- ਕਟਹਿਰੇ ਚ, ਪੁਲਿਸ-ਪੁਲਿਸ ਰਿਮਾਂਡ ਦੀ ਡਿਮਾਂਡ ਤੇ ਅਦਾਲਤ ਅੱਜ ਫਿਰ ਕਰੇਗੀ ਗੌਰ
ਬਰਨਾਲਾ ਟੂਡੇ ਬਿਊਰੋ, ਬਰਨਾਲਾ
ਅਸਰ ਰਸੂਖ ਜਿੰਦਾਬਾਦ,ਇਹ ਨਾਅਰਾ ਵੀਰਵਾਰ ਨੂੰ ਫੇਸਬੁੱਕ ਤੇ ਪ੍ਰਸਿੱਧ ਜੋਤਿਸ਼ ਅਚਾਰੀਆ ਸ੍ਰੀ ਵਿਨੋਦ ਸ਼ੋਰੀ ਨੇ ਨਸ਼ਾ ਤਸਕਰ ਰਿੰਕੂ ਦੇ ਮਾਮਲੇ ਤੇ ਪ੍ਰਕਾਸ਼ਿਤ ਰਿਪੋਰਟ ਤੇ ਆਪਣੀ ਪ੍ਰਤੀਕ੍ਰਿਆ ਦੇ ਤੌਰ ਤੇ ਦਿੱਤਾ ਹੈ। ਉੱਨ੍ਹਾਂ ਦਾ ਇਹ ਕਹਿਣਾ ਸੁਭਾਵਿਕ ਨਹੀ,ਬੜਾ ਗੰਭੀਰ ਇਸ਼ਾਰਾ ਕਰਦਾ ਹੈ। ਮਤਲਬ ਸਾਫ ਹੈ,ਪਰ ਨਤੀਜ਼ਾ ਅੱਜ ਅਦਾਲਤ ਵਿੱਚ ਹੋਣ ਵਾਲੀ ਕਾਰਵਾਈ ਤੇ ਪੁਲਿਸ ਦੀ ਕਾਰਗੁਜ਼ਾਰੀ ਤੇ ਹੀ ਟਿਕਿਆ ਹੈ। ਦਰਅਸਲ ,ਬੀਰੂ ਰਾਮ ਠਾਕੁਰ ਦਾਸ ਫਰਮ ਦੇ ਸੰਚਾਲਕ ਅਤੇ ਸਿੱਖਿਆ ਸੰਸਥਾਂਵਾ ਦੀ ਆੜ੍ਹ ਹੇਠ, ਪੁਲਿਸ ਪ੍ਰਸ਼ਾਸ਼ਨ ਅਤੇ ਨਿਆਂਇਕ ਅਧਿਕਾਰੀਆਂ ਨਾਲ ਯਾਰੀਆਂ ਗੰਢ ਕੇ ਲੰਬੇ ਅਰਸੇ ਤੋਂ ਇਲਾਕੇ ਚ, ਨਸ਼ਾ ਸਪਲਾਈ ਕਰਕੇ ਜੁਆਨੀ ਦਾ ਘਾਣ ਕਰਨ ਵਾਲੇ ਸਫੈਦਪੋਸ਼ ਨਰੇਸ਼ ਮਿੱਤਲ ਉਰਫ ਰਿੰਕੂ ਨੂੰ ਪੁਲਿਸ ਰਿਮਾਂਡ ਦੀ ਮਿਆਦ ਖਤਮ ਹੋਣ ਤੋਂ ਬਾਅਦ ਅੱਜ ਫਿਰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। - ਅਦਾਲਤ ਵਿੱਚ ਜਿੱਥੇ ਰਿੰਕੂ ਦੇ ਰਿਮਾਂਡ ਤੇ ਚਰਚਾ ਹੋਵੇਗੀ, ਉਥੇ ਹੀ ਨਸ਼ਾ ਤਸਕਰ ਤੋਂ ਪੁੱਛਗਿੱਛ ਕਰਨ ਵਾਲੀ ਟੀਮ ਤੇ ਇਮਾਨਦਾਰ ਅਤੇ ਨਸ਼ੇ ਦੀ ਜੀਰੋ ਟੌਲਰੈਂਸ ਵੀ ਬਰਦਾਸ਼ਤ ਨਾ ਕਰਨ ਵਾਲੇ ਘੈਂਟ ਸਮਝੇ ਜਾਂਦੇ ਐਸ.ਐਸ.ਪੀ. ਸੰਦੀਪ ਗੋਇਲ ਦੇ ਦਾਅਵਿਆਂ ਦੀ ਵੀ ਪਰਖ ਹੋਵੇਗੀ। ਰਿੰਕੂ ਦਾ ਵਾਰ ਵਾਰ ਪੁਲਿਸ ਰਿਮਾਂਡ ਲੈ ਕੇ ਵੱਡੀ ਬਰਾਮਦਗੀ ਤੇ ਦੋਸ਼ੀਆਂ ਤੱਕ ਪਹੁੰਚਣ ਦੀਆਂ ਗੱਲਾਂ ਕਰਨ ਵਾਲੀ ਸੀਆਈਏ ਦੀ ਟੀਮ ਨੂੰ ਵੀ ਕਟਹਿਰੇ ਚ, ਖੜਕੇ ਜੁਆਬਦੇਹ ਹੋਣਾ ਪਵੇਗਾ। ਹੋਰ ਪੁਲਿਸ ਰਿਮਾਂਡ ਵੀ ਪਹਿਲਾ ਮਿਲੇ ਪੁਲਿਸ ਰਿਮਾਂਡ ਦੌਰਾਨ ਹੋਈ ਬਰਾਮਦਗੀ ਅਤੇ ਦੋਸ਼ੀ ਧਿਰ ਵੱਲੋਂ ਪੁਲਿਸ ਰਿਮਾਂਡ ਤੋਂ ਬਚਣ ਲਈ ਅਪਣਾਈ ਸਾਮ-ਦਾਮ-ਦੰਡ -ਭੇਦ ਦੀ ਨੀਤੀ ਅਨੁਸਾਰ ਹੀ ਹੋਵੇਗਾ।
- -ਦੇਰ ਰਾਤ ਤੱਕ ਤੈਅ ਹੋਈ ਪੁਲਿਸ ਰਿਮਾਂਡ ਬਾਰੇ ਰਣਨੀਤੀ
ਪੁਲਿਸ ਰਿਮਾਂਡ ਦੌਰਾਨ ਪੁਲਿਸ ਟੀਮ ਦੀ ਰਹੀ ਕਾਰਗੁਜ਼ਾਰੀ ਅਤੇ ਦੋਸ਼ੀ ਧਿਰ ਵੱਲੋਂ ਵਰਤੇ ਅਸਰ-ਰਸੂਖ ਤੇ ਮੋਟੀ ਰਿਸ਼ਵਤ ਦੀਆਂ ਪੇਸ਼ਕਸ਼ਾਂ ਦਾ ਦੌਰ ਖੂਬ ਚੱਲਿਆ। ਸੂਤਰਾਂ ਦੀ ਗੱਲ ਤੇ ਯਕੀਨ ਕਰੀਏ ਤਾਂ ਪੁਲਿਸ ਦਾ ਇੱਕ ਵੱਡਾ ਅਫਸਰ ਦੇਰ ਰਾਤ ਤੱਕ ਆਪਣੇ ਤੋਂ ਛੋਟੇ ਰੈਂਕ ਦੇ ਅਧਿਕਾਰੀ ਕੋਲ ਹੀ ਬੈਠਾ ਰਿਹਾ। ਇਸ ਗੱਲ ਦੇ ਵੀ ਦੋ ਮਤਲਬ ਸਾਫ ਹਨ। ਇੱਕ ਤਾਂ, ਪੁਲਿਸ ਰਿਮਾਂਡ ਅਤੇ ਨਸ਼ੇ ਤੇ ਹੋਰ ਨਕੇਲ ਕੱਸਣ ਲਈ ਰਣਨੀਤੀ ਤਿਆਰ ਕਰਨਾ, ਦੂਸਰਾ ਦੋਸ਼ੀ ਧਿਰ ਦੇ ਦਿੱਲੀ ਤੋਂ ਪਹੁੰਚੇ ਰਿਸ਼ਤੇਦਾਰਾਂ ਤੇ ਸਿਪ੍ਹਾਸਿਲਾਰਾਂ ਵੱਲੋਂ ਕੀਤੀਆਂ ਵੱਡੀਆਂ ਪੇਸ਼ਕਸ਼ਾਂ ਤੇ ਵਿਚਾਰ ਕਰਨਾ। ਇੱਨ੍ਹਾਂ ਗੱਲਾਂ ਚੋਂ ਕਿਸ ਗੱਲ ਤੇ ਸਹਿਮਤੀ ਬਣੀ, ਇਸ ਦੀ ਹਕੀਕਤ ਅੱਜ਼ ਦੀ ਅਦਾਲਤੀ ਕਾਰਵਾਈ ਤੋਂ ਬਾਅਦ ਹੀ ਸਾਹਮਣੇ ਆਊਗੀ।
- -ਦੋਸ਼ੀ ਦੇ ਮੱਦਦਗਾਰ 2 ਜੱਜਾਂ ਦੇ ਨਾਂਵਾ ਤੇ ਚੱਲੀ ਚੁੰਝ ਚਰਚਾ
ਮੀਡੀਆ ਖਬਰਾਂ ਵਿੱਚ ਨਾਮਜ਼ਦ ਦੋਸ਼ੀ ਰਿੰਕੂ ਮਿੱਤਲ ਦੇ ਦੋ ਕਰੀਬੀ ਜੱਜਾਂ ਵੱਲ ਇਸ਼ਾਰਾ ਕਰਨ ਤੋਂ ਬਾਅਦ ਵੀਰਵਾਰ ਨੂੰ ਕੋਰਟ ਕੰਪਲੈਕਸ ਚ, ਦਿਨ ਭਰ ਚੁੰਝ ਚਰਚਾ ਜਾਰੀ ਰਹੀ। ਕਈ ਵਕੀਲ ਤੇ ਅਦਾਲਤ ਦੇ ਕਰਮਚਾਰੀ ਇੱਕ ਦੂਸਰੇ ਨੂੰ ਮਿਲ ਕੇ ਅਤੇ ਮੋਬਾਇਲ ਤੇ ਜੱਜਾਂ ਦੇ ਵੱਖ ਵੱਖ ਨਾਂਵਾ ਤੇ ਵਿਚਾਰ ਕਰਦੇ ਰਹੇ। ਲੋਕਾਂ ਦੀ ਚਰਚਾ ਵਿੱਚ ਬਰਨਾਲਾ ਅਦਾਲਤ ਚ, ਤਾਇਨਾਤ ਰਹਿ ਚੁੱਕੇ ਤਿੰਨ ਪੁਰਾਣੇ ਤੇ ਇੱਕ ਮੌਜੂਦਾ ਜੱਜ ਅਤੇ ਬਰਨਾਲਾ ਸ਼ਹਿਰ ਦੇ ਮਾਲਵਾ ਜਿਲ੍ਹੇ ਚ, ਤਾਇਨਾਤ ਇੱਕ ਜੱਜ ਤੇ ਹਾਈਕੋਰਟ ਦੇ ਇੱਕ ਜੱਜ ਹੀ ਰਹੇ। ਸਭ ਤੋਂ ਵੱਧ ਸਹਿਮਤੀ, ਇੱਕ ਐਸੇ ਜੱਜ ਦੇ ਨਾਮ ਦੀ ਹੀ ਰਹੀ,ਜਿਸ ਦੇ ਕਰੀਬ ਨੱਬੇ ਪ੍ਰਤੀਸ਼ਤ ਫੈਸਲੇ ਐਨ.ਡੀ.ਪੀ.ਐਸ. ਐਕਟ ਦੇ ਕੇਸਾਂ ਵਿੱਚ ਦੋਸ਼ੀਆਂ ਨੂੰ ਬਰੀ ਕਰਨ ਵਾਲੇ ਹੀ ਰਹੇ ਹਨ। ਅਦਾਲਤੀ ਨਿਰਣਿਆਂ ਨੂੰ ਗੌਹ ਨਾਲ ਵਾਚਣ ਵਾਲੇ ਵਿਅਕਤੀਆਂ ਦਾ ਕਹਿਣਾ ਹੈ ਕਿ ਰਿੰਕੂ ਮਿੱਤਲ ਆਮ ਤੌਰ ਤੇ ਜੱਜਾਂ ਨੂੰ ਆਪਣੀਆਂ ਸਿੱਖਿਆ ਸੰਸਥਾਵਾਂ ਵਿੱਚ ਹੀ ਬੁਲਾਉਂਦਾ ਸੀ। ਅਤਿ ਭਰੋਸੇਮੰਦ ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਰਿੰਕੂ ਮਿੱਤਲ ਦੀ ਐਨ.ਡੀ.ਪੀ.ਐਸ. ਐਕਟ ਸਬੰਧੀ ਅਦਾਲਤੀ ਫੈਸਲਿਆਂ ਵਿੱਚ ਅਹਿਮ ਭੂਮਿਕਾ ਰਹਿੰਦੀ ਰਹੀ ਹੈ।
- -ਲੋਕਾਂ ਚ, ਫੈਲਿਆ ਬੀਰੂ ਰਾਮ ਠਾਕੁਰ ਦਾਸ ਫਰਮ ਪ੍ਰਤੀ ਰੋਸ
