ਪੰਜਾਬ ‘ਚੋਂ ਬੇਅੰਤ ਬਾਜਵਾ ਨੂੰ ਭਾਰਤ ਸਰਕਾਰ ਦੇ ਮਨਿਸਟਰੀ ਆਫ ਕਲਚਰ ਵਿਭਾਗ ਦੀ ਜੂਨੀਅਰ ਫੈਲੋਸ਼ਿਪ ਲਈ ਚੁਣਿਆ

Advertisement
Spread information

ਸਾਹਿਤ ਦੇ ਖੇਤਰ ਲਈ ਮਾਲਵੇ ਦੀ ਲੋਕਧਾਰਾ ‘ਤੇ ਹੋਵੇਗਾ ਖੋਜ ਕਾਰਜ ਦਾ ਕੰਮ- ਬੇਅੰਤ ਸਿੰਘ ਬਾਜਵਾ 


ਰਘਵੀਰ ਹੈਪੀ/ ਸੋਨੀ ਪਨੇਸਰ , ਬਰਨਾਲਾ 13 ਜਨਵਰੀ 2022

      ਭਾਰਤ ਸਰਕਾਰ ਦੇ ਵਿਭਾਗ ਮਨਿਸਟਰੀ ਆਫ ਕਲਚਰ ਦੀ ਜੂਨੀਅਰ ਫੈਲੋਸ਼ਿਪ 2019-20 ਲਈ ਬੇਅੰਤ ਸਿੰਘ ਬਾਜਵਾ ਦੀ ਚੋਣ ਕੀਤੀ ਗਈ ਹੈ। ਇਸ ਸ਼ਕਾਲਰਸ਼ਿਪ ਲਈ ਸਾਲ 2019 ਵਿਚ ਭਾਰਤ ਦੇ 35 ਸਾਲ ਤੋਂ ਘੱਟ ਉਮਰ ਵਾਲੇ ਵਿਅਕਤੀਆਂ ਤੋਂ ਵੱਖ ਵੱਖ ਖੇਤਰਾਂ ਦੇ ਖੋਜ ਕਾਰਜ ਲਈ ਅਰਜੀਆਂ ਦੀ ਮੰਗ  ਸੀ ਸੀ ਆਰ ਟੀ ਵਿਭਾਗ ਭਾਰਤ ਨੇ ਕੀਤੀ ਸੀ। ਵੱਖ ਵੱਖ ਖੇਤਰਾਂ ਵਿਚ 4 ਹਜ਼ਾਰ ਦੇ ਕਰੀਬ ਅਰਜ਼ੀਆਂ ਪਹੁੰਚੀਆਂ ਸਨ। ਦੇਸ਼ ਅੰਦਰ ਕਰੋਨਾ ਮਹਾਂਮਾਰੀ ਕਾਰਨ ਉਕਤ ਅਰਜ਼ੀਦਾਤਾ ਦੀ ਇੰਟਰਵਿਊ ਅਕਤੂਬਰ ਸਾਲ 2021 ਵਿਚ ਹੋਈ। ਜਿਸ ਦੇ ਪਹਿਲੇ ਪੜਾਅ ਵਿਚ 1250 ਵਿਅਕਤੀਆਂ ਦੀ ਇੰਟਰਵਿਊ ਹੋਈ। ਸਾਰੇ ਪੜਾਵਾਂ ਦੀ ਇੰਟਰਵਿਊ ਤੋਂ ਬਾਅਦ ਫਾਈਨਲ ਨਤੀਜਾ ਮਿਤੀ 12 ਜਨਵਰੀ 2022 ਨੂੰ ਵਿਭਾਗ ਦੀ ਅਧਿਕਾਰਤ ਵੈਬਸਾਈਟ ਪੋਰਟਲ ‘ਤੇ ਘੋਸ਼ਿਤ ਕੀਤਾ ਗਿਆ । ਜਿਸ ਵਿਚ ਸਾਹਿਤ ਖੇਤਰ ਦੇ ਪੰਜਾਬੀ ਫੀਲਡ ਕੈਟਾਗਰੀ ਲਈ ਵਿਭਾਗ ਵੱਲੋਂ ਬੇਅੰਤ ਸਿੰਘ ਬਾਜਵਾ ਦੀ ਚੋਣ ਕੀਤੀ ਗਈ ਹੈ। ਜੋ ਇਸ ਸਕਾਲਰਸ਼ਿਪ ਅਧੀਨ ਮਾਲਵੇ ਦੀ ਲੋਕਧਾਰਾ, ਮਨੁੱਖ ਦੇ ਜਨਮ ਤੋਂ ਪਹਿਲਾਂ ਦੀਆਂ ਅਤੇ ਬਾਅਦ ਦੀਆਂ ਰਸਮਾਂ, ਆਨੰਦ ਕਾਰਜ ਦੀ ਰਸਮ, ਮਲਵਈ ਸੱਭਿਆਚਾਰ ਆਦਿ ਵਿਸ਼ੇ ‘ਤੇ ਆਪਣਾ ਖੋਜ ਕਾਰਜ ਦਾ ਕੰਮ ਕਰਨਗੇ।

