ਸਕੂਲ ਵਿੱਚ ਹਰ ਰੋਜ਼ ਬਣਿਆ ਕਰਨਗੇ 400 ਮਾਸਕ
ਸੋਨੀ ਪਨੇਸਰ ਬਰਨਾਲਾ 27 ਅਪ੍ਰੈਲ 2020
ਗਾਂਧੀ ਆਰੀਆ ਹਾਈ ਸਕੂਲ ਬਰਨਾਲਾ ਵਿੱਚ ਮਾਸਟਰ ਸੱਤ ਪਾਲ ਜੀ ਦੇ ਪਰਿਵਾਰ ਵੱਲੋਂ ਮਾਤਾ ਸ਼ੀਲਾ ਰਾਣੀ ਜੀ ਦੇ ਨਾਮ ‘ਤੇ ਸਿਲਾਈ ਸੈਂਟਰ ਚੱਲ ਰਿਹਾ ਹੈ। ਸੈਂਟਰ ਵਿੱਚ ਸਕੂਲ ਦੀਆਂ ਸੌ ਦੇ ਕਰੀਬ ਲੜਕੀਆਂ ਮੁਫਤ ਸਿਲਾਈ ਸਿੱਖ ਰਹੀਆਂ ਹਨ। ਲੌਕ ਡਾਊਨ ਕਾਰਣ ਸਕੂਲ ਬੰਦ ਹੋਣ ਕਾਰਨ ਸੈਂਟਰ ਵੀ ਬੰਦ ਪਿਆ ਸੀ। ਸਕੂਲ ਦੇ ਪ੍ਰਿੰਸੀਪਲ ਰਾਜ ਮਹਿੰਦਰ ਨੇ ਦੱਸਿਆ ਕਿ ਸੈਂਟਰ ਦੀਆਂ ਮਸ਼ੀਨਾਂ ਖਰਾਬ ਨਾ ਹੋ ਜਾਣ, ਇਸ ਲਈ ਪ੍ਬੰਧਕ ਕਮੇਟੀ ਦੇ ਪ੍ਰਧਾਨ ਭਾਰਤ ਭੂਸ਼ਨ ਮੈਨਨ , ਮੈਨੇਜਰ ਸੰਜੀਵ ਸ਼ੋਰੀ ਅਤੇ ਸਕੱਤਰ ਭਰਤ ਮੋਦੀ ਨੇ ਮਾਸਕ ਬਣਾਉਣ ਦਾ ਫੈਸਲਾ ਲਿਆ। ਬਰਨਾਲਾ ਦੀ ਨਾਮੀ ਸੰਸਥਾ ਟਰਾਈਡੈਂਟ ਵੱਲੋਂ ਮਾਸਕ ਬਣਾਉਣ ਲਈ ਲੋੜੀਂਦਾ ਸਮਾਨ ਉਪਲੱਬਧ ਕਰਵਾਇਆ ਜਾ ਰਿਹਾ ਹੈ। ਸਿਲਾਈ ਟੀਚਰ ਅਤੇ ਸਕੂਲ ਦੀਆਂ ਕੁਝ ਹੋਰ ਅਧਿਆਪਕਾਂ, ਵਿਦਿਆਰਥਣਾਂ ਮਾਸਕ ਬਣਾਉਣ ਦਾ ਕੰਮ ਕਰ ਰਹੀਆਂ ਹਨ। ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਸੋਸ਼ਲ ਡਿਸਟੈਂਸਿਗ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਜਾਂਦਾ ਹੈ। ਸਕੂਲ ਦੇ ਆਸ ਪਾਸ ਰਹਿਣ ਵਾਲੇ ਵੀ ਇਹ ਸਮਾਜ ਸੇਵੀ ਕੰਮ ਵਿੱਚ ਭਾਗ ਲੈ ਰਹੇ ਹਨ। ਸੈਂਟਰ ਵਿੱਚ ਮਾਸਕ ਬਣਾਉਣ ਸਮੇਂ ਸਾਰੇ ਸੈਨੇਟਾਈਜਰ ਨਾਲ ਹੱਥ ਸਾਫ ਕਰਕੇ ਅਤੇ ਮਾਸਕ ਲਗਾਕੇ ਹੀ ਕੰਮ ਕਰਦੇ ਹਨ। ਮਸ਼ੀਨਾ ਨੂੰ ਵੀ ਲੋੜੀਂਦੀ ਦੂਰੀ ਤੇ ਰੱਖਿਆ ਗਿਆ ਹੈ। ਪ੍ਰਿੰਸੀਪਲ ਰਾਜ ਮਹਿੰਦਰ ਨੇ ਦੱਸਿਆ ਕਿ ਸਕੂਲ ਵਿੱਚ ਕਰੀਬ 400 ਮਾਸਕ ਹਰ ਰੋਜ਼ ਬਣਿਆ ਕਰਨਗੇ ਅਤੇ ਸਕੂਲ ਪ੍ਰਬੰਧਕਾਂ ਵੱਲੋਂ ਮਾਸਕ ਤਿਆਰ ਕਰਕੇ ਪ੍ਰਸ਼ਾਸਨ ਨੂੰ ਸੌਂਪ ਦਿੱਤੇ ਜਾਣਗੇ ਤਾਂ ਕਿ ਪ੍ਰਸ਼ਾਸਨ ਲੋੜਵੰਦਾਂ ਨੂੰ ਉਪਲੱਬਧ ਕਰਵਾ ਸਕੇ। ਸਮਾਜ ਸੇਵਾ ਦੇ ਇਸ ਕੰਮ ਵਿਚ ਸਿਲਾਈ ਅਧਿਆਪਕਾ ਕਰਮਜੀਤ ਕੌਰ, ਗੀਤਾ ਸ਼ਰਮਾ, ਸਰੋਜ ਰਾਣੀ, ਰਵਨੀਤ ਕੌਰ, ਰੂਬੀ ਰਾਣੀ, ਦੇਵੀ ਰਾਣੀ, ਨਵਜੋਤ ਕੌਰ ਅਤੇ ਪ੍ਰਭਜੀਤ ਕੌਰ ਆਦਿ ਪ੍ਰਮੁੱਖ ਤੌਰ ਤੇ ਨਿਭਾ ਰਹੇ ਹਨ ।