ਬਾਬਾ ਹਰਦੇਵ ਸਿੰਘ ਜੀ ਨੂੰ ਸਮਰਪਿਤ – ਸਮਰਪਣ ਦਿਵਸ
ਪ੍ਰਦੀਪ ਕਸਬਾ , ਬਰਨਾਲਾ , 12 , ਮਈ , 2022:
ਯੁਗਦ੍ਰਿਸ਼ਟਾ ਬਾਬਾ ਹਰਦੇਵ ਸਿੰਘ ਜੀ ਮਾਹਾਰਾਜ ਦਾ ਅਲੌਕਿਕ , ਸਭ ਨੂੰ ਪਿਆਰ ਕਰਨ ਵਾਲਾ ਸੁਭਾਅ ਅਤੇ ਉਨ੍ਹਾਂ ਦੀ ਵਿਸ਼ਾਲ ਨਿਰਾਲੀ ਸੋਚ , ਮਾਨਵਤਾ ਦੇ ਕਲਿਆਣ ਨੂੰ ਸਮਰਪਿਤ ਸੀ । ਉਨ੍ਹਾਂ ਨੇ ਪੂਰਨ ਸਮਰਪਣ, ਸਹਣਸ਼ੀਲਤਾ ਅਤੇ ਵਿਸ਼ਾਲਤਾ ਵਾਲੇ ਭਾਵਾਂ ਨਾਲ ਯੁਕਤ ਹੋਕੇ ਬ੍ਰਹਮਗਿਆਨ ਰੂਪੀ ਸੱਚ ਦੇ ਸੁਨੇਹੇ ਨੂੰ ਇਨਸਾਨ – ਇਨਸਾਨ ਤੱਕ ਪਹੁੰਚਾਇਆ ਅਤੇ ਵਿਸ਼ਵ ਭਾਈਚਾਰੇ ਦੀ ਸੋਚ ਨੂੰ ਅਮਲੀ ਰੂਪ ਪ੍ਰਦਾਨ ਕੀਤਾ ।
ਬਾਬਾ ਹਰਦੇਵ ਸਿੰਘ ਜੀ ਮਾਹਰਾਜ ਨੇ 36 ਸਾਲਾਂ ਤੱਕ ਸਤਿਗੁਰੂ ਰੂਪ ਵਿੱਚ ਨਿਰੰਕਾਰੀ ਮਿਸ਼ਨ ਦੀ ਬਾਗਡੋਰ ਸੰਭਾਲੀ । ਉਨ੍ਹਾਂ ਨੇ ਅਧਿਆਤਮਿਕ ਜਾਗ੍ਰਿਤੀ ਦੇ ਨਾਲ – ਨਾਲ ਸਮਾਜ ਕਲਿਆਣ ਲਈ ਵੀ ਅਨੇਕਾਂ ਕੰਮਾਂ ਨੂੰ ਰੂਪ ਰੇਖਾ ਪ੍ਰਦਾਨ ਕੀਤੀ , ਜਿਨ੍ਹਾਂ ਵਿੱਚ ਮੁੱਖ: ਖੂਨਦਾਨ , ਬਲੱਡ ਬੈਂਕ ਦਾ ਗਠਨ , ਅੱਖਾਂ ਦੇ ਜਾਂਚ ਕੈਂਪ , ਪੌਦਾ ਰੋਪਣ ਅਭਿਆਨ , ਸਫਾਈ ਅਭਿਆਨ ਆਦਿ ਦੇ ਪ੍ਰਬੰਧ ਦਾ ਵਡਮੁੱਲਾ ਯੋਗਦਾਨ ਰਿਹਾ । ਇੱਕ ਆਦਰਸ਼ ਸਮਾਜ ਦੀ ਸਥਾਪਨਾ ਹੇਤੂ ਇਸਤਰੀ ਸਸ਼ਕਤੀਕਰਣ ਅਤੇ ਨੌਜਵਾਨਾਂ ਦੀ ਊਰਜਾ ਨੂੰ ਨਵੀਂ ਰਾਹ ਦੇਣ ਲਈ ਵੀ ਬਾਬਾ ਜੀ ਨੇ ਕਈ ਪਰਰਿਯੋਯਨਾਵਾਂ ਨੂੰ ਅਸ਼ੀਰਵਾਦ ਦਿੱਤਾ। ਇਸਦੇ ਇਲਾਵਾ ਕੁਦਰਤੀ ਆਫਤਾਂ ਦੇ ਸਮੇਂ ਵਿੱਚ ਵੀ ਉਨ੍ਹਾਂ ਦੇ ਨਿਰਦੇਸ਼ਨ ਵਿੱਚ ਮਿਸ਼ਨ ਦੁਆਰਾ ਲਗਾਤਾਰ ਸੇਵਾਵਾਂ ਨਿਭਾਈਆਂ ਗਈਆਂ ।
