ਚੌਂਕੀ ਇੰਚਾਰਜ ਨੇ ਕਿਹਾ, ਦੋਸ਼ੀ ਦੀ ਪੁੱਛਗਿੱਛ ਤੋਂ ਬਾਅਦ ਬਰਾਮਦ ਹੋਈਆਂ ਸ਼ਰਾਬ ਦੀਆਂ ਹੋਰ 216 ਬੋਤਲਾਂ
ਹਰਿੰਦਰ ਨਿੱਕਾ ਬਰਨਾਲਾ 23 ਅਪ੍ਰੈਲ 2020
ਹੈਲੋ,,,,, ਜੀ ਜਨਾਬ…. ਡੱਬਿਆਂ ਤੋਂ ਬੋਤਲਾਂ ਚ, ਬਦਲੋ ਸ਼ਰਾਬ ,ਟਾਈਟਲ ਹੇਠ ਬਰਨਾਲਾ ਟੂਡੇ ਦੁਆਰਾ ਨਸ਼ਰ ਕੀਤੀ ਖਬਰ ਤੋਂ ਬਾਅਦ 23 ਅਪ੍ਰੈਲ ਨੂੰ ਹੀ ਪੁਲੀਸ ਚੌਂਕੀ ਦੇ ਇੰਚਾਰਜ ਗੁਰਪਾਲ ਸਿੰਘ ਨੇ ਕਾਹਲੀ ਨਾਲ ਬੁਲਾਈ ਇੱਕ ਪ੍ਰੈਸ ਕਾਨਫਰੰਸ ਚ, ਇਹ ਕਬੂਲ ਕਰ ਹੀ ਲਿਆ ਕਿ ਪੁਲਿਸ ਦੁਆਰਾ 22 ਅਪ੍ਰੈਲ ਨੂੰ ਨਜ਼ਾਇਜ਼ ਸ਼ਰਾਬ ਦੀ ਵਿਕਰੀ ਕਰਦੇ ਕਾਬੂ ਕੀਤੇ ਦੋਸ਼ੀ ਜੈਸਿੰਘ ਤੋਂ ਪੁਲਿਸ ਨੇ 20 ਡੱਬੇ ਸ਼ਰਾਬ ਹੀ ਬਰਾਮਦ ਕੀਤੀ ਹੈ। ਬੱਸ ਫਰਕ ਸਿਰਫ ਇੱਨ੍ਹਾਂ ਹੀ ਰਿਹਾ ਕਿ ਉਨ੍ਹਾਂ ਮੁਤਾਬਿਕ ਪੁਲਿਸ ਪਾਰਟੀ ਨੇ ਦੋਸ਼ੀ ਜੈਸਿੰਘ ਦੇ ਕਬਜੇ ਚੋਂ, ਮੌਕੇ ਤੇ 2 ਡੱਬੇ ਯਾਨੀ 24 ਬੋਤਲਾਂ ਸ਼ਰਾਬ ਬਰਾਮਦ ਕੀਤੀਆਂ ਸਨ , ਜਦੋਂ ਕਿ ਦੋਸ਼ੀ ਦੀ ਪੁੱਛਗਿੱਛ ਤੋਂ ਬਾਅਦ ਉਸ ਦੀ ਨਿਸ਼ਾਨਦੇਹੀ ਤੇ 216 ਬੋਤਲਾਂ ਹੋਰ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਹਨ। ਇਸ ਤਰਾਂ ਬਰਨਾਲਾ ਟੂਡੇ ਦੁਆਰਾ ਦੋਸ਼ੀ ਜੈ ਸਿੰਘ ਤੋਂ ਫੜੀ ਸ਼ਰਾਬ ਦੇ ਕੀਤੇ ਅਹਿਮ ਖੁਲਾਸੇ ਅਨੁਸਾਰ ਪੁਲਿਸ ਪਾਰਟੀ ਨੇ ਵੀ ਦੋਸ਼ੀ ਤੋਂ ਕੁੱਲ 20 ਸ਼ਰਾਬ ਦੇ ਡੱਬੇ ਯਾਨੀ 240 ਬੋਤਲਾਂ ਸ਼ਰਾਬ ਬਰਾਮਦ ਹੋਣ ਦੀ ਹਕੀਕਤ ਤੇ ਆਪਣੀ ਮੋਹਰ ਵੀ ਲਗਾ ਹੀ ਦਿੱਤੀ। ਸ਼ਰਾਬ ਤਸਕਰ ਦੀ ਗਿਰਫਤਾਰੀ ਸਬੰਧੀ ਪ੍ਰੈਸ ਨੂੰ ਜਾਦਕਾਰੀ ਦਿੰਦਿਆਂ ਪੁਲਿਸ ਚੌਂਕੀ ਹੰਡਿਆਇਆ ਦੇ ਇੰਚਾਰਜ ਗੁਰਪਾਲ ਸਿੰਘ ਨੇ ਦੱਸਿਆ ਕਿ ਐੱਸ ਐੱਸ ਪੀ ਸ੍ਰੀ ਸੰਦੀਪ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਐੱਸ ਪੀ ਡੀ ਸੁਖਦੇਵ ਸਿੰਘ ਵਿਰਕ , ਡੀ ਐੱਸ ਪੀ ਰਾਜੇਸ਼ ਸਿੰਘ ਛਿੱਬਰ ਅਤੇ ਐੱਸ ਐਚ ਓ ਬਲਜੀਤ ਸਿੰਘ ਦੀ ਅਗਵਾਈ ਚ, ਪੁਲਿਸ ਦੀ ਵਿਸ਼ੇਸ ਟੀਮ ਚ, ਸ਼ਾਮਿਲ ਏ ਐੱਸ ਆਈ ਜਗਸੀਰ ਸਿੰਘ, ਏ ਐੱਸ ਆਈ ਸਤਵਿੰਦਰ ਪਾਲ ਸਿੰਘ, ਹੌਲਦਾਰ ਜਸਵਿੰਦਰ ਸਿੰਘ, ਹੌਲਦਾਰ ਯਾਦਵਿੰਦਰ ਸਿੰਘ ਅਤੇ ਹੋਮਗਾਰਡ ਰਾਜੇਸ਼ ਸਿੰਘ ਨੇ 22 ਅਪ੍ਰੈਲ ਨੂੰ ਧਨੌਲਾ ਖੁਰਦ ਬੱਸ ਅੱਡੇ ਤੇ ਨਾਕਾ ਲਗਾਇਆ ਹੋਇਆ ਸੀ। ਇਸ ਮੌਕੇ ਮੁਖਬਰ ਖਾਸ ਤੋਂ ਮਿਲੀ ਸੂਚਨਾ ਦੇ ਅਧਾਰ ਤੇ ਸ਼ਰਾਬ ਤਸਕਰ ਜੈ ਸਿੰਘ ਪੁੱਤਰ ਸੋਭਰਨ ਸਿੰਘ ਵਾਸੀ ਹਾਜੀਪੁਰ, ਥਾਣਾ ਠਠੀਆ, ਯੂ ਪੀ ਹਾਲ ਆਬਾਦ ਟਰਾਈਡੈਂਟ ਕੰਪਲੈਕਸ ਧੌਲਾ ਨੂੰ ਹੰਡਿਆਇਆ ਡਰੇਨ ਕੋਲੋਂ ਦੋ ਡੱਬੇ ਦੇਸੀ ਸ਼ਰਾਬ ਸਹਿਤ ਕਾਬੂ ਕੀਤਾ ਗਿਆ ਸੀ। ਬਾਅਦ ਚ, ਦੋਸ਼ੀ ਦੀ ਪੁੱਛ ਪੜਤਾਲ ਦੌਰਾਨ ਉਸ ਦੇ ਕਿਰਾਏ ਤੇ ਲਏ ਕਮਰੇ ਵਿੱਚੋਂ 18 ਡੱਬੇ ਹੋਰ ਦੇਸੀ ਸ਼ਰਾਬ ਬਰਾਮਦ ਕੀਤੀ ਗਈ ਹੈ।
-ਦੋਸ਼ੀ ਦੁਆਰਾ ਫੜ੍ਹੇ ਜਾਣ ਤੋਂ ਪਹਿਲਾਂ ਵੇਚੀ ਸ਼ਰਾਬ ਦੀ ਰਾਸ਼ੀ ਦਾ ਕੀ ਬਣਿਆ !
