ਪ੍ਰਸ਼ਾਸਨ ਨੂੰ ਆਫਰ-ਇਕਾਂਤਵਾਸ ਬਣਾਉਣ ਲਈ ਯੋਗ ਥਾਂ ਤੇ ਲੋੜੀਂਦੀਆਂ ਸਹੂਲਤਾਂ ਮੁਹੱਈਆ ਵੀ ਕਰਾਉਣ ਲਈ ਤਿਆਰ-ਐਡਵੋਕੇਟ ਸ਼ਿਵਦਰਸਨ ਸ਼ਰਮਾ
ਹਰਿੰਦਰ ਨਿੱਕਾ ਬਰਨਾਲਾ 17 ਅਪ੍ਹੈਲ 2020
ਐੱਸ ਡੀ ਸਭਾ (ਰਜਿ.) ਬਰਨਾਲਾ ਵੱਲੋਂ ਸੀਨੀਅਰ ਐਡਵੋਕੇਟ ਸ੍ਰੀ ਸ਼ਿਵ ਦਰਸ਼ਨ ਕੁਮਾਰ ਸ਼ਰਮਾ ਦੀ ਰਹਿਨੁਮਾਈ ਸਦਕਾ ਸਮੂਹ ਮੈਂਬਰਜ਼ ਵੱਲੋਂ ਇੱਕ ਲੱਖ ਰੁਪਏ ਦੀ ਰਾਸ਼ੀ ਮਾਨਯੋਗ ਐੱਸ. ਐੱਸ. ਪੀ. ਸਾਹਿਬ ਸ੍ਰੀ ਸੰਦੀਪ ਗੋਇਲ ਪੁਲਿਸ ਪ੍ਰਸ਼ਾਸਨ ਬਰਨਾਲਾ ਜੀ ਨੂੰ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਭੇਟ ਕੀਤੀ ਗਈ । ਵਰਨਣਯੋਗ ਹੈ ਕਿ ਐੱਸ ਡੀ ਸਭਾ (ਰਜਿ.) ਬਰਨਾਲਾ ਸਭ ਤੋਂ ਪੁਰਾਣੀ ਸਭਾ ਹੈ , ਜਿਸਦੀਆਂ 10 ਸੰਸਥਾਵਾਂ ਪਿਛਲੇ ਲੰਮੇ ਸਮੇਂ ਤੋਂ ਸਮਾਜ ਵਿਚ ਵਿਦਿਆ ਦਾ ਚਾਨਣ ਮੁਨਾਰਾ ਬਣੀਆਂ ਹੋਈਆਂ ਹਨ। ਇਸ ਲਈ ਪੂਰੇ ਸੰਸਾਰ ਲਈ ਔਖੀ ਘੜੀ ਵਿਚ ਹੁਣ ਸਭਾ ਵੱਲੋਂ ਪ੍ਰਸ਼ਾਸ਼ਨ ਨੂੰ ਭਰੋਸਾ ਦਿੱਤਾ ਗਿਆ ਹੇੈ ਕਿ ਆਉਣ ਵਾਲੇ ਸਮੇਂ ਵਿੱਚ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਔਖਿਆਈ ਆਉਂਦੀ ਹੈ ਤਾਂ ਐਸ ਡੀ ਸਭਾ ਹਮੇਸ਼ਾ ਸਹਿਯੋਗ ਲਈ ਤਤਪਰ ਤੇ ਵਚਨਬੱਧ ਹੈ। ਸਭਾ ਦੇ ਜਨਰਲ ਸਕੱਤਰ ਤੇ ਸੀਨੀਅਰ ਐਡਵੋਕੇਟ ਸ੍ਰੀ ਸ਼ਿਵ ਦਰਸ਼ਨ ਕੁਮਾਰ ਸ਼ਰਮਾ ਨੇ ਬਰਨਾਲਾ ਟੂਡੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਭਾ ਦੀ ਪ੍ਰਸ਼ਾਸਨ ਨੂੰ ਖੁੱਲੀ ਆਫਰ ਹੈ ਕਿ ਜੇਕਰ ਭਵਿੱਖ ਵਿੱਚ ਕਰੋਨਾ ਦੀ ਮਹਾਂਮਾਰੀ ਨਾਲ ਨਜਿੱਠਣ ਲਈ ਸਭਾ ਦੀਆਂ ਸਾਰੀਆਂ ਸੰਸਥਾਵਾਂ ਵਿਚ ਇਕਾਂਤਵਾਸ ਬਣਾਉਣ ਲਈ ਪ੍ਰਸਾਸ਼ਨ ਨੂੰ ਵਰਤੋੰ ਯੋਗ ਥਾਂ ਮੁਹੱਈਆ ਕਰਵਾਈ ਜਾਏਗੀ ਅਤੇ ਲੋੜੀਂਦੀਆਂ ਸਹੂਲਤਾਂ ਵੀ ਸਭਾ ਵੱਲੋਂ ਖੁਦ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਭਾ ਵੱਲੋਂ ਅਸੀਂ ਇਲਾਕੇ ਦੇ ਲੋਕਾਂ ਦੀ ਹਰ ਇੱਕ ਤਰ੍ਹਾਂ ਦੀ ਮੱਦਦ ਕਰਨ ਦਾ ਪੁਲਿਸ ਪ੍ਰਸ਼ਾਸਨ , ਸਿਵਲ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਭਰੋਸਾ ਦਿੰਦੇ ਹਾਂ ਕਿ ਤੁਸੀ ਜਦੋਂ ਵੀ ਅਵਾਜ਼ ਮਾਰੋਂਗੇ ਸਭਾ ਉਸੇ ਵਖਤ ਤਨ, ਮਨ ਧਨ ਦੇ ਸਹਿਯੋਗ ਲਈ ਹਾਜਿਰ ਹੈ।ਇਸ ਮੌਕੇ ਸ੍ਰੀ ਸ਼ਿਵ ਸਿੰਗਲਾ( ਡਾਇਰੈਕਟਰ,ਐੱਸ ਡੀ ਸਭਾ ਸੰਸਥਾਵਾਂ )ਸ੍ਰੀ ਕੁਲਵੰਤ ਰਾਏ ਗੋਇਲ (ਸਕੱਤਰ )ਸ੍ਰੀ ਅਨਿਲ ਨਾਣਾ( ਪ੍ਰਧਾਨ ਵਪਾਰ ਮੰਡਲ) ਸ੍ਰੀ ਜਤਿੰਦਰ ਜੈਨ ਅਤੇ ਸਮੂਹ ਮੈਂਬਰਜ਼ ਹਾਜ਼ਰ ਸਨ ।