ਕੈਪਟਨ ਅਮਰਿੰਦਰ ਸਮੇਤ ਬਾਕੀ ਗੱਠਜੋੜ ਨੂੰ ਖੂੰਜੇ ਲਾ ਕੇ ਭਾਜਪਾ ਲੜੇਗੀ ਸੰਗਰੂਰ ਤੋਂ ਇਕੱਲੀ ਜ਼ਿਮਨੀ ਚੋਣ

Advertisement
Spread information

ਸੰਗਰੂਰ ਦੀ ਜ਼ਿਮਨੀ ਚੋਣ ਭਾਜਪਾ ਲੜੇਗੀ ਆਪਣੇ ਬਲ ਬੂਤੇ ‘ਤੇ – ਰਾਣਾ ਸੋਢੀ  

ਆਮ ਆਦਮੀ ਪਾਰਟੀ ਦੇ 21 ਵਿਧਾਇਕ ਭਾਜਪਾ ਦੇ ਸੰਪਰਕ ਵਿੱਚ : ਰਾਣਾ ਗੁਰਮੀਤ ਸਿੰਘ ਸੋਢੀ

ਪਰਦੀਪ ਕਸਬਾ , ਸੰਗਰੂਰ 13 ਮਈ  2022
ਸੰਗਰੂਰ ਦੀ ਜ਼ਿਮਨੀ ਚੋਣ ਭਾਰਤੀ ਜਨਤਾ ਪਾਰਟੀ ਆਪਣੇ ਹੀ ਬਲਬੂਤੇ ਤੇ ਲੜੇਗੀ ਅਤੇ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰੇਗੀ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ  ਸੰਗਰੂਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਲਈ ਲਾਏ ਇੰਚਾਰਜ ਰਾਣਾ ਗੁਰਮੀਤ ਸਿੰਘ ਸੋਢੀ ਨੇ ਸੰਗਰੂਰ ਵਿਖੇ ਕੀਤਾ ।
ਇਸ ਐਲਾਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਸਮੇਤ ਪੂਰੇ ਗੱਠਜੋੜ ਨੂੰ ਖੂੰਜੇ ਲਾ ਕੇ ਭਾਰਤੀ ਜਨਤਾ ਪਾਰਟੀ ਇਕੱਲੇ ਹੀ ਸੰਗਰੂਰ ਤੋਂ ਜ਼ਿਮਨੀ ਚੋਣ ਲੜਨ ਦੀਆਂ ਤਿਆਰੀ ਖਿੱਚੀ ਬੈਠੀ ਹੈ। ਹਾਲਾਂਕਿ ਪਿਛਲੇ ਦਿਨੀਂ ਭਾਜਪਾ ਦੇ ਸੀਨੀਅਰ ਆਗੂ ਨੇ ਇਹ ਸਪਸ਼ਟ ਕੀਤਾ ਸੀ ਕਿ ਪੰਜਾਬ ਵਿੱਚ ਭਾਜਪਾ ਜ਼ਿਮਨੀ ਚੋਣ  ਗੱਠਜੋੜ ਨਾਲ ਮਿਲ ਕੇ ਰਹੇਗੀ ਉਨ੍ਹਾਂ ਇਹ ਸਪਸ਼ਟ ਵੀ ਕੀਤਾ ਸੀ ਕਿ ਗੱਠਜੋੜ ਨੂੰ ਕਦੇ ਵੀ ਤੋੜਿਆ ਨਹੀਂ ਜਾਵੇਗਾ ਪਰ ਅੱਜ ਰਾਣਾ ਗੁਰਮੀਤ ਸੋਢੀ ਵੱਲੋਂ ਇਹ ਸਪੱਸ਼ਟ ਰੂਪ ਵਿਚ ਕਿਹਾ ਗਿਆ ਹੈ , ਕਿ ਭਾਰਤੀ ਜਨਤਾ ਪਾਰਟੀ ਦਾ ਸੰਗਰੂਰ ਸਮੇਤ ਸੰਗਰੂਰ ਪੂਰੇ ਪੰਜਾਬ ਵਿੱਚ ਸੰਗਠਨ ਪੂਰਾ ਮਜ਼ਬੂਤ ਹੈ ਇਸ ਲਈ ਭਾਰਤੀ ਜਨਤਾ ਪਾਰਟੀ ਜ਼ਿਮਨੀ ਚੋਣ ਵੀ ਇਕੱਲੇ ਹੀ  ਸੰਗਰੂਰ ਤੋਂ ਲੜੇਗੀ । ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ  ਸੁਖਦੇਵ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਦਰਕਿਨਾਰ ਕਰਦੇ ਹੋਏ ਇਕੱਲੇ ਹੀ ਜ਼ਿਮਨੀ ਚੋਣ ਲੜਨ ਦਾ ਫ਼ੈਸਲਾ ਕਰ ਲਿਆ ਹੈ ।
