ਬਿਹਾਰ ਸਰਕਾਰ ਦੂਜੇ ਸੂਬਿਆਂ ,ਚ ਫਸੇ ਬਿਹਾਰੀ ਮੂਲ ਦੇ ਲੋੜਵੰਦ ਲੋਕਾਂ ਦੇ ਖਾਤਿਆਂ ਵਿੱਚ ਪ੍ਰਤੀ ਪਰਿਵਾਰ 1000 ਰੁਪਏ ਕਰੇਗੀ ਟਰਾਂਸਫਰ

Advertisement
Spread information

ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਫੰਡ ਟਰਾਂਸਫਰ ਕਰਨ ਦਾ ਬਿਹਾਰ ਸਰਕਾਰ ਨੇ ਲਿਆ ਫੈਸਲਾ

ਬੀਟੀਐਨ  ਫਾਜ਼ਿਲਕਾ 26 ਅਪ੍ਰੈਲ2020
ਵਿਧਾਇਕ ਜਲਾਲਾਬਾਦ ਸ੍ਰੀ ਰਮਿੰਦਰ ਆਵਲਾ ਨੇ ਦੱਸਿਆ ਕਿ ਬਿਹਾਰ ਸਰਕਾਰ ਨੇ ਬਿਹਾਰੀ ਮੂਲ ਦੇ ਮਜਦੂਰਾਂ ਅਤੇ ਲੋੜਵੰਦ ਵਿਅਕਤੀਆਂ, ਜੋ ਦੂਜੇ ਸੂਬਿਆਂ ਵਿੱਚ ਰਹਿੰਦੇ ਹਨ ਜਾਂ ਤਾਲਾਬੰਦੀ ਕਾਰਨ ਦੂਜੇ ਸੂਬਿਆਂ ਵਿੱਚ ਫਸੇ ਹੋਏ ਹਨ, ਦੇ ਬੈਂਕ ਖਾਤੇ ਵਿੱਚ ਪ੍ਰਤੀ ਪਰਿਵਾਰ 1000 ਰੁਪਏ ਦੀ ਦਰ ਨਾਲ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਫੰਡ ਟਰਾਂਸਫਰ ਕਰਨ ਦਾ ਫੈਸਲਾ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਇਹ ਯੋਜਨਾ ਸਿਰਫ ਉਨ੍ਹਾਂ ਲਈ ਹੈ ਜੋ ਬਿਹਾਰ ਦੇ ਵਸਨੀਕ ਹਨ ਅਤੇ ਕੋਰੋਨਾ ਵਾਇਰਸ ਕਾਰਨ ਐਲਾਨੀ ਗਈ ਤਾਲਾਬੰਦੀ ਕਾਰਨ ਦੂਜੇ ਸੂਬਿਆਂ ਵਿੱਚ ਫਸੇ ਹੋਏ ਹਨ। ਅਜਿਹੇ ਲੋਕ ਵੈਬਸਾਈਟ ’ਤੇ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ। ਰਜਿਸਟ੍ਰੇਸ਼ਨ ਲਈ ਲੋੜੀਂਦੇ ਦਸਤਾਵੇਜਾਂ ਵਿਚ ਲਾਭਪਾਤਰੀ ਦੇ ਆਧਾਰ ਕਾਰਡ ਦੀ ਕਾਪੀ, ਲਾਭਪਾਤਰੀ ਦੇ ਨਾਮ ’ਤੇ ਬੈਂਕ ਖਾਤਾ ਸ਼ਾਮਲ ਹੈ ਜੋ ਬਿਹਾਰ ਸੂਬੇ ਦੇ ਬੈਂਕ ਦੀ ਸਾਖਾ ਨਾਲ ਸਬੰਧਤ ਹੋਵੇ।
ਇਸ ਤੋਂ ਇਲਾਵਾ, ਲਾਭਪਾਤਰੀ ਦੀ ਫੋਟੋ (ਸੈਲਫੀ) ਅਧਾਰ ਡਾਟਾਬੇਸ ਵਿਚਲੀ ਫੋਟੋ ਨਾਲ ਮੇਲ ਖਾਂਦੀ ਹੋਣੀ ਚਾਹੀਦੀ ਹੈ ਅਤੇ ਇਕ ਆਧਾਰ ਨੰਬਰ ਨਾਲ ਸਿਰਫ ਇਕ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ। ਮੋਬਾਈਲ ਨੰਬਰ ’ਤੇ ਪ੍ਰਾਪਤ ਓਟੀਪੀ ਦੀ ਵਰਤੋਂ ਮੋਬਾਈਲ ਐਪ ’ਤੇ ਕੀਤੀ ਜਾਣੀ ਚਾਹੀਦੀ ਹੈ। ਇਸ ਨਾਲ ਸਬੰਧਤ ਸਹਾਇਤਾ ਸਿਰਫ ਬੈਂਕ ਖਾਤੇ ਵਿੱਚ ਭੇਜੀ ਜਾਏਗੀ।
ਵਿਧਾਇਕ ਜਲਾਲਾਬਾਦ ਨੇ ਦੱਸਿਆ ਕਿ ਹੋਰ ਸਹਾਇਤਾ ਲਈ ਬਿਹਾਰ ਭਵਨ, ਨਵੀਂ ਦਿੱਲੀ ਵਿਖੇ ਹੈਲਪਲਾਈਨ ਨੰਬਰ 011-23792009, 23014326, 23013884 ਹਨ ਜਦਕਿ ਪਟਨਾ ਕੰਟਰੋਲ ਰੂਮ ਦੇ ਨੰਬਰ 0612-2294204, 2294205 ਹਨ।

Advertisement
Advertisement
Advertisement
Advertisement
Advertisement
Advertisement
error: Content is protected !!