ਹਲਕੇ ਦੇ ਲੋਕਾਂ ਨੇ ਪੱਤਰਕਾਰ ਗੁਰਜੀਤ ਸਿੰਘ ਖੁੱਡੀ ਨੂੰ ਭਦੋੜ ਤੋਂ ਉਮੀਦਵਾਰ ਐਲਾਨਿਆ

Advertisement
Spread information

ਗੁਰਜੀਤ ਸਿੰਘ ਖੁੱਡੀ ਬੇਦਾਗ ਤੇ ਲੋਕ ਸੇਵਕ ਸਖ਼ਸੀਅਤ-ਮਾ: ਬੂਟਾ ਸਿੰਘ


ਬੀ.ਟੀ.ਐਨ. ਹੰਡਿਆਇਆ 13 ਜਨਵਰੀ 2022

       ਵਿਧਾਨ ਸਭਾ ਹਲਕਾ ਭਦੋੜ ਦੇ ਪਿੰਡਾਂ ਨਾਲ ਸਬੰਧਿਤ ਸਰਪੰਚਾਂ, ਪੰਚਾਂ, ਸਮਾਜ ਸੇਵੀ, ਧਾਰਮਿਕ ਜਥੇਬੰਦੀਆਂ ਦੇ ਆਗੂਆਂ ਅਤੇ ਪਿੰਡ ਖੁੱਡੀ ਖੁਰਦ ਦੇ ਵਾਸੀਆਂ ਨੇ ਅਕਾਲੀ ਆਗੂ ਭੋਲਾ ਸਿੰਘ ਗੁਰੂ ਦੇ ਗ੍ਰਹਿ ਵਿਖੇ ਵਿਸ਼ੇਸ਼ ਇਕੱਤਰਤਾ ਕਰਕੇ ਵਲੋਂ ਪੱਤਰਕਾਰ ਗੁਰਜੀਤ ਸਿੰਘ ਖੁੱਡੀ ਨੂੰ ਭਦੌੜ ਹਲਕੇ ਤੋਂ ਲੋਕ ਅਧਿਕਾਰ ਲਹਿਰ ਪੰਜਾਬ ਦੇ ਆਗੂਆਂ ਦੀ ਅਗਵਾਈ ‘ਚ ਉਮੀਦਵਾਰ ਐਲਾਨਿਆ ਗਿਆ। ਗੁਰਜੀਤ ਖੁੱਡੀ ਦੇ ਸਮਰੱਥਕ ਹਲਕਾ ਵਾਸੀਆਂ ਦੀ ਭਰਵੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਲੋਕ ਅਧਿਕਾਰ ਲਹਿਰ ਪੰਜਾਬ ਦੇ ਆਗੂ ਮਾਸਟਰ ਬੂਟਾ ਸਿੰਘ ਖੰਗੂੜਾ, ਡਾ: ਜਸਵੰਤ ਸਿੰਘ ਫਰਵਾਹੀ ਨੇ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਵਾਸੀ ਜਾਗਰੂਕ ਹੋ ਕੇ ਇਮਾਨਦਾਰ, ਬੇਦਾਗ ਤੇ ਲੋਕ ਸੇਵਕ ਸਖ਼ਸੀਅਤਾਂ ਦੀ ਚੋਣ ਕਰਕੇ ਆਪਣੇ ਉਮੀਦਵਾਰ ਐਲਾਨ ਰਹੇ ਹਨ।  ਪੱਤਰਕਾਰ ਗੁਰਜੀਤ ਸਿੰਘ ਖੁੱਡੀ ਨੂੰ ਹਲਕਾ ਵਾਸੀਆਂ ਨੇ ਆਪਣਾ ਉਮੀਦਵਾਰ ਐਲਾਨ ਕੇ ਮਿਸ਼ਾਲ ਪੈਦਾ ਕੀਤੀ ਹੈ। ਉਮੀਦਵਾਰ ਖੁੱਡੀ ਦੀ ਲੋਕ ਪ੍ਰਿਆ ਅਤੇ ਹਲਕਾ ਵਾਸੀਆਂ ਵਲੋਂ ਉਤਸ਼ਾਹ ਨਾਲ ਦਿੱਤੇ ਜਾ ਰਹੇ ਸਮਰੱਥਨ ਤੋਂ ਅਸੀ ਬਹੁੱਤ ਪ੍ਰਭਾਵਿਤ ਹਾਂ।

