ਯੂਕਰੇਨ ਫਸੇ ਬੱਚਿਆਂ ਦੇ ਮਾਪੇ ਡਰ ਦੇ ਛਾਏ ਚ
ਮਹਿਲ ਕਲਾਂ ਖੇਤਰ ਕਈ ਵਿਦਿਆਰਥੀ ਯੂਕ੍ਰੇਨ ‘ਚ ਫਸੇ
ਗੁਰਸੇਵਕ ਸਿੰਘ ਸਹੋਤਾ,ਮਹਿਲ ਕਲਾਂ , 26 ਫਰਵਰੀ 2022
ਯੂਕਰੇਨ ਤੇ ਰੂਸ ਵਿਚਕਾਰ ਸੁਰੂ ਹੋਏ ਯੁੱਧ ਨੇ ਭਾਰਤ ਤੋਂ ਯੂਕੇਰਨ ਪੜਨ ਲਈ ਗਏ ਬੱਚਿਆਂ ਦੇ ਮਾਪਿਆਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਇਹ ਜੰਗ ਲੱਗਣ ਕਾਰਨ ਯੂਕ੍ਰੇਨ ‘ਚ ਪੜ੍ਹਾਈ ਕਰਨ ਲਈ ਗਏ ਬੱਚਿਆਂ ਦੇ ਮਾਪੇ ਡੂੰਘੀ ਚਿੰਤਾਂ ‘ਚ ਹਨ | ਜਿਲ੍ਹਾ ਬਰਨਾਲਾ ਦੇ ਹਲਕਾ ਮਹਿਲ ਕਲਾਂ ਦੇ ਵੱਖ-ਵੱਖ ਪਿੰਡਾਂ ਦੇ ਅੱਧੀ ਦਰਜਨ ਤੋਂ ਵਧੇਰੇ ਬੱਚੇ ਯੂਕ੍ਰੇਨ ‘ਚ ਫਸੇ ਹੋਣ ਦੀ ਜਾਣਕਾਰੀ ਮਿਲੀ ਹੈ ਤੇ ਮਾਪੇ ਬੱਚਿਆਂ ਨੂੰ ਪੰਜਾਬ ਵਾਪਿਸ ਲਿਆਉਣ ਦੀ ਗੁਹਾਰ ਲਾ ਰਹੇ ਹਨ।
ਮਿਲੀ ਜਾਣਕਾਰੀ ਅਨੁਸਾਰ ਮਹੁੰਮਦ ਸਕੀਲ ਪੁੱਤਰ ਕੇਸਰ ਖਾਨ ਵਾਸੀ ਮਹਿਲ ਕਲਾਂ, ਬਲਕਾਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਰਾਏਸਰ ਪਟਿਆਲਾ, ਹਰਜਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਰਾਏਸਰ ਪਟਿਆਲਾ, ਮਨਜਿੰਦਰ ਕੌਰ ਪੁੱਤਰੀ ਸੁਖਦੇਵ ਸਿੰਘ ਵਾਸੀ ਦੀਵਾਨਾ,ਸੰਦੀਪ ਸਿੰਘ ਪੁੱਤਰ ਨਾਜਮ ਸਿੰਘ ਵਾਸੀ ਭੋਤਨਾ ਤੇ ਪਰਮਜੀਤ ਕÏਰ ਪੁੱਤਰੀ ਜਰਨੈਲ ਸਿੰਘ ਵਾਸੀ ਗੰਗਹੋਰ ਉਚ ਸਿੱਖਿਆਂ ਹਾਸਲ ਕਰਨ ਲਈ ਯੂਕ੍ਰੇਨ ਗਏ ਹੋਏ ਹਨ। ਯੂਕ੍ਰੇਨ ਤੇ ਰੂਸ ਵਿਚਕਾਰ ਲੱਗੀ ਜੰਗ ਕਾਰਨ ਇੰਨ੍ਹਾਂ ਬੱਚਿਆਂ ਦੇ ਮਾਪੇ ਕਾਫੀ ਚਿੰਤਤ ਹਨ |
