-ਬਰਨਾਲਾ ਪੁਲਿਸ ਨੇ ਨਸ਼ਾ ਤਸਕਰ ਰਿੰਕੂ ਮਿੱਤਲ ਦੀ ਨਿਸ਼ਾਨਦੇਹੀ ਤੇ ਮਥੁਰਾ ਦੇ ਗੋਦਾਮ ਚੋਂ ਬਰਾਮਦ ਕੀਤੀਆਂ 5 ਕਰੋੜ ਰੁਪਏ ਦੀਆਂ ਨਸ਼ੀਲੀਆਂ ਗੋਲੀਆਂ , 1 ਹੋਰ ਨਸ਼ਾ ਤਸਕਰ ਤਾਇਬ ਕਰੈਸ਼ੀ ਵੀ ਕਾਬੂ

Advertisement
Spread information

ਬੀਰੂ ਰਾਮ ਠਾਕੁਰ ਦਾਸ ਫਰਮ ਚੋਂ ਫੜ੍ਹੀਆਂ ਦਵਾਈਆਂ ਦਾ ਮੁੱਦਾ
-ਕੜੀ-ਜੋੜ ਆਪਰੇਸ਼ਨ ਨਾਲ ਮਿਲੀ ਸਫਲਤਾ,ਮਿੰਨੀ ਤਸਕਰ ਤੋਂ ਸ਼ੁਰੂ ਹੋ ਕੇ ਵੱਡੇ ਮਗਰਮੱਛ ਤੱਕ ਪਹੁੰਚੀ ਪੁਲਿਸ

ਚੰਡੀਗੜ੍ਹ/ ਬਰਨਾਲਾ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ ਮੁਹਿੰਮ ਦੇ ਤਹਿਤ ਬਰਨਾਲਾ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਦੀ ਹੁਣ ਤੱਕ ਦੀ ਹੋਈ ਰਿਕਵਰੀ ਦੇ ਸਾਰੇ ਰਿਕਾਰਡ ਤੋੜਦੇ ਹੋਏ 5 ਕਰੋੜ ਰੁਪਏ ਕੀਮਤ ਦੀਆਂ 40 ,01,040 ਨਸ਼ੀਲੀਆਂ ਗੋਲੀਆਂ, ਕੈਪਸੂਲ ਅਤੇ ਟੀਕੇ ਬਰਾਮਦ ਕਰਕੇ ਸਾਈਕੋਟਰੋਪਿਕ ਨਸ਼ਿਆਂ ਦੇ ਗੈਰ-ਕਾਨੂੰਨੀ ਕਾਰੋਬਾਰ ਨਾਲ ਜੁੜੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ ਕੀਤਾ ਹੈ। ਰੈਕਟ ਦੇ ਮੁੱਖ ਸਰਗਨੇ ਨਰੇਸ਼ ਮਿੱਤਲ ਉਰਫ ਰਿੰਕੂ ਸਮੇਤ ਕੁੱਲ ਚਾਰ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ। ਪ੍ਰਦੇਸ਼ ਚੋਂ ਮਿਲੀ ਇਸ ਵੱਡੀ ਸਫਲਤਾ ਦੇ ਸਬੰਧ ਵਿੱਚ ਡੀ.ਜੀ.ਪੀ. ਪੰਜਾਬ, ਦਿਨਕਰ ਗੁਪਤਾ ਨੇ ਖੁਦ ਚੰਡੀਗੜ੍ਹ ਅਤੇ ਐਸ.ਐਸ.ਪੀ. ਬਰਨਾਲਾ ਨੇ ਬਰਨਾਲਾ ਵਿਖੇ ਪ੍ਰੈਸ ਕਾਨਫਰੰਸਾਂ ਕੀਤੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਮਸਾਣੀ ਬਾਈਪਾਸ ਲਿੰਕ ਰੋਡ, ਸਰਸਵਤੀ ਕੁੰਡ, ਮਥੁਰਾ (ਯੂ.ਪੀ.) ਵਿਖੇ ਸਥਿਤ ਇੱਕ ਗੋਦਾਮ ‘ਤੇ ਬਰਨਾਲਾ ਪੁਲਿਸ ਦੀ ਟੀਮ ਨੇ ਛਾਪਾ ਮਾਰਿਆ। ਜਿਸ ਦੀ ਵਰਤੋਂ ਨਸ਼ੀਲੇ ਪਦਾਰਥ ਸਟੋਰ ਕਰਨ ਲਈ ਕੀਤੀ ਜਾਂਦੀ ਸੀ । ਡੀਜੀਪੀ ਨੇ ਕਿਹਾ ਕਿ ਤਿੰਨ ਮੁਲਜਮਾਂ ਨੂੰ ਬਰਨਾਲਾ ਵਿੱਚੋਂ ਪਹਿਲਾਂ ਹੀ ਗ੍ਰਿਫਤਾਰ ਕੀਤਾ ਗਿਆ ਸੀ, ਜਦਕਿ ਚੌਥੇ ਤਸਕਰ ਨੂੰ ਮਥੁਰਾ ਵਿੱਚੋਂ ਫੜਿਆ ਗਿਆ ਹੈ। ਉਹਨਾਂ ਦੱਸਿਆ ਕਿ ਨਸ਼ਿਆਂ ਦੀ ਇਸ ਬਰਾਮਦਗੀ ਨਾਲ ਹਜਾਰਾਂ ਨੌਜਵਾਨ ਨੂੰ ਨਸ਼ਿਆਂ ਤੋਂ ਬਚਾਇਆ ਗਿਆ ਹੈ, ਕਿਉਂਕਿ ਔਸਤਨ ਇੱਕ ਨਸ਼ੇੜੀ ਨੌਜਵਾਨ ਦਿਨ ਵਿੱਚ 10 ਗੋਲੀਆਂ/ਕੈਪਸੂਲ ਦਾ ਸੇਵਨ ਕਰਦਾ ਹੈ।
ਡੀਜੀਪੀ ਨੇ ਦੱਸਿਆ ਕਿ ਰੈਕਟ ਦੇ ਮੁੱਖ ਮੁਲਜਿਮ ਨਰੇਸ਼ ਮਿੱਤਲ, ਜੋ ਆਪਣੇ ਮੈਡੀਕਲ ਸਟੋਰ ਤੋਂ ਨਸ਼ੀਲੇ ਪਦਾਰਥ ਪ੍ਰਾਪਤ ਕਰ ਰਿਹਾ ਸੀ, ਤੋਂ ਹੋਰ ਪੁੱਛਗਿੱਛ ਦੌਰਾਨ ਭਾਰਤ ਵਿਚ ਦੂਜੇ ਸੂਬਿਆਂ ਤੋਂ ਸਾਈਕੋਟ੍ਰੋਪਿਕ ਡਰੱਗਜ ਦੀ ਸਪਲਾਈ ਦੀ ਇਕ ਲੜੀ ਦਾ ਪਰਦਾਫਾਸ ਕੀਤਾ ਗਿਆ ਹੈ। ਡੀਜੀਪੀ ਨੇ ਦੱਸਿਆ ਕਿ ਅਗਲੇਰੀ ਜਾਂਚ ਨਾਲ ਇਸ ਗੈਰਕਾਨੂੰਨੀ ਰੈਕੇਟ ਨਾਲ ਸਬੰਧਤ ਹੋਰ ਮੁਲਜਮਾਂ ਨੂੰ ਵੀ ਦਬੋਚਿਆ ਜਾਵੇਗਾ ।

ਕਦੋਂ ਕੀ ਹੋਇਆ,,, ਪੂਰੇ ਆਪਰੇਸ਼ਨ ਸਬੰਧੀ ਵੇਰਵੇ ਦਿੰਦਿਆਂ ਡੀਜੀਪੀ ਨੇ ਦੱਸਿਆ ਕਿ ਇੱਕ ਸੂਚਨਾ ਦੇ ਅਧਾਰ ‘ਤੇ ਐਸਐਸਪੀ ਸੰਦੀਪ ਗੋਇਲ ਦੀ ਅਗਵਾਈ ਹੇਠ ਸੀਆਈਏ ਬਰਨਾਲਾ ਦੀ ਇੱਕ ਪੁਲਿਸ ਪਾਰਟੀ ਵੱਲੋਂ ਇੱਕ ਜਾਲ ਵਿਛਾਇਆ ਗਿਆ ਸੀ । ਗੁਪਤਾ ਨੇ ਦੱਸਿਆ ਕਿ ਮੋਹਨ ਲਾਲ ਪੁੱਤਰ ਪਵਨ ਕੁਮਾਰ ਵਾਸੀ ਪਿੰਡ ਉੱਪਲੀ ਨੂੰ ਪਹਿਲਾਂ 800 ਨਸ਼ੀਲੀਆਂ ਗੋਲੀਆਂ (ਅਲਪਰਾਸੇਫ 0.5 ਮਿਲੀਗ੍ਰਾਮ) ਨਾਲ ਗ੍ਰਿਫਤਾਰ ਕੀਤਾ ਗਿਆ ਸੀ । ਉਸਦੀ ਪੁੱਛ-ਪੜਤਾਲ ਨਾਲ ਦੋ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ ਦੀ ਪਛਾਣ ਬਲਵਿੰਦਰ ਕੁਮਾਰ ਪੁੱਤਰ ਬਸੰਤ ਲਾਲ ਵਾਸੀ ਕਿਲਾ ਮੁਹੱਲਾ, ਬਰਨਾਲਾ (ਓਮ ਸਿਵਾ ਮੈਡੀਕਲ ਹਾਲ, ਬਰਨਾਲਾ) ਅਤੇ ਨਰੇਸ ਮਿੱਤਲ ਉਰਫ ਰਿੰਕੂ ਪੁੱਤਰ ਪ੍ਰੇਮ ਚੰਦ (ਬੀਰੂ ਰਾਮ ਠਾਕੁਰ ਦਾਸ ਮੈਡੀਕਲ ਸਟੋਰ, ਸਦਰ ਬਾਜਾਰ, ਬਰਨਾਲਾ) ਵਜੋਂ ਹੋਈ। ਜਿਹਨਾਂ ਕੋਲੋਂ 1700 ਨਸ਼ੀਲੀਆਂ ਗੋਲੀਆਂ (ਕਲੋਵਿਡੋਲ 100 ਐਸਆਰ) ਫੜੀਆਂ ਗਈਆਂ। ਇਸ ਤੋਂ ਇਲਾਵਾ, ਐਵੀਡੈਂਸ ਐਕਟ ਦੀ ਧਾਰਾ 27 ਅਧੀਨ ਦੋਸ਼ੀ ਪਾਸੋਂ 1800 ਨਸ਼ੀਲੀਆਂ ਗੋਲੀਆਂ (ਕਲੋਵਿਡੋਲ 100 ਐਸਆਰ), ਇਕ ਇਨੋਵਾ ਕਾਰ ਅਤੇ 5 ਲੱਖ ਰੁਪਏ (ਡਰੱਗ ਮਨੀ) ਵੀ ਬਰਾਮਦ ਕੀਤੇ ਗਏ।