ਬਾਬਾ ਜੀ ਨੇ ਮਾਨਵਤਾ ਦਾ ਸੁੰਦਰ ਸਵਰੂਪ ਬਣਾਉਣ ਹੇਤੂ ਨਿਰੰਕਾਰੀ ਸੰਤ ਸਮਾਗਮਾਂ ਦੀ ਸ਼੍ਰਿੰਖਲਾ ਨੂੰ ਲਗਾਤਾਰ ਅੱਗੇ ਵਧਾਇਆ ਜਿਸ ਵਿੱਚ ਉਨ੍ਹਾਂ ਨੇ ਸਾਰਿਆਂ ਨੂੰ ਗਿਆਨ ਰੂਪੀ ਧਾਗੇ ਵਿੱਚ ਪਿਰੋ ਕੇ ਪਿਆਰ ਅਤੇ ਨਿਮਰਤਾ ਜਿਹੇ ਸੁੰਦਰ ਗੁਣਾਂ ਨਾਲ ਪਰਿਪੂਰਣ ਕੀਤਾ । ‘ਇਨਸਾਨੀਅਤ ਹੀ ਮੇਰਾ ਧਰਮ ਹੈ’ ਇਸ ਕਥਨ ਨੂੰ ਪੂਰਾ ਕਰਦੇ ਹੋਏ ਸੰਤ ਨਿਰੰਕਾਰੀ ਮਿਸ਼ਨ ਦੀ ਸਿੱਖਿਆ ਨੂੰ ਛੋਟੇ – ਛੋਟੇ ਕਸਬਿਆਂ ਤੋਂ ਲੈ ਕੇ ਦੂਰ ਦੇਸ਼ਾਂ ਤੱਕ ਬਾਬਾ ਜੀ ਨੇ ਫੈਲਾਇਆ । ਉਨ੍ਹਾਂ ਨੇ ਹਮੇਸ਼ਾਂ ਇਹੀ ਸਮਝਾਇਆ , ਕਿ ਭਗਤੀ ਦੀ ਧਾਰਾ ਜੀਵਨ ਵਿੱਚ ਲਗਾਤਾਰ ਵਹਿੰਦੀ ਰਹਿਣੀ ਚਾਹੀਦੀ ਹੈ ।
ਬਾਬਾ ਹਰਦੇਵ ਸਿੰਘ ਜੀ ਨੂੰ ਮਾਨਵਤਾ ਦੀਆਂ ਸੇਵਾਵਾਂ ਵਿੱਚ ਆਪਣਾ ਉੱਤਮ ਯੋਗਦਾਨ ਦੇਣ ਲਈ ਦੇਸ਼ਾਂ – ਵਿਦੇਸ਼ਾਂ ਵਿੱਚ ਸਨਮਾਨਿਤ ਵੀ ਕੀਤਾ ਗਿਆ । ਉਨ੍ਹਾਂ ਨੂੰ 27 ਯੂਰੋਪੀ ਦੇਸ਼ਾਂ ਦੀ ਪਾਰਲੀਆਮੈਂਟ ਨੇ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਕੀਤਾ ਅਤੇ ਮਿਸ਼ਨ ਨੂੰ ਸੰਯੁਕਤ ਰਾਸ਼ਟਰ ( ਯੂ . ਐਨ ਓ ) ਦਾ ਮੁੱਖ ਸਲਾਹਕਾਰ ਵੀ ਬਣਾਇਆ ਗਿਆ। ਨਾਲ ਹੀ ਸੰਸਾਰ ਵਿੱਚ ਸ਼ਾਂਤੀ ਸਥਾਪਤ ਕਰਣ ਹੇਤੂ ਅੰਰਤਰਾਸ਼ਟਰੀ ਪੱਧਰ ਉੱਤੇ ਵੀ ਸਨਮਾਨਿਤ ਕੀਤਾ ਗਿਆ ।
ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ , ਬਾਬਾ ਹਰਦੇਵ ਸਿੰਘ ਜੀ ਦੀਆਂ ਸਿਖਲਾਈਆਂ ਦਾ ਜ਼ਿਕਰ ਕਰਦੇ ਹੋਏ ਕਹਿੰਦੇ ਹਨ ਕਿ ਬਾਬਾ ਜੀ ਨੇ ਆਪਣਾ ਸੰਪੂਰਣ ਜੀਵਨ ਹੀ ਮਾਨਵਤਾ ਦੀ ਸੇਵਾ ਵਿੱਚ ਅਰਪਿਤ ਕਰ ਦਿੱਤਾ । ਮਿਸ਼ਨ ਦੀ 36 ਸਾਲਾਂ ਤੱਕ ਅਗਵਾਈ ਕਰਦੇ ਹੋਏ ਉਨ੍ਹਾਂ ਨੇ ਹਰ ਇੱਕ ਭਗਤ ਨੂੰ ਮਾਨਵਤਾ ਦਾ ਪਾਠ ਪੜ੍ਹਾ ਕੇ ਉਨ੍ਹਾਂ ਦੇ ਕਲਿਆਣ ਦਾ ਰਸਤਾ ਸਾਫ ਕੀਤਾ । ਬਾਬਾ ਜੀ ਨੇ ਜੀਵਨ ਦੇ ਹਰ ਖੇਤਰ ਵਿੱਚ ਹਮੇਸ਼ਾਂ ਸਰਵਸ਼ਕਤੀਮਾਨ ਨਿਰੰਕਾਰ ਦੀ ਰਜ਼ਾ ਉੱਤੇ ਵਿਸ਼ਵਾਸ ਕਰਨ ਉੱਤੇ ਜੋਰ ਦਿੱਤਾ । ਸਤਿਗੁਰੂ ਮਾਤਾ ਜੀ ਅਕਸਰ ਕਹਿੰਦੇ ਹਨ ਕਿ ਅਸੀਂ ਆਪਣੇ ਕਰਮ ਰੂਪ ਵਿੱਚ ਇੱਕ ਸੱਚੇ ਇਨਸਾਨ ਬਣਕੇ ਹਰਪਲ ਸਮਰਪਿਤ ਭਾਵ ਨਾਲ ਆਪਣਾ ਜੀਵਨ ਜੀਵੀਏ , ਇਹੀ ਸਹੀ ਅਰਥਾਂ ਵਿੱਚ ਬਾਬਾ ਜੀ ਦੇ ਪ੍ਰਤੀ ਸਾਡਾ ਸਭ ਤੋਂ ਵੱਡਾ ਸਮਰਪਣ ਹੋਵੇਗਾ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਉੱਤੇ ਚਲਦੇ ਹੋਏ ਅਸੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਅਰਪਿਤ ਕਰ ਸਕਦੇ ਹਾਂ ।
ਮਾਨਵਤਾ ਕਲਿਆਣ ਦੇ ਪ੍ਰਤੀ ਸਮਰਪਿਤ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਅਧਿਆਤਮਿਕ ਮਾਰਗਦਰਸ਼ਕ ਦੇ ਰੂਪ ਵਿੱਚ ਇਨਸਾਨ ਨੂੰ ਸੱਚ ਦਾ ਰਸਤਾ ਦਿਖਾਉਂਦੇ ਰਹੇ । ਇਸ ਦ੍ਰਿਸ਼ਟੀਕੋਣ ਨੂੰ ਸਕਾਰਾਤਮਕ ਸਵਰੂਪ ਦਿੰਦੇ ਹੋਏ ਵਰਤਮਾਨ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਇੱਕ ਨਵੀਂ ਊਰਜਾ ਅਤੇ ਤਨਮਇਤਾ ਦੇ ਨਾਲ ਇਸ ਮਿਸ਼ਨ ਨੂੰ ਅੱਗੇ ਵਧਾ ਰਹੇ ਹਨ।
ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਇਸ ਸਾਲ ‘ਸਮਰਪਣ ਦਿਵਸ’ ਦਾ ਆਯੋਜਨ ਇੱਕ ਵਿਸ਼ਾਲ ਨਿਰੰਕਾਰੀ ਸੰਤ ਸਮਾਗਮ ਦੇ ਰੂਪ ਵਿੱਚ ਅੱਜ ਤਾਰੀਖ਼ 13 ਮਈ , ਦਿਨ ਸ਼ੁੱਕਰਵਾਰ , ਸ਼ਾਮ 5 . 00 ਵਜੇ ਤੋਂ ਰਾਤ 9 . 00 ਵਜੇ ਤੱਕ , ਸੰਤ ਨਿਰੰਕਾਰੀ ਅਧਿਆਤਮਿਕ ਸਥਲ ਸਮਾਲਖਾ ( ਹਰਿਆਣਾ ) ਵਿਖੇ ਕੀਤਾ ਜਾਵੇਗਾ । ਇਹ ਸਮਾਗਮ ਦੇਸ਼ ਅਤੇ ਵਿਦੇਸ਼ਾਂ ਦੇ ਵੱਖ ਵੱਖ ਹਿੱਸਿਆਂ ਵਿੱਚ ਵੀ ਅਯੋਜਿਤ ਕੀਤਾ ਜਾਵੇਗਾ ਜਿੱਥੇ ਸਾਰੇ ਭਗਤ ਵੱਡੀ ਗਿਣਤੀ ਵਿੱਚ ਇਕੱਠੇ ਹੋਕੇ ਬਾਬਾ ਹਰਦੇਵ ਸਿੰਘ ਜੀ ਨੂੰ ਯਾਦ ਕਰਨਗੇ ਅਤੇ ਉਨ੍ਹਾਂ ਦੇ ਦੁਆਰਾ ਦਿਖਾਏ ਗਏ ਰਸਤਿਆਂ ਉੱਤੇ ਪੂਰੇ ਸਕਾਰਾਤਮਕਤਾ ਅਤੇ ਸਮਰਪਣ ਦੇ ਨਾਲ ਚਲਣ ਦੇ ਸੰਕਲਪ ਨੂੰ ਦੋਹਰਾਉਣਗੇ ।
ਵਰਤਮਾਨ ਸਮੇਂ ਵਿੱਚ ਜਿੱਥੇ ਹਰ ਪਾਸੇ ਵੈਰ, ਈਰਖਾ,ਦਵੇਸ਼ ਦਾ ਮਾਹੌਲ ਬਣਿਆ ਹੋਇਆ ਹੈ , ਹਰ ਇੱਕ ਇਨਸਾਨ ਦੂਸਰੇ ਇਨਸਾਨ ਦਾ ਕੇਵਲ ਨੁਕਸਾਨ ਹੀ ਕਰਨ ਵਿੱਚ ਲਗਾ ਹੋਇਆ ਹੈ । ਅਜਿਹੇ ਸਮੇਂ ਵਿੱਚ ਬਾਬਾ ਹਰਦੇਵ ਸਿੰਘ ਜੀ ਦਾ ਪ੍ਰੇਰਕ ਸੁਨੇਹਾ ਕਿ ‘ਕੁੱਝ ਵੀ ਬਣੋ ਮੁਬਾਰਕ ਹੈ ਪਰ ਪਹਿਲਾਂ ਇਨਸਾਨ ਬਣੋ , ’ ‘ਦੀਵਾਰ ਰਹਿਤ ਸੰਸਾਰ , ’ ‘ਇੱਕ ਨੂੰ ਮੰਨੋ , ਇੱਕ ਨੂੰ ਜਾਣੋ , ਇੱਕ ਹੋ ਜਾਓ’ ਆਦਿ ਨੂੰ ਜੀਵਨ ਵਿੱਚ ਅਪਨਾਉਣ ਦੀ ਵਧੇਰੇ ਲੋੜ ਹੈ । ਉਦੋਂ ਹੀ ਸਹੀ ਮਾਇਨਿਆਂ ਵਿੱਚ ਸੰਸਾਰ ਵਿੱਚ ਅਮਨ ਅਤੇ ਸ਼ਾਂਤੀ ਦਾ ਮਾਹੌਲ ਸਥਾਪਤ ਹੋ ਸਕਦਾ ਹੈ ।