 ਜੇਕਰ ਸੂਤਰਾਂ ਦੀ ਮੰਨੀਏ ਤਾਂ ਭਾਰਤੀ ਜਨਤਾ ਪਾਰਟੀ ਵੱਲੋਂ ਵਾਰ ਵਾਰ ਗੱਠਜੋੜ ਨੂੰ ਤੋੜਨ ਦੇ ਬਿਆਨ ਦੀ ਕਿ ਗੱਠਜੋੜ ਵਿਚ ਸ਼ਾਮਲ ਸੀਨੀਅਰ ਨੇਤਾਵਾਂ  ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦਾ ਦਬਾਅ ਬਣਾਇਆ ਜਾ ਰਿਹਾ ਹੈ ਹਾਲਾਂਕਿ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਨਹੀਂ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਦੀ ਨੀਤ ਅਤੇ  ਨੀਯਤ ਵਿੱਚ ਫ਼ਰਕ ਜਾਪ ਰਿਹਾ ਹੈ ।
ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਵਿੱਚੋਂ ਬਾਹਰ ਹੋ ਕੇ ਅਤੇ ਸੁਖਦੇਵ ਢੀਂਡਸਾ ਅਤੇ ਪਰਮਿੰਦਰ ਢੀਂਡਸਾ ਦੀ ਅਕਾਲੀ ਦਲ ਨਾਲੋਂ ਟੁੱਟ ਕੇ ਹਾਲਤ ਵੀ ਕੋਈ  ਜ਼ਿਆਦਾ ਵਧੀਆ ਨਹੀਂ ,ਕਾਲੇ ਕਾਨੂੰਨਾਂ ਲਾਗੂ ਕਰਨ ਤੋਂ ਭਾਰਤੀ ਜਨਤਾ ਪਾਰਟੀ ਦੇ ਇਕ ਨੂੰ ਲਾਗੂ ਕਰਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਵੀ ਹਾਲਤ ਪੰਜਾਬ ਵਿੱਚ ਹਾਸੋਹੀਣੀ ਹੀ ਹੈ  । ਜਿਸ ਦੇ ਨਤੀਜੇ ਵਜੋਂ ਲੰਘੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦਾ  ਵੋਟਾਂਵਾਲੇ ਮਸਲੇ ਤੇ ਗ੍ਰਾਫ ਵੀ ਕੋਈ ਬਹੁਤਾ ਜ਼ਿਆਦਾ ਵਧੀਆ ਨਹੀਂ ਰਿਹਾ। ਹੁਣ ਭਵਿੱਖ ਹੀ ਦੱਸੇਗਾ ਕਿ ਭਾਰਤੀ ਜਨਤਾ ਪਾਰਟੀ ਗੱਠਜੋੜ ਨਾਲ ਰਲ ਕੇ ਚੋਣਾਂ ਲੜਦੀ ਹੈ ਜਾਂ ਇਕੱਲੇ ਹੀ ਚੋਣਾਂ ਲੜਨ ਦਾ ਦਾਅ ਲਾਉਂਦੀ ਹੈ  ।