ਭਰੋਸੇਯੋਗ ਸੂਤਰਾਂ ਅਨੁਸਾਰ ਦੋਸ਼ੀ ਜੈ ਸਿੰਘ ਦੁਆਰਾ ਪੁਲਿਸ ਦੇ ਗਿਰਫਤਾਰ ਕਰਨ ਤੋਂ ਪਹਿਲਾਂ ਹਜ਼ਾਰਾਂ ਰੁਪਏ ਦੀ ਸ਼ਰਾਬ ਨਜਾਇਜ਼ ਤੌਰ ਤੇ ਵੇਚੀ ਵੀ ਜਾ ਚੁੱਕੀ ਸੀ। ਪਰੰਤੂ ਪੁਲਿਸ ਨੇ ਹਜ਼ਾਰਾਂ ਰੁਪਏ ਦੀ ਇਹ ਰਾਸ਼ੀ ਦੀ ਕੋਈ ਬਰਾਮਦਗੀ ਹੋਣ ਦਾ ਖੁਲਾਸਾ ਪ੍ਰੈਸ ਕਾਨਫਰੰਸ ਚ, ਹਾਲੇ ਤੱਕ ਨਹੀ ਕੀਤਾ ਹੈ। ਹੋ ਸਕਦੈ ਪੁਲਿਸ ਪਾਰਟੀ ਇਹ ਰਿਕਵਰੀ ਜਾਮਾ ਤਲਾਸ਼ੀ ਦੇ ਦੌਰਾਨ ਬਰਾਮਦ ਹੋਈ ਹੀ ਦਿਖਾ ਦੇਵੇ। ਹੈਰਾਨੀ ਦੀ ਗੱਲ ਇਹ ਜਰੂਰ ਰਹੀ ਕਿ ਦੋਸ਼ੀ ਨੂੰ ਗਿਰਫਤਾਰ ਕਰਨ ਵਾਲੀ ਪੁਲਿਸ ਇਹ ਕਹਿਣ ਚ, ਹਾਲੇ ਵੀ ਸੰਕੋਚ ਕਰ ਰਹੀ ਹੈ ਕਿ ਦੋਸ਼ੀ ਸ਼ਰਾਬ ਦੇ ਕਿਸੇ ਠੇਕੇਦਾਰ ਦੀ ਹੀ ਸ਼ਰਾਬ ਹੀ ਸੇਲ ਕਰਦਾ ਸੀ। ਬੇਹੱਦ ਇਮਾਨਦਾਰ ਛਬੀ ਦੇ ਮਾਲਿਕ ਅਤੇ ਨਸ਼ਾਂ ਤਸਕਰੀ ਦੇ ਧੁਰ ਵਿਰੋਧੀ ਸਮਝੇ ਜਾਂਦੇ ਐਸਐਸਪੀ ਸੰਦੀਪ ਗੋਇਲ ਤੋਂ ਇਹ ਉਮੀਦ ਕਰਨਾ ਵੀ ਗੈਰ ਵਾਜਿਬ ਨਹੀਂ ਕਿ ਉਹ ਬੀਰੂ ਰਾਮ ਠਾਕੁਰ ਦਾਸ ਫਰਮ ਬਰਨਾਲਾ ਦੇ ਸੰਚਾਲਕ ਰਿੰਕੂ ਵਾਲੇ ਕੇਸ ਦੀ ਤਫਤੀਸ਼ ਦੀ ਤਰਜ਼ ਤੇ ਹੀ ਸ਼ਰਾਬ ਤਸਕਰ ਤੋਂ ਕੀਤੀ ਪੁੱਛਗਿੱਛ ਦੇ ਅਧਾਰ ਤੇ ਨਜ਼ਾਇਜ਼ ਸ਼ਰਾਬ ਦੀ ਸਪਲਾਈ ਲਾਈਨ ਤੱਕ ਪਹੁੰਚ ਕਰਕੇ ਸ਼ਰਾਬ ਤਸਕਰੀ ਪਿੱਛੇ ਲੁਕੇ ਚਿਹਰੇ ਨੂੰ ਵੀ ਜਰੂਰ ਬੇਨਕਾਬ ਕਰ ਦੇਣਗੇ। ਪੁਲਿਸ ਚੌਂਕੀ ਦੀ ਇਸ ਪ੍ਰਾਪਤੀ ਨੂੰ ਲੈ ਕੇ ਫੇਸਬੁੱਕ ਤੇ ਅੱਜ ਹੋ ਰਹੀ ਚਰਚਾ ਚ, ਲੋਕ ਇਹ ਕੁਮੇਂਟ ਹੀ ਕਰਦੇ ਰਹੇ ਕਿ ਇਹ ਤਾਂ ਕਰਿੰਦਾ ਹੀ ਫੜਿਆ ਗਿਆ ਹੈ, ਇਸ ਨੂੰ ਸ਼ਰਾਬ ਸਪਲਾਈ ਕਰਨ ਵਾਲੇ ਤਾਂ ਹਾਲੇ ਸਰੇਆਮ ਘੁੰਮ ਰਹੇ ਹਨ। ਜਿਨ੍ਹੀ ਦੇਰ ਤੱਕ ਸਪਲਾਈ ਲਾਈਨ ਨੂੰ ਹੱਥ ਨਹੀਂ ਪੈਂਦਾ, ਉਨ੍ਹੀਂ ਦੇਰ ਤੱਕ ਸ਼ਰਾਬ ਦੀ ਤਸਕਰੀ ਬੰਦ ਨਹੀ ਹੁੰਦੀ।