ਇਸ ਮੌਕੇ ਮੁਹੰਮਦ ਸਕੀਲ ਦੇ ਪਿਤਾ ਕੇਸ਼ਰ ਖਾਨ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਯੂਕ੍ਰੇਨ ‘ਚ ਐਮਬੀਬੀਐਸ ਦੀ ਡਿਗਰੀ ਕਰਨ ਲਈ 2017 ‘ਚ ਯੂਕ੍ਰੇਨ ਗਿਆ ਸੀ | ਦੋਵੇਂ ਦੇਸਾਂ ਵਿਚਕਾਰ ਲੱਗੀ ਜੰਗ ਕਾਰਨ ਉਹ ਕਾਫ਼ੀ ਚਿੰਤਤ ਹਨ | ਸਕੀਲ ਮੁਹੰਮਦ ਨੇ ਉਨ੍ਹਾਂ ਨੂੰ ਦੱਸਿਆਂ ਕਿ ਉਹ ਡਰ ਦੇ ਮਾਰੇ ਬੇਸਮੈਟ ‘ਚ ਰਾਤਾ ਕੱਟਣ ਲਈ ਮਜ਼ਬੂਰ ਹਨ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਯੂਕ੍ਰੇਨ ਫਸੇ ਬੱਚਿਆਂ ਨੂੰ ਸਰੱਖਿਅਤ ਭਾਰਤ ਲਿਆਂਦਾਂ ਜਾਵੇ।
ਇਸ ਮੌਕੇ ਜਰਨੈਲ ਸਿੰਘ ਵਾਸੀ ਗੰਗੋਹਰ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਢਾਈ ਸਾਲ ਪਹਿਲਾ ਉੱਚ ਸਿੱਖਿਆਂ ਹਾਸ਼ਲ ਕਰਨ ਲਈ ਯੂਕ੍ਰੇਨ ਗਈ ਸੀ। ਹੁਣ ਜਦੋਂ ਤੋ ਯੂਕ੍ਰੇਨ ਤੇ ਰੂਸ ਵਿਚਾਲੇ ਲੜਾਈ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋਈਆ ਹਨ ਤਾਂ ਉਨ੍ਹਾਂ ਨੂੰ ਆਪਣੀ ਧੀ ਦਾ ਫਿਕਰ ਸਤਾਉਣ ਲੱਗਾ ਹੈ। ਉਨ੍ਹਾਂ ਦੱਸਿਆ ਕਿ ਉਨਾਂ ਦੀ ਬੇਟੀ ਕਰਮਜੀਤ ਕੌਰ ਤੇ ਉਸ ਦੀਆਂ ਹੋਰ ਸਾਥਣਾਂ ਵੱਲੋਂ ਫੋਨ ਕਾਲ ਰਾਹੀ ਦੱਸਿਆਂ ਕਿ ਜਦ ਯੂਕ੍ਰੇਨ ਉਪਰ ਰੂਸ ਵੱਲੋਂ ਹਮਲਾ ਕੀਤਾ ਗਿਆ ਤਾਂ ਉਸ ਵੇਲੇ ਬਹੁਤ ਵੱਡਾ ਦਹਿਸ਼ਤ ਭਰਿਆ ਮਾਹੌਲ ਬਣ ਗਿਆ ਸੀ ਅਤੇ ਹੁਣ ਲਗਾਤਾਰ ਹੋ ਰਹੇ ਹਮਲਿਆਂ ਨੇ ਉਨ੍ਹਾਂ ਲਈ ਪ੍ਰੇਸ਼ਾਨੀ ਵਧਾਈ ਹੋਈ ਹੈ।ਉਨਾਂ ਦੱਸਿਆ ਕਿ ਉਹ ਰਾਤ ਸਮੇ ਮੈਟਰੋ ਦੇ ਬਣੇ ਸਟੇਸ਼ਨ(ਧਰਤੀ ਅੰਦਰ) ‘ਚ ਰਾਤਾਂ ਕੱਟਣ ਲਈ ਮਜਬੂਰ ਹਨ। ਉਨ੍ਹਾਂ ਕੇਂਦਰ ਸਰਕਾਰ ਪਾਸੋਂ ਮੰਗ ਕੀਤੀ ਕਿ ਜਲਦੀ ਜਲਦੀ ਤੋਂ ਯੂਕ੍ਰੇਨ ‘ਚ ਫਸੇ ਬੱਚਿਆਂ ਨੂੰ ਸੁਰੱਖਿਅਤ ਵਾਪਿਸ ਲਿਆਉਣ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣ।