ਪਟਿਆਲਾ ਵਿੱਖੇ ਹੋਇਆ ਦੋ ਧਿਰਾਂ ਵਿੱਚ ਹੋਇਆ ਟਕਰਾਅ ਸਰਕਾਰ ਦੀ ਬੜੀ ਨਾਲਾਇਕੀ – ਦਿਓਲ
ਪ੍ਰਦੀਪ ਕਸਬਾ, ਸੰਗਰੂਰ , 29 ਅਪ੍ਰੈਲ 2022
ਪਟਿਆਲਾ ਵਿਖੇ ਕਾਲੀ ਮਾਤਾ ਮੰਦਿਰ ਦੇ ਬਾਹਰ ਸ਼ਿਵ ਸੈਨਿਕ ਆਗੂਆਂ ਅਤੇ ਗਰਮ ਦਲਿਆਂ ਦਰਮਿਆਨ ਹੋਈ ਝੜਪ ਨੂੰ ਭਾਜਪਾ ਨੇ ਮਾਨ ਸਰਕਾਰ ਦੀ ਨਾਕਾਮੀ ਕਰਾਰ ਦਿੱਤਾ ਹੈ ਤੇ ਪੰਜਾਬ ਅੰਦਰ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਕੀਤੇ ਹਨ।
ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਭਾਜਪਾ ਜਿਲਾ ਪ੍ਰਧਾਨ ਰਣਦੀਪ ਸਿੰਘ ਦਿਓਲ ਨੇ ਕਿਹਾ ਕਿ ਅੱਜ ਤੋਂ ਤਕਰੀਬਨ 10 ਦਿਨ ਪਹਿਲਾਂ ਤੋਂ ਦੌਹਾਂ ਧਿਰਾਂ ਅੰਦਰ ਲਗਾਤਾਰ ਤਨਾਵ ਪੂਰਨ ਮਾਹੌਲ ਬਣਿਆ ਹੋਇਆ ਸੀ ਪਰ ਸਰਕਾਰ ਤੇ ਪ੍ਰਸ਼ਾਸਨ ਨੇ ਸਮਾਂ ਰਹਿੰਦੇ ਇਸ ਤੇ ਕੋਈ ਕਾਰਵਾਈ ਨਾਂ ਕਰਨ ਦੇ ਕਾਰਨ ਅੱਜ ਇੰਨਾਂ ਬੜਾ ਟਕਰਾਅ ਹੋਇਆ।
ਜਿਸ ਨਾਲ ਪੰਜਾਬ ਅੰਦਰ ਹਿੰਦੂ ਸਿੱਖ ਭਾਈਚਾਰੇ ਨੂੰ ਗਹਿਰੀ ਸੱਟ ਲੱਗੀ ਹੈ ਉਹਨਾਂ ਸਰਕਾਰ ਤੇ ਸ਼ੰਕਾ ਜਾਰੀ ਕਰਦੇ ਹੋਏ ਕਿਹਾ ਕਿ ਸਰਕਾਰ ਆਪਣੀਆਂ ਨਾਕਾਮੀ ਛੁਪਾਉਣ ਲਈ ਅਜੇਹੀਆਂ ਘਟਨਾਵਾਂ ਹੋਣ ਦੇ ਰਹੀ ਹੈ ਤਾਂ ਜੋ ਲੋਕਾਂ ਦਾ ਧਿਆਨ ਬੇਰੁਜਗਾਰੀ, ਨਸ਼ੇ , ਬਿਜਲੀ ਦੀ ਕਟਾ ਮੁੱਖ ਮੁਦਿਆਂ ਤੋਂ ਹਟਾਇਆਂ ਜਾ ਸਕੇ, ਉਹਨਾਂ ਇਹ ਵੀ ਸਪਸ਼ਟ ਕੀਤਾ ਕੀ ਸ਼ਿਵ ਸੈਣਾ ਨਾਲ ਭਾਜਪਾ ਦਾ ਕੋਈ ਲੈਣਾ ਦੇਣਾ ਨਹੀ ਹੈ ਤੇ ਭਾਜਪਾ ਹਮੇਸ਼ਾ ਤੋਂ ਹੀ ਹਿੰਦੂ ਸਿੱਖ ਏਕਤਾ ਦੀ ਡੱਟ ਕੇ ਪਹਿਰੇਦਾਰੀ ਕਰਦੀ ਰਹੀ ਹੈ, ਇਸ ਮੌਕੇ ਉਹਨਾਂ ਨਾਲ ਸੂਬਾ ਕਾਰਜਕਾਰਨੀ ਮੈਂਬਰ ਸੁਨੀਲ ਗੌਇਲ, ਡਾ. ਮੱਖਣ ਸਿੰਘ, ਅਮਨ ਗੁਰੂ, ਡਾ. ਭਗਵਾਨ ਸਿੰਘ ਵੀ ਮੌਜੂਦ ਸਨ ॥