ਆਸਾ ਵਰਕਰਾਂ ਨੂੰ ਬੱਝਵਾਂ ਭੱਤਾ ਅਤੇ ਸੇਫਟੀ ਕਿੱਟਾਂ ਦਿੱਤੀਆਂ ਜਾਣ – ਪ੍ਰਧਾਨ ਵੀਰਪਾਲ ਕੋਰ
ਗੁਰਸੇਵਕ ਸਿੰਘ ਸਹੋਤਾ ਮਹਿਲ ਕਲਾਂ (ਬਰਨਾਲਾ) 27 ਅਪ੍ਰੈਲ 2020
ਆਸਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਬਲਾਕ ਮਹਿਲ ਕਲਾਂ ਦੀ ਪ੍ਰਧਾਨ ਵੀਰਪਾਲ ਕੌਰ ਸਹਿਜੜਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਕਾਰ ਦੇ ਉਸ ਬਿਆਨ ਦੀ ਨਿਖੇਧੀ ਕੀਤੀ । ਜਿਸ ਵਿੱਚ ਸਰਕਾਰ ਵੱਲੋਂ ਆਸਾ ਵਰਕਰਾਂ ਨੂੰ ਚੁੰਨੀ ਨਾਲ ਆਪਣਾ ਮੂੰਹ ਢੱਕ ਕੇ ਹੱਥ ਵਿਚ ਸੋਟੀ ਫੜ ਕੇ ਘਰ-ਘਰ ਜਾਣਾ ਪੈਂਦਾ ਹੈ । ਉਨ੍ਹਾਂ ਦੁੱਖ ਜ਼ਾਹਿਰ ਕਰਦਿਆ ਕਿਹਾ ਕਿ ਸਰਕਾਰ ਵੱਲੋਂ ਸਾਨੂੰ ਸਿਰਫ਼ ਵਰਦੀ ਦਿੱਤੀ ਜਾਂਦੀ ਹੈ । ਉਸ ਵਿੱਚ ਸਿਰਫ਼ ਕਮੀਜ਼ -ਸਲਵਾਰ ਦਾ ਕੱਪੜਾ ਹੁੰਦਾ ਹੈ । ਉਨ੍ਹਾਂ ਨੇ ਕਿਹਾ ਕਿ ਸਾਨੂੰ ਵਰਦੀ ਦੇ ਨਾਲ ਚੁੰਨੀ ਤੱਕ ਨਹੀ ਦਿੱਤੀ ਜਾਂਦੀ । ਉਨ੍ਹਾਂ ਨੇ ਕਿਹਾ ਕਿ ਜਿਹੜੀ ਸੋਟੀ ਦੀ ਗੱਲ ਕੀਤੀ ਹੈ । ਅਸੀਂ ਆਪਣੇ ਹੱਥਾਂ ਵਿੱਚ ਸੋਟੀ ਰੱਖੀਏ ਜਾ ਫਾਰਮ ਫੜ ਕੇ ਰੱਖੀਏ। ਉਨ੍ਹਾਂ ਨੇ ਦੱਸਿਆ ਕਿ ਅੱਜ ਜਦੋਂ ਦੀ ਸਾਰੇ ਦੇਸ਼ ਵਿੱਚ ਕੋਰੋਨਾ ਨਾ ਦੀ ਮਹਾਂਮਾਰੀ ਨੇ ਪੂਰੀ ਤਰ੍ਹਾਂ ਪੈਰ ਪਸਾਰ ਲਏ ਹਨ । ਆਸਾ ਵਰਕਰਾਂ ਨੇ ਕਿਹਾ ਸਾਡਾ ਸਿਹਤ ਵਿਭਾਗ ,ਪੁਲਿਸ ਪ੍ਰਸ਼ਾਸਨ ਤੇ ਹੋਰ ਅਦਾਰੇ ਇਸ ਨੂੰ ਖਤਮ ਕਰਨ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ । ਉਨ੍ਹਾਂ ਨੇ ਕਿਹਾ ਸਾਡੇ ਆਸਾ ਵਰਕਰਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਪ੍ਰਧਾਨ ਵੀਰਪਾਲ ਕੋਰ ਨੇ ਦੱਸਿਆ ਕਿ ਘਰਾਂ ਵਿੱਚ ਜਾ ਕੇ ਖਾਸੀ,ਜ਼ੁਕਾਮ ਜਾ ਹੋਰ ਤਕਲੀਫ਼ਾਂ ਦਾ ਡਾਟਾ ਇਕੱਠਾ ਕਰਕੇ ਉਹ ਉੱਚ ਅਧਿਕਾਰੀਆਂ ਨੂੰ ਭੇਜ ਰਹੀਆ ਹਨ। ਇਨਾ ਕੰਮ ਕਰਨ ਦੇ ਬਾਵਜੂਦ ਵੀ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ । ਸਾਨੂੰ ਸਾਡੀ ਸੇਫਟੀ ਦੇ ਲਈ ਕੋਈ ਮਾਸਕ, ਸੈਨੀਟੇਜਰ,ਸਾਬਣ, ਦਸਤਾਨੇ, ਕਿੱਟਾਂ ਆਦਿ ਨਹੀਂ ਦਿੱਤਾ। ਜਿਸ ਕਰਕੇ ਅਸੀ ਹਰ ਰੋਜ਼ ਮੌਤ ਦੇ ਮੂੰਹ ਵਿੱਚ ਆਪਣੀ ਨੌਕਰੀ ਕਰ ਰਹੇ ਹਾਂ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਾਨੂੰ ਵੀ ਦੂਜੇ ਮੁਲਾਜ਼ਮਾਂ ਦੀ ਤਰ੍ਹਾਂ ਸਾਰੀਆਂ ਮੁੱੱਢਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਕਿਉਂਕਿ ਸਾਡੇ ਘਰਾਂ ਵਿਚ ਵੀ ਸਾਡੇ ਛੋਟੇ ਬੱਚੇ ਤੇ ਬਜ਼ੁਰਗ ਮਾਤਾ ਪਿਤਾ ਹਨ। ਉੱਨਾ ਨੇ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਆਸਾ ਵਰਕਰਾਂ ਨੂੰ ਉਜਰਤਾਂ ਦੇ ਘੇਰੇ ਵਿੱਚ ਲਿਆ ਕੇ ਘੱਟੋ ਘੱਟ 10 ਹਜਾਰ ਰੁਪਏ ਪੱਕੀ ਤਨਖਾਹ ਲਗਾਈ ਜਾਵੇ ਅਤੇ ਹਰੇਕ ਆਸਾ ਵਰਕਰ ਦਾ 10 ਲੱਖ ਰੁਪਏ ਦਾ ਬੀਮਾ ਕੀਤਾ ਜਾਵੇ ।ਉੱਨਾ ਨੇ ਕਿਹਾ ਕਿ ਸਾਨੂੰ ਵੀ ਸਰਕਾਰੀ ਮੁਲਾਜ਼ਮਾਂ ਦੀ ਤਰ੍ਹਾਂ ਸੇਫਟੀ ਕਿੱਟਾਂ ,ਮਾਸਕ, ਸੈਨੀਟੇਜਰ ਅਤੇ ਦਸਤਾਨੇ ਦਿੱਤੇ ਜਾਣ ,ਇਸ ਮੌਕੇ ਆਸਾ ਵਰਕਰ ਹਰਬੰਸ ਕੌਰ, ਸਿਮਰਨਜੀਤ ਕੌਰ, ਸਵਰਨਜੀਤ ਕੌਰ, ਕਰਮਜੀਤ ਕੌਰ,ਮਨਪ੍ਰੀਤ ਕੌਰ, ਕੁਲਵਿੰਦਰ ਕੌਰ, ਪਰਮਜੀਤ ਕੌਰ ਆਦਿ ਹਾਜ਼ਰ ਸਨ ।