Advertisement

      ਲੋਕ ਅਧਿਕਾਰ ਲਹਿਰ ਪੰਜਾਬ ਦੀ ਹਾਈਕਮਾਡ ਦੇ ਆਗੂਆਂ ਨੂੰ ਸਾਰੀ ਵਿਸਥਾਰ ਨਾਲ ਰਿਪੋਰਟ ਪੇਸ ਕਰਕੇ ਪੱਤਰਕਾਰ ਗੁਰਜੀਤ ਸਿੰਘ ਖੁੱਡੀ ਨੂੰ ਵਿਧਾਨ ਸਭਾ ਹਲਕਾ ਭਦੋੜ ਤੋਂ ਲੋਕ ਅਧਿਕਾਰ ਲਹਿਰ ਦਾ ਉਮੀਦਵਾਰ ਬਣਾਉਣ ਲਈ ਸਿਫ਼ਾਰਸ ਕਰਾਗੇ। ਹਲਕਾ ਵਾਸੀ ਭੋਲਾ ਸਿੰਘ ਗੁਰੂ, ਸਰਪੰਚ ਜਸਕਰਨ ਸਿੰਘ ਚੂੰਘ, ਗੁਰਜੀਤ ਸਿੰਘ ਗਿੰਦੀ, ਪੰਚ ਭਗਵਾਨ ਦਾਸ, ਕਲੱਬ ਪ੍ਰਧਾਨ ਚਮਕੌਰ ਸਿੰਘ ਧੂਰਕੋਟ, ਜਗਦੇਵ ਸਿੰਘ ਧੂਰਕੋਟ, ਅਵਤਾਰ ਸਿੰਘ, ਸੁਸਾਇਟੀ ਮੈਂਬਰ ਸੁਖਵੀਰ ਸਿੰਘ ਚੂੰਘ, ਬਲਜੀਤ ਸਿੰਘ ਰਟੋਲ, ਸੋਹਣ ਸਿੰਘ ਰਟੋਲ, ਰਾਮ ਪਿਆਰਾ ਸਿੰਘ ਗੁਰੂ ਆਦਿ ਸਖ਼ਸੀਅਤਾਂ ਨੇ ਕਿਹਾ ਕਿ ਗੁਰਜੀਤ ਸਿੰਘ ਖੁੱਡੀ ਨੇ ਲੰਮਾ ਸਮਾਂ ਲੋਕਾਂ ਦੀ ਨਿਮਰਤਾ ਦੇ ਨਾਲ ਸੇਵਾ ਕੀਤੀ ਹੈ। ਆਪਣਾ ਸਾਰਾ ਜੀਵਨ ਬੇਦਾਗ ਸਖ਼ਸੀਅਤ ਤੌਰ ’ਤੇ ਬਤੀਤ ਕੀਤਾ ਹੈ। ਅਜਿਹੇ ਲੋਕ ਸੇਵਕ ਵਿਆਕਤੀਆਂ ਨੂੰ ਆਪਣੇ ਨੁਮਾਇੰਦੇ ਬਣਾ ਕੇ ਅਸੀਂ ਪੰਜਾਬ ਦੀ ਗੰਧਲੀ ਹੋ ਚੁੱਕੀ ਸਿਆਸਤ ਵਿਚ ਨਿਖ਼ਾਰ ਲਿਆ ਸਕਦੇ ਹਾਂ। ਇਕੱਤਰ ਵੱਡੀ ਗਿਣਤੀ ਹਾਜਰ ਇਲਾਕਾ ਨਿਵਾਸੀਆਂ ਨੇ ਖੁੱਡੀ ਨੂੰ ਹਲਕਾ ਭਦੋੜ ਤੋਂ ਆਪਣਾ ਉਮੀਦਵਾਰ ਐਲਾਨਦਿਆਂ ਹੱਥ ਖੜ੍ਹੇ ਕਰਕੇ ਖੁੱਡੀ ਦੀ ਚੋਣ ਮਹਿੰਮ ਵਿਚ ਹਰੇਕ ਪ੍ਰਕਾਰ ਦਾ ਸਹਿਯੋਗ ਕਰਕੇ ਲੋਕ ਲਹਿਰ ਬਣਾਉਣ ਦਾ ਪ੍ਰਣ ਕੀਤਾ।

       ਇਸ ਮੌਕੇ ਗੁਰਜੀਤ ਸਿੰਘ ਖੁੱਡੀ ਨੇ ਆਏ ਹੋਏ ਸਮੂਹ ਹਲਕਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਕਾ ਵਾਸੀਆਂ ਨੇ ਜੋ ਮੈਨੂੰ ਨਿਮਾਣੇ ਨੂੰ ਆਸਾਂ ਦੇ ਨਾਲ ਮਾਣ ਬਖ਼ਸਿਆ ਹੈ। ਮੈਂ ਹਲਕਾ ਵਾਸੀਆਂ ਦੀਆਂ ਭਾਵਨਾਵਾਂ, ਆਸਾਂ ਦੀ ਕਦਰ ਕਰਕੇ ਨਿਮਰਤਾ ਦੇ ਨਾਲ ਹਰੇਕ ਹਲਕਾ ਵਾਸੀ ਦੀ ਸੇਵਾ ਕਰਨ ਲਈ ਹਮੇਸਾ ਆਪਣੇ ਪਰਿਵਾਰ ਸਮੇਤ ਤੱਤਪਰ ਰਹਾਗਾ। ਇਸ ਮੌਕੇ ਭੋਲਾ ਸਿੰਘ ਸਰਾ, ਮਨਦੀਪ ਕੁਮਾਰ, ਹਰਦੇਵ ਸਿੰਘ ਮਾਨ, ਗੁਰਵਿੰਦਰਪਾਲ ਸਿੰਘ, ਗੁਰਮੇਲ ਸਿੰਘ ਧਾਲੀਵਾਲ, ਰਣਜੀਤ ਸਿੰਘ ਗੁਰੂ, ਗੁਰਸੇਵਕ ਸਿੰਘ ਧੌਲਾ, ਕੁਲਵੀਰ ਸਿੰਘ ਧੂਰਕੋਟ, ਪੰਚ ਕੁਲਦੀਪ ਸਿੰਘ ਰਾਜੂ ਧੌਲਾ, ਜਗਤਾਰ ਰਤਨ ਸਟੂਡੀਓ ਧੌਲਾ ਤੋਂ ਇਲਾਵਾ ਵੱਡੀ ਗਿਣਤੀ ਸਮਰੱਥਕ ਹਾਜ਼ਰ ਸਨ।

Advertisement
Advertisement
Advertisement
Advertisement
Advertisement
error: Content is protected !!