ਸੋਨੀ ਪਨੇਸਰ , ਬਰਨਾਲਾ, 18 ਦਸੰਬਰ 2021
ਜਿਲ੍ਹਾ ਪੁਲਿਸ ਮੁਖੀ ਅਲਕਾ ਮੀਨਾ ਆਈ.ਪੀ.ਐਸ. ਵੱਲੋਂ ਥਾਣੇਦਾਰ ਤਰਸੇਮ ਸਿੰਘ ਨੂੰ ਪੁਲਿਸ ਚੌਂਕੀ ਹੰਡਿਆਇਆ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਨਿਯੁਕਤੀ ਉਪਰੰਤ ਥਾਣੇਦਾਰ ਤਰਸੇਮ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ । ਅਹੁਦਾ ਸੰਭਾਲਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਨਵਨਿਯੁਕਤ ਚੌਂਕੀ ਇੰਚਾਰਜ ਤਰਸੇਮ ਸਿੰਘ ਨੇ ਕਿਹਾ ਕਿ ਮਾਨਯੌਗ ਐੱਸ.ਐਸ.ਪੀ. ਅਲਕਾ ਮੀਨਾ ਜੀ ਦੀ ਅਗਵਾਈ ਅਤੇ ਦਿਸ਼ਾ ਨਿਰਦੇਸ਼ ਅਨੁਸਾਰ ਕਸਬਾ ਹੰਡਿਆਇਆ ਅਤੇ ਚੌਂਕੀ ਦੀ ਹਦੂਦ ਅੰਦਰ ਆਉਂਦੇ ਹੋਰ ਇਲਾਕਿਆਂ ਅੰਦਰ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾਵੇਗਾ ।
ਉਨਾਂ ਕਿਹਾ ਕਿ ਇਲਾਕੇ ਅੰਦਰ ਸ਼ਰਾਰਤੀ ਅਨਸਰਾਂ ਅਤੇ ਨਸਾ ਤਸਕਰਾਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ। ਉਹਨਾਂ ਕਿਹਾ ਕਿ ਮੋਹਤਬਰ ਵਿਅਕਤੀਆਂ ਦਾ ਸਨਮਾਨ ਬਰਕਰਾਰ ਰੱਖਿਆ ਜਾਵੇਗਾ ਅਤੇ ਅਮਨਪਸੰਦ ਨਾਗਰਿਕਾਂ ਨੂੰ ਆਉਂਦੀਆਂ ਮੁਸ਼ਕਲਾਂ ਦੇ ਹੱਲ ਲਈ ਪੁਲਿਸ ਚੌਂਕੀ ਦੇ ਕਰਮਚਾਰੀ 24 ਘੰਟੇ ਹਾਜ਼ਿਰ ਰਹਿਣਗੇ। ਹਰ ਨਾਗਰਕਿ ਬਿਨ੍ਹਾ ਕਿਸੇ ਝਿਜਕ ਤੋਂ ਆਪਣੀ ਸਮੱਸਿਆ ਨੂੰ ਦੂਰ ਕਰਵਾਉਣ ਲਈ, ਉਹਨਾਂ ਨੂੰ ਮਿਲ ਸਕਦਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਪਰਾਧੀਆਂ ਨੂੰ ਨੱਥ ਪਾਉਣ ਲਈ,ਉਹ ਪੁਲਿਸ ਦਾ ਸਹਿਯੋਗ ਕਰਨ। ਵਰਣਨਯੋਗ ਹੈ ਕਿ ਥਾਣੇਦਾਰ ਤਰਸੇਮ ਸਿੰਘ ਇਸ ਤੋਂ ਪਹਿਲਾਂ ਕਰੀਬ 6 ਸਾਲ ਪੁਲਿਸ ਥਾਣਾ ਤਪਾ ਵਿਖੇ ਬਤੌਰ ਮੁੱਖ ਮੁਨਸ਼ੀ, ਪੁਲਿਸ ਥਾਣਾ ਧਨੌਲਾ ਵਿਖੇ ਮੁੱਖ ਮੁਨਸੀ ਤੋਂ ਬਾਅਦ ਪਦ-ਉੱਨਤ ਹੋ ਕੇ ਕਰੀਬ ਇੱਕ ਸਾਲ ਬਤੌਰ ਸਹਾਇਕ ਥਾਣੇਦਾਰ ਦੇ ਤੌਰ ਤੇ ਸੇਵਾਵਾਂ ਨਿਭਾਉਣ ਤੋਂ ਬਾਅਦ ਕਰੀਬ ਇੱਕ ਸਾਲ ਡੀ.ਐੱਸ.ਪੀ. ਤਪਾ ਦੇ ਬਤੌਰ ਰੀਡਰ ਸੇਵਾਵਾਂ ਨਿਭਾ ਚੁੱਕੇ ਹਨ।