ਬਾਕੀ ਸੂਬਿਆਂ ਵਿਚ ਭਾਰਤੀ ਜਨਤਾ ਪਾਰਟੀ ਇਕ ਆਪਣੀ ਵਿਸ਼ੇਸ਼ ਨੀਤੀ ਤਹਿਤ ਚੱਲਦੀ ਹੈ ਜਿਨ੍ਹਾਂ ਸੂਬਿਆਂ ਵਿਚ ਭਾਰਤੀ ਜਨਤਾ ਪਾਰਟੀ ਦਾ ਕੋਈ ਆਧਾਰ ਨਹੀਂ ਹੁੰਦਾ ।ਪਹਿਲਾਂ ਤਾਂ ਭਾਜਪਾ ਗੱਠਜੋੜ ਦਾ ਚੋਣਾਂ ਲੜਦੀ ਹੈ ਉਸ ਤੋਂ ਅਗਲੀ ਵਾਰ  ਗੱਠਜੋੜ  ਵਿਚ ਵੱਧ ਸੀਟਾਂ ਦੀ ਮੰਗ ਕਰਦੀ ਹੈ ਅਤੇ ਤੀਸਰੀ ਵਾਰ ਭਾਜਪਾ ਇਕੱਲੇ ਹੀ ਆਪਣੇ ਬਲਬੂਤੇ ਤੇ ਚੋਣਾਂ ਲੜਦੀ ਹੈ । ਹੁਣ ਪੰਜਾਬ ਵਾਲੇ ਮਸਲੇ ਤੇ ਦੇਖਣਾ ਹੋਵੇਗਾ ਭਾਰਤੀ ਜਨਤਾ ਪਾਰਟੀ ਕਿਸ ਨੀਤੀ ਤੇ ਕੰਮ ਕਰਦੀ ਹੈ ।
ਰਾਣਾ ਗੁਰਮੀਤ ਸਿੰਘ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਸੰਗਠਨ ਸੰਗਰੂਰ ਵਿੱਚ ਪੂਰੀ ਤਰ੍ਹਾਂ ਮਜ਼ਬੂਤ ਹੈ ਅਤੇ ਉਸ ਨੂੰ  ਉਹ ਕਿਸੇ ਵੀ ਗੱਠਜੋੜ ਨਾਲ ਸੰਗਰੂਰ ਵਿਚ ਹੋਣ ਜਾ ਰਹੀ ਜ਼ਿਮਨੀ ਚੋਣ ਨਹੀਂ ਲੜੇਗਾ ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣ ਵਿੱਚ ਉਮੀਦਵਾਰ ਦਾ ਫੈਸਲਾ   ਦਾ ਫ਼ੈਸਲਾ ਪਾਰਟੀ  ਹਾਈ ਕਮਾਂਡ ਵੱਲੋਂ ਕੀਤਾ ਜਾਵੇਗਾ ।
ਰਾਣਾ ਗੁਰਮੀਤ ਸਿੰਘ  ਨੇ ਕਿਹਾ ਕਿ  ਭਗਵੰਤ ਸਿੰਘ ਮਾਨ ਦੀ ਸਰਕਾਰ ਸ਼ਾਸਨ ਚਲਾਉਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਉਨ੍ਹਾਂ ਕਿਹਾ ਕਿ ਆਪ ਸਰਕਾਰ ਦੇ  ਰਾਜ ਵਿੱਚ ਲਾ ਇਨ ਆਡਰ ਬੁਰੀ ਤਰ੍ਹਾਂ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੈ  । ਉਨ੍ਹਾਂ ਕਿਹਾ ਕਿ ਚੋਰੀ ਕਤਲ  ਦੀਆਂ ਵਾਰਦਾਤਾਂ ਦਾ ਨਿੱਤ ਦਿਨ ਵਧਣਾ ਹੀ ਆਪ ਸਰਕਾਰ ਦੀ ਨਾਕਾਮੀ ਦਰਸਾ ਰਿਹਾ ਹੈ।
ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਜਿਸ ਨੇ ਪੰਜਾਬ ਵਿੱਚ ਹੂੰਝਾ ਫੇਰ ਜਿੱਤ ਹਾਸਲ ਕੀਤੀ ਸੀ, ਅੱਜ ਉਸ ਦੇ ਅੰਦਰੂਨੀ ਹਾਲਾਤ ਇਹ ਹੋ ਚੁੱਕੇ ਹਨ ਕਿ ਉਸ ਦੇ ਦੋ ਦਰਜ਼ਨ ਦੇ ਕਰੀਬ ਵਿਧਾਇਕ ਆਪਣੀ ਸਰਕਾਰ ਤੋਂ ਦੁਖੀ ਹਨ ਅਤੇ ਲਗਾਤਾਰ ਭਾਰਤੀ ਜਨਤਾ ਪਾਰਟੀ ਦੇ ਸੰਪਰਕ ਵਿੱਚ ਹਨ ਇਸ ਬਾਰੇ ਆਉਣ ਵਾਲੇ ਦਿਨਾਂ ਵਿੱਚ ਸਪੱਸ਼ਟ ਹੋ ਜਾਵੇਗਾ ਉਹ ਸੰਗਰੂਰ ਵਿਖੇ ਭਾਜਪਾ ਵਰਕਰਾਂ ਨਾਲ ਮੀਟਿੰਗ ਕਰਨ ਪੁੱਜੇ ਹੋਏ ਸਨ ।