Advertisement

ਰਿੰਕੂ ਮਿੱਤਲ ਦੇ ਖੁਲਾਸੇ ਤੇ ਫੜ੍ਹਿਆ ਤਾਇਬ ਕਰੈਸ਼ੀ -ਡੀਜੀਪੀ ਨੇ ਦੱਸਿਆ ਕਿ ਰਿੰਕੂ ਮਿੱਤਲ ਵੱਲੋਂ ਕੀਤੇ ਖੁਲਾਸਿਆਂ ‘ਤੇ ਕਾਰਵਾਈ ਕਰਦਿਆਂ, ਬਰਨਾਲਾ ਸੀਆਈਏ ਦੀ ਪੁਲਿਸ ਟੀਮ ਨੇ ਇਸ ਰੈਕੇਟ ਨਾਲ ਸਬੰਧਤ ਤਾਇਬ ਕੁਰੈਸੀ ਪੁੱਤਰ ਬਾਬੂ ਕੁਰੈਸੀ ਵਾਸੀ ਚੱਕਲਾ ਸਟ੍ਰੀਟ, ਸਦਰ ਬਾਜਾਰ, ਮਥੁਰਾ ਦਾ ਪਤਾ ਲਗਾਇਆ। ਤਈਬ ਨੂੰ ਮਥੁਰਾ ਵਿਖੇ 80,000 ਨਸੀਲੀਆਂ ਗੋਲੀਆਂ (ਕਲੇਵਿਡੋਲ 100 ਐਸਆਰ) ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਬਾਅਦ, 39,21,040 ਨਸੀਲੇ ਗੋਲੀਆਂ (ਕਲੇਵਿਡੋਲ 100 ਐਸਆਰ), ਕੈਪਸੂਲ ਅਤੇ ਇੰਜੈਕਸਨ ਮਥੁਰਾ ਦੇ ਗੋਦਾਮ ਵਿਚੋਂ ਬਰਾਮਦ ਕੀਤੇ ਗਏ। – ਨਸ਼ੀਲੇ ਪਾਦਰਥਾਂ ਦੀ ਬਰਾਮਦਗੀ ਦਾ ਵੇਰਵਾ – ਨਸ਼ੀਲੀਆਂ ਗੋਲੀਆਂ ਕਲੇਵਿਡੋਲ 100 ਐਸਆਰ ਦੀਆਂ 3, 20, 000 ਗੋਲੀਆਂ ਟਰੇਡੋਲ 100 ਦੀਆਂ 2,10,600 ਗੋਲੀਆਂ ਪ੍ਰੋਜੋਲਮ 0.5 ਦੀਆਂ 23,40,000 ਗੋਲੀਆਂ ਅਲਟੀਮੇਸਿਟ ਦੀਆਂ 28,800 ਗੋਲੀਆਂ ਅਲਕੋ -1 ਦੀਆਂ 4,80,000 ਗੋਲੀਆਂ ਟਾਰਮੋਨਿਲ ਦੀਆਂ 40,000 ਗੋਲੀਆਂ -ਕੈਪਸੂਲ ਪਰਵਰਿਨ-ਸਪਾਸ ਦੇ 1,38,000 ਕੈਪਸੂਲ ਸਿਮਪਲੈਕਸ+ ਦੇ 1,29,040 ਕੈਪਸੂਲ ਫਰੀਡੋਲ ਦੇ 1,35,000 ਕੈਪਸੂਲ ਪਾਰਵੋਰਿਨ-ਸਪਾਸ ਦੇ 30,000 ਕੈਪਸੂਲ ਪਰਵੋਰਿਨ-ਸਪਾਸ ਦੇ 7800 ਕੈਪਸੂਲ -ਟੀਕੇ ਪੇਨਾਜੋਨ ਦੇ 36,800 ਟੀਕੇ ਲੂਜ ਟੇਬਲੇਟ ਅਤੇ ਕੈਪਸੂਲ ਦੇ 25,000 ਟੀਕੇ।

Advertisement
Advertisement
Advertisement
Advertisement
Advertisement
error: Content is protected !!