ਜ਼ਿਲ੍ਹਾ ਅਤੇ ਸਬਡਵੀਜ਼ਨ ਪੱਧਰ ਤੇ ਲਗਾਏ ਗਏ 2 ਰੋਜ਼ਾ ਕੈਂਪ ਵਿੱਚ 875 ਯੋਗ ਪਾਏ ਗਏ ਲਾਭਪਾਤਰੀਆਂ ਨੂੰ ਮੌਕੇ ਤੇ ਦਿੱਤਾ ਗਿਆ ਲਾਭ

Advertisement
Spread information

ਜ਼ਿਲ੍ਹਾ ਅਤੇ ਸਬਡਵੀਜ਼ਨ ਪੱਧਰ ਤੇ ਲਗਾਏ ਗਏ 2 ਰੋਜ਼ਾ ਕੈਂਪ ਵਿੱਚ 875 ਯੋਗ ਪਾਏ ਗਏ ਲਾਭਪਾਤਰੀਆਂ ਨੂੰ ਮੌਕੇ ਤੇ ਦਿੱਤਾ ਗਿਆ ਲਾਭ

 ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਸਕੀਮਾਂ ਦੇ ਲਾਭ ਲੈਣ ਲਈ 2597 ਲੋਕਾਂ ਨੇ ਭਰੇ ਫਾਰਮ

ਬੀ ਟੀ ਐੱਨ , ਫਿਰੋਜ਼ਪੁਰ 17 ਦਸੰਬਰ 2021 

ਵੱਖ-ਵੱਖ ਵਿਭਾਗਾਂ ਦੀਆਂ ਸਕੀਮਾਂ ਦਾ ਲਾਭ ਹਰ ਲਾਭਪਾਤਰੀ ਤੱਕ ਪਹੁੰਚਾਉਣ ਦੇ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਿਰੋਜ਼ਪੁਰ ਅਤੇ ਸਬ ਡਵੀਜ਼ਨ ਪੱਧਰ ਤੇ ਗੁਰੂਹਰਸਹਾਏ ਅਤੇ ਜ਼ੀਰਾ ਵਿਖੇ 16 ਅਤੇ 17 ਦਸੰਬਰ 2021 ਨੂੰ ਵਿਸ਼ੇਸ਼ ਕੈਂਪ ਲਗਾਏ ਗਏ।

       ਇਸ ਮੌਕੇ ਡੀਪੀਐਮ ਗਗਨਦੀਪ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ਅਤੇ ਸਬ ਡਵੀਜ਼ਨ ਤੇ ਲਗਾਏ ਗਏ ਇਨ੍ਹਾਂ 2 ਰੋਜ਼ਾ ਕੈਂਪਾਂ ਵਿੱਚ ਵੱਖ-ਵੱਖ ਵਿਭਾਗਾਂ ਦੀਆਂ ਸਕੀਮਾਂ ਦਾ ਲਾਭ ਲੈਣ ਲਈ ਲਗਭਗ 2597 ਲੋਕਾਂ ਦੀਆਂ ਅਰਜ਼ੀਆਂ ਪ੍ਰਾਪਤ ਹੋਈਆਂ। ਜਿਨ੍ਹਾਂ ਵਿੱਚ 875 ਯੋਗ ਪਾਏ ਗਏ ਲਾਭਪਾਤਰੀਆਂ ਨੂੰ ਮੌਕੇ ਤੇ ਲਾਭ ਦਿੱਤਾ ਗਿਆ ਹੈ। ਇਨ੍ਹਾ ਕੈਂਪਾਂ ਵਿੱਚ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਜਿਵੇਂ ਕਿ ਪੰਜ-ਪੰਜ ਮਰਲੇ ਦੇ ਪਲਾਟ, ਪੈਨਸ਼ਨ ਸਕੀਮ (ਬੁਢਾਪਾ, ਵਿਧਵਾ, ਆਸ਼ਰਿਤ, ਅੰਗਹੀਣ ਆਦਿ), ਪੀ.ਐਮ.ਏ.ਵਾਈ. ਯੋਜਨਾ ਸ਼ਹਿਰੀ ਅਤੇ ਪੇਂਡੂ, ਬਿਜਲੀ ਕੁਨੈਕਸ਼ਨ, ਘਰਾਂ ਵਿੱਚ ਪਖਾਨਾ, ਰਾਸ਼ਨ ਕਾਰਡ, ਐਲ.ਪੀ.ਜੀ. ਗੈਸ ਕੁਨੈਕਸ਼ਨ, ਆਯੂਸ਼ਮਾਨ ਸਿਹਤ ਬੀਮਾ ਯੋਜਨਾ ਕਾਰਡ, ਅਸ਼ੀਰਵਾਦ ਸਕੀਮ, ਬੱਚਿਆਂ ਲਈ ਸਕਾਲਰਸ਼ਿਪ ਸਕੀਮ, ਐਸ.ਸੀ., ਬੀ.ਸੀ. ਕਾਰਪੋਰੇਸ਼ਨਾਂ/ਬੈਂਕਫਿੰਕੋ ਤੋਂ ਲੋਨ, ਬੱਸ ਪਾਸ,  ਮਗਨਰੇਗਾ ਜੌਬ ਕਾਰਡ, ਪੈਂਡਿੰਗ ਆਦਿ ਸਕੀਮਾਂ ਲੋਕਾਂ ਨੂੰ ਮੁਹੱਈਆਂ ਕਰਵਾਈਆਂ ਗਈਆਂ।

Advertisement
Advertisement
Advertisement
Advertisement
error: Content is protected !!