ਸ੍ਰੀ ਸੋਢੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜਿਹੜੇ ਚਾਵਾਂ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ, ਹੁਣ ਉਹ ਲੱਥ ਚੁੱਕੇ ਹਨ ਆਪ ਸਰਕਾਰ ਆਪਣੀਆਂ ਆਪ ਹੁਦਰੀਆਂ ਕਾਰਨ ਪੰਜਾਬ ਦੇ ਲੋਕਾਂ ਵਿੱਚੋਂ ਹੀ ਨਹੀਂ ਸਗੋਂ ਆਪਣੇ ਵਿਧਾਇਕਾਂ ਦੇ ਮਨੋਂ ਵੀ ਲੱਥ ਰਹੀ ਹੈ ਉਨਾਂ ਦਾਅਵਾ ਕੀਤਾ ਕਿ ਆਪ ਦੇ 21 ਦੇ ਕਰੀਬ ਵਿਧਾਇਕ ਭਾਜਪਾ ਦੇ ਸੰਪਰਕ ਵਿੱਚ ਹਨ ਤੇ ਸਿੱਧੇ ਤੇ ਅਸਿੱਧੇ ਤੌਰ ਤੇ ਭਾਜਪਾ ਦੀ ਮੱਦਦ ਕਰ ਰਹੇ ਹਨ ਉਨਾਂ ਕਿਹਾ ਕਿ ਇਸ ਸਬੰਧੀ ਆਉਣ ਵਾਲੇ ਦਿਨਾਂ ਵਿੱਚ ਸਪੱਸ਼ਟ ਹੋ ਜਾਵੇਗਾ ਉਨਾਂ ਹੋਰ ਕਿ ਕਿਹਾ ਕਿ ਪੰਜਾਬ ਦੇ ਲੋਕ ਆਪ ਦੀ ਸਰਕਾਰ ਬਣਾ ਕੇ ਹੁਣ ਆਪਣੇ ਆਪ ਨੂੰ ਲੁੱਟਿਆ ਹੋਇਆ ਮਹਿਸੂਸ ਕਰ ਰਹੇ ਹਨ।
ਉਨਾਂ ਕਿਹਾ ਕਿ ਮੈਂ 40 ਸਾਲ ਕਾਂਗਰਸ ਵਿੱਚ ਰਿਹਾਂ ਹਾਂ ਅਤੇ ਇਹ ਗੱਲ ਦਾਅਵੇ ਨਾਲ ਆਖ ਰਿਹਾਂ ਹਾਂ ਕਿ ਭਾਰਤੀ ਜਨਤਾ ਪਾਰਟੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੰਨਾ ਪੰਜਾਬ ਅਤੇ ਪੰਜਾਬੀਆਂ ਵਾਸਤੇ ਸੁਹਿਰਦ ਹਨ, ਅੱਜ ਤੱਕ ਕੋਈ ਨਹੀਂ ਹੋਇਆ ਉਨਾਂ ਆਖਿਆ ਕਿ ਪ੍ਰਧਾਨ ਮੰਤਰੀ ਨੇ ਤਿੰਨ ਕਾਨੂੰਨ ਰੱਦ ਕਰਕੇ ਕਿਸਾਨਾਂ ਦੇ ਹੱਕ ਵਿੱਚ ਵੱਡਾ ਫੈਸਲਾ ਲਿਆ।
 ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਰੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਯਾਦ ਸਬੰਧੀ ਹੋਏ ਦੇਸ਼ ਪੱਧਰੀ ਸਮਾਗਮ ਉਨਾਂ ਦੇ ਪੰਜਾਬ ਦੇ ਪੱਖੀ ਹੋਣ ਦਾ ਸਬੂਤ ਹਨ ਉਨਾਂ ਹੋਰ ਕਿਹਾ ਕਿ ਅਸੀਂ ਵਿਧਾਨ ਸਭਾ ਚੋਣਾਂ ਵਿੱਚ ਪਹਿਲੀ ਵਾਰ ਇਕੱਲੇ ਤੌਰ ਤੇ ਚੋਣ ਲੜੀ ਤੇ ਪਹਿਲਾਂ ਨਾਲੋਂ ਜ਼ਿਆਦਾ ਵੋਟ ਪ੍ਰਤੀਸ਼ਤ ਹਾਸਲ ਕੀਤੀ ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜਿਹੜਾ ਫ਼ਤਵਾ ਦਿੱਤਾ ਹੈ, ਉਹ ਭਾਜਪਾ ਦੇ ਨਹੀਂ ਸਗੋਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ਼ ਹੈ ਉਨਾਂ ਦਾਅਵਾ ਕੀਤਾ ਕਿ 2024 ਦੀਆਂ ਚੋਣਾਂ ਵਿੱਚ ਭਾਜਪਾ ਪਹਿਲਾਂ ਨਾਲੋਂ ਵੀ ਮਜ਼ਬੂਤੀ ਨਾਲ ਲੜੇਗੀ ।
 ਉਨਾਂ ਕਿਹਾ ਕਿ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਭਾਜਪਾ ਆਪਣੇ ਤੌਰ ਤੇ ਕਮਲ ਦੇ ਚੋਣ ਨਿਸ਼ਾਨ ’ਤੇ ਲੜੇਗੀ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਅਤੇ ਰਣਦੀਪ ਸਿੰਘ ਦਿਓਲ ਜ਼ਿਲਾ ਪ੍ਰਧਾਨ ਭਾਜਪਾ ਸੰਗਰੂਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਉਹ ਕਿਸਾਨ ਪੱਖੀ ਸਰਕਾਰ ਹਨ ਪਰ ਇਸ ਸਰਕਾਰ ਦੇ ਸਾਸ਼ਨ ਵਿੱਚ ਵੀ ਕਿਸਾਨ ਹਰ ਰੋਜ਼ ਖੁਦਕੁਸ਼ੀਆਂ ਕਰ ਰਹੇ ਹਨ ਕੇਜਰੀਵਾਲ ਵੱਲੋਂ ਦਿੱਤੀਆਂ ਗਰੰਟੀਆਂ ਨੂੰ ਪੂਰਾ ਕਰਨ ਲਈ ਸਰਕਾਰ ਵੱਲੋਂ ਰੱਤੀ ਭਰ ਵੀ ਕੋਸ਼ਿਸ਼ ਨਹੀਂ ਕੀਤੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਦਿਆਲ ਸਿੰਘ ਸੋਢੀ  ਸੂਬਾਈ ਜਨਰਲ ਸਕੱਤਰ,  ਸੁੱਚਾ ਰਾਮ ਲੱਧੜ, ਰਿਸ਼ੀ ਖੇੜਾ, ਜਤਿੰਦਰ ਕਾਲੜਾ, ਯਾਦਵਿੰਦਰ ਸ਼ੰਟੀ ਜ਼ਿਲਾ ਪ੍ਰਧਾਨ ਭਾਜਪਾ ਬਰਨਾਲਾ,, ਜਗਤ ਕਥੂਰੀਆ, ਪ੍ਰਦੀਪ ਗਰਗ, ਸਤਵੰਤ ਸਿੰਘ ਪੂਨੀਆ, ਅਮਨਦੀਪ ਸਿੰਘ ਪੂਨੀਆ, ਜਗਦੀਪ ਸਿੰਘ ਤੂਰ, ਡਾ: ਮੱਖਣ ਸਿੰਘ, ਅਮਨ ਗੁਰੂ, ਸ਼ੈਲੀ ਬਾਂਸਲ ਸੁਨਾਮ, ਮਾਸਟਰ ਸੁਰਿੰਦਰਪਾਲ ਸਿੰਘ ਤੋਂ ਇਲਾਵਾ ਹੋਰ ਵੀ ਭਾਜਪਾ ਆਗੂ ਵੱਡੀ ਗਿਣਤੀ ਵਿੱਚ ਮੌਜ਼ੂਦ ਸਨ ।
Advertisement
Advertisement
Advertisement
Advertisement
Advertisement
error: Content is protected !!