       ਜਿਕਰਯੋਗ ਹੈ ਕਿ ਇਸ ਤੋਂ ਪਹਿਲਾ ਸੀਨੀਅਰ ਫੈਲੋਸ਼ਿਪ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਰਾਮ ਸਰੂਪ ਅਣਖੀ ਨੂੰ ਮਿਲ ਚੁੱਕੀ ਹੈ। ਇਸ ਸ਼ਕਾਲਰਸ਼ਿਪ ਵਿਚ 250000 ਦੀ ਰਾਸ਼ੀ ਸ਼ਾਮਿਲ ਹੈ । ਸੀ ਸੀ ਆਰ ਟੀ ਦੁਆਰਾ ਬੇਅੰਤ ਸਿੰਘ ਬਾਜਵਾ ਦੀ ਕੀਤੀ ਚੋਣ ‘ਤੇ ਆਧੁਨਿਕ ਭਾਰਤੀ ਭਾਸ਼ਾਵਾਂ ਦੇ ਚੇਅਰਮੈਨ ਡਾ. ਕਰਾਂਤੀ ਪਾਲ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਜ਼ਿਲ੍ਹਾ ਭਾਸ਼ਾ ਅਫਸਰ ਸੁਖਵਿੰਦਰ ਸਿੰਘ ਗੁਰਮ, ਖੋਜ ਅਫਸਰ ਬਿੰਦਰ ਸਿੰਘ ਖੁੱਡੀ ਕਲਾਂ, ਪੰਜਾਬੀ ਲੋਕਧਾਰਾ ਦੇ ਫਾਊਂਡਰ ਗੁਰਸੇਵਕ ਸਿੰਘ ਧੌਲਾ, ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਬਰਾੜ, ਜਨਰਲ ਸੈਕਟਰੀ ਹਰਿੰਦਰ ਪਾਲ ਨਿੱਕਾ ਆਦਿ ਨੇ ਸਾਂਝੇ ਤੌਰ ‘ਤੇ ਖੁਸ਼ੀ ਪ੍ਰਗਟ ਕਰਦਿਆ ਕਿਹਾ ਕਿ ਧੌਲਾ ਪਿੰਡ ਅਤੇ ਬਰਨਾਲਾ ਇਲਾਕੇ ਲਈ ਮਾਣ ਵਾਲੀ ਗੱਲ ਹੈ ਕਿ ਇੱਕੋ ਪਿੰਡ ਦੇ ਦੋ ਵਿਅਕਤੀਆਂ ਨੂੰ ਉਕਤ ਫੈਲੋਸ਼ਿਪ ਲਈ ਚੋਣ ਹੋਈ ਹੈ।

Advertisement
Advertisement
Advertisement
Advertisement
error: Content is protected !!