬਰਨਾਲਾ ਪੁਲਿਸ ਦੀਆਂ , ਜੀ ਹਾਂ, ਇਹ ਗੱਲ ਥਾਣਾ ਸਦਰ ਬਰਨਾਲਾ ਦੀ ਪੁਲਿਸ ਤੇ ਸੋਲਾਂ ਆਨੇ ਸਹੀ ਢੁੱਕਦੀ ਹੈ। ਬਰਨਾਲਾ ਸਦਰ ਥਾਣੇ ਅਧੀਨ 2 ਪੁਲਿਸ ਚੌਕੀਆਂ ਹੰਡਿਆਇਆ ਅਤੇ ਪੱਖੋ ਕੈਂਚੀਆਂ ਪੈਂਦੀਆਂ ਹਨ। ਥਾਣਾ ਸਦਰ ਅੰਦਰ ਲੰਘੇ ਇੱਕ ਹਫਤੇ ਚ, ਤਿੰਨ ਵੱਖ ਵੱਖ ਕੇਸ ਦਰਜ਼ ਹੋਏ ਹਨ। 22 ਅਪ੍ਰੈਲ ਨੂੰ ਹੀ ਥਾਣਾ ਸਦਰ ਚ, ਹੰਡਿਆਇਆ ਚੌਂਕੀ ਦੇ ਏਐਸਆਈ ਜਗਸੀਰ ਸਿੰਘ ਨੇ ਮੁਖਬਰ ਖਾਸ ਦੀ ਸੂਚਨਾ ਤੇ ਇੱਕ ਸ਼ਰਾਬ ਠੇਕੇਦਾਰ ਦੇ ਕਰਿੰਦੇ ਜੈ ਸਿੰਘ ਨਿਵਾਸੀ ਯੂਪੀ ਹਾਲ ਆਬਾਦ ਟਰਾਈਡੈਂਟ ਫੈਕਟਰੀ ਧੌਲਾ ਦੇ ਸਾਹਮਣੇ ਬਣੇ ਕੁਆਟਰ , ਦੇ ਖਿਲਾਫ ਨਜਾਇਜ਼ ਸ਼ਰਾਬ ਵੇਚਣ ਦੇ ਜੁਰਮ ਚ, ਕੇਸ ਦਰਜ਼ ਕਰਕੇ ਉਸਦੇ ਕਬਜੇ ਚੋਂ 2 ਸ਼ਿਫਟਾਂ ਚ, 240 ਬੋਤਲਾਂ ਦੇਸੀ ਸ਼ਰਾਬ ਠੇਕਾ ਦੀਆਂ ਬਰਾਮਦ ਕੀਤੀਆਂ ਗਈਆਂ । ਦੋਸ਼ੀ ਦੇ ਖਿਲਾਫ ਐਕਸਾਈਜ਼ ਐਕਟ ਦੇ ਤਹਿਤ ਕੇਸ ਤਾਂ ਦਰਜ਼ ਕੀਤਾ ਗਿਆ। ਪਰੰਤੂ ਕਰਫਿਊ ਦੌਰਾਨ ਡੀਸੀ ਦੇ ਹੁਕਮਾਂ ਦੀ ਉਲੰਘਣਾ ਕਰਕੇ ਨਜ਼ਾਇਜ਼ ਸ਼ਰਾਬ ਵੇਚਣ ਦਾ ਜੁਰਮ ਨਹੀਂ ਲਾਇਆ ਗਿਆ । ਨਾ ਹੀ ਇਹ ਜਿਕਰ ਕੀਤਾ ਕਿ ਉਹ ਸ਼ਰਾਬ ਠੇਕੇਦਾਰ ਦਾ ਕਰਿੰਦਾ ਹੈ। ਉਸੇ ਹੀ ਦਿਨ ਇਹੋ ਥਾਣੇ ਅੰਦਰ ਪੱਖੋ ਕੈਂਚੀਆਂ ਚੌਕੀ ਦੇ ਏਐਸਆਈ ਮੱਖਣ ਸਿੰਘ ਦੇ ਬਿਆਨ ਦੇ ਅਧਾਰ ਤੇ ਚੀਮਾ ਪਿੰਡ ਦੀ ਦੁੱਧ ਦੀ ਡੇਅਰੀ ਦੇ ਮਾਲਿਕ ਭੀਮ ਸੈਨ ਤੇ ਉਸਦੇ ਦੋ ਨੌਕਰਾਂ ਨੰਦ ਕੁਮਾਰ ਤੇ ਪੀਤੰਬਰ ਦੇ ਖਿਲਾਫ ਡੀਸੀ ਦੇ ਹੁਕਮਾਂ ਦੀ ਉਲੰਘਣਾ ਕਰਕੇ ਦੁੱਧ ਵੇਚਣ ਲਈ ਕਰਫਿਊ ਦੀ ਉਲੰਘਣਾ ਕਰਨ ਦੇ ਜੁਰਮ ਚ, ਕੇਸ ਦਰਜ਼ ਕੀਤਾ ਗਿਆ। ਇੱਥੇ ਹੀ ਬੱਸ ਨਹੀਂ ਇੱਕੋ ਹਫਤੇ ਚ, ਦੂਜੀ ਵਾਰ ਫਿਰ 29 ਅਪ੍ਰੈਲ ਨੂੰ  ਇਹੋ ਥਾਣੇ ਚ, ਉਹੀ ਡੇਅਰੀ ਮਾਲਿਕ ਭੀਮ ਸੈਨ ਦੇ ਪੁੱਤਰ ਦੀਪਕ ਸ਼ਰਮਾਂ ਦੇ ਖਿਲਾਫ ਫਿਰ ਮੁਖਬਰ ਖਾਸ ਦੀ ਸੂਚਨਾ ਤੇ ਕਰਫਿਊ ਦੀ ਉਲੰਘਣਾ ਕਰਕੇ ਖੋਆ ਆਦਿ ਮਿਠਾਈਆਂ ਵੇਚਣ ਦੇ ਜੁਰਮ ਤਹਿਤ ਕੇਸ ਦਰਜ਼ ਕਰ ਦਿੱਤਾ ਗਿਆ। ਵਰਨਣਯੋਗ ਹੈ ਕਿ ਜਿਸ ਡੇਅਰੀ ਵਾਲਿਆਂ ਦੇ ਖਿਲਾਫ ਇੱਕ ਹਫਤੇ ਚ, ਕਰਫਿਊ ਦੀ ਉਲੰਘਣਾ ਦੇ 2 ਵੱਖ ਵੱਖ ਕੇਸ ਦਰਜ਼ ਕੀਤੇ ਗਏ ਹਨ। ਉਨ੍ਹਾਂ ਦੇ ਘਰ ਅੰਦਰ ਹੀ ਡੇਅਰੀ ਤੇ ਮਿਠਾਈ ਦੀ ਦੁਕਾਨ ਹੈ। ਇਲਾਕੇ ਦੇ ਲੋਕਾਂ ਲਈ ਹੈਰਾਨੀ ਦੀ ਗੱਲ ਇਹ ਹੈ ਕਿ ਇਲਾਕੇ ਚ, ਪਾਬੰਦੀ ਦੇ ਬਾਵਜੂਦ ਕਰਫਿਊ ਦੇ ਦਿਨਾਂ ਚ, ਵੀ ਨਜਾਇਜ਼ ਢੰਗ ਨਾਲ ਸ਼ਰਾਬ ਦੀ ਵਿਕਰੀ ਧੜੱਲੇ ਨਾਲ ਹੋ ਰਹੀ ਹੈ। ਪਰੰਤੂ ਦੁੱਧ ਵੇਚਣਾ ਵੱਡਾ ਅਪਰਾਧ ਬਣ ਗਿਆ ਜਾਪਦੈ। ਤਾਹੀਉਂ ਤਾਂ ਇਹ ਗੱਲ ਲੋਕ ਕਹਿੰਦੇ ਨੇ ,, ਕੌਣ ਕਰੂਗਾ ਰੀਸਾਂ ਬਈ, ਬਰਨਾਲਾ ਪੁਲਿਸ ਦੀਆਂ। 

Advertisement
Advertisement
Advertisement
Advertisement
Advertisement
Advertisement
error: Content is protected !!