ਵਪਾਰ ਮੰਡਲ ਦੇ ਪ੍ਰਧਾਨ ਅਨਿਲ ਨਾਣਾ ਨੇ ਸੋਸ਼ਲ ਮੀਡੀਆਂ ਤੇ ਬੇ-ਬਾਕ ਰਾਇ ਰੱਖਦਿਆਂ ਲੋਕਾਂ ਨੂੰ ਨਹੋਰਾ ਦਿੱਤਾ ਹੈ ਕਿ ਕੀ ਅਸੀ ਉਦੋਂ ਬੋਲਾਂਗੇ ਜਦੋਂ ਖੁਦ ਸਾਡੇ ਘਰਾਂ ਦੇ ਆਪਣੇ ਬੱਚੇ ਨਸ਼ਾ ਤਸਕਰਾਂ ਦੀ ਭੇਂਟ ਚੜ੍ਹ ਗਏ। ਉਨ੍ਹਾਂ ਕਿਹਾ ਕਿ ਸਾਨੂੰ ਨੌਜਵਾਨੀ ਨੂੰ ਬਰਬਾਦ ਕਰਨ ਵਾਲਿਆਂ ਦੇ ਵਿਰੁੱਧ ਅਵਾਜ਼ ਬੁਲੰਦ ਕਰਨ ਦਾ ਵੇਲਾ ਆ ਗਿਆ ਹੈ। ਵੱਡੀ ਗਿਣਤੀ ਵਿੱਚ ਲੋਕਾਂ ਨੇ ਨਸ਼ੇ ਨੂੰ ਨਕੇਲ ਪਾਉਣ ਦੇ ਯਤਨਾਂ ਲਈ ਐਸ.ਐਸ.ਪੀ. ਸੰਦੀਪ ਗੋਇਲ ਨੂੰ ਖੂਬ ਸਰਾਹਿਆ ਹੈ। - ਲੋਕਾਂ ਨੇ ਸ਼ੁਰੂ ਹੋਈ ਨਸ਼ਾ ਵਿਰੋਧੀ ਇਹ ਮੁਹਿੰਮ ਨੂੰ ਬਰੇਕ ਲੱਗਣ ਦਾ ਖਦਸ਼ਾ ਵੀ ਇਹ ਕਹਿ ਕਿ ਪ੍ਰਗਟ ਕੀਤਾ ਹੈ ਕਿ ਲੋਕਾਂ ਚ, ਵੱਡੇ ਪੱਧਰ ਤੇ ਬਦਨਾਮ ਰਹੇ ਕੁਝ ਭ੍ਰਿਸ਼ਟ ਅਧਿਕਾਰੀ ਵੀ ਵੱਡੇ ਸਾਬ੍ਹ ਦੇ ਨਜ਼ਦੀਕ ਹੋ ਚੁੱਕੇ ਹਨ। ਸੱਚਾਈ ਤਾਂ ਕੁਝ ਸਮੇਂ ਬਾਅਦ ਹੀ ਸਾਹਮਣੇ ਆਵੇਗੀ।
- -ਇੰਨਕਲਾਬੀ ਕੇਂਦਰ ਦੇ ਆਗੂ ਤੇ ਪ੍ਰਸਿੱਧ ਨਾਟਕਕਾਰ ਵਿੰਦਰ ਠੀਕਰੀਵਾਲਾ ਨੇ ਫੇਸਬੁੱਕ ਤੇ ਲਿਖਿਆ ਹੈ ਕਿ ਨਸ਼ੇ ਤੇ ਨਕੇਲ ਦਾ ਇਹ ਕੰਮ ਬਸ਼ੱਕ ਚੰਗਾ ਕਿਹਾ ਜਾ ਸਕਦਾ ਹੈ। ਪਰ ਇਸ ਗੱਲ ਨੂੰ ਕਿੰਨ੍ਹਾਂ ਕੁ ਯਕੀਨੀ ਸਮਝਿਆ ਜਾਵੇ ਕਿ ਨਸ਼ਾ ਤਸਕਰਾਂ ਨੂੰ ਨੱਥ ਪਾਈ ਜਾ ਸਕੇਗੀ। ਪਹਿਲਾਂ ਵੀ ਪੁਲਿਸ ਵੱਲੋਂ ਵੱਡੇ-ਵੱਡੇ ਨਸ਼ਾ ਤਸਕਰਾਂ ਨੂੰ ਫੜ੍ਹਨ ਦੇ ਦਾਅਵੇ ਕੀਤੇ ਹਨ ਅਤੇ ਕਰੋੜਾਂ ਰੁਪਏ ਦੀ ਕੀਮਤ ਦਾ ਕਾਰੋਬਾਰ ਫੜਿਆ ਜਾਂਦਾ ਹੈ। ਪਰ ਮੁੜ ਤੋਂ ਕੋਈ ਖਬਰ ਨਹੀਂ ਕਿ ਉਹ ਫੜ੍ਹੇ ਗਏ ਦੋਸ਼ੀ ਅਤੇ ਨਸ਼ਿਆਂ ਦੀਆਂ ਵੱਡੀਆਂ ਖੇਪਾਂ ਕਿੱਧਰ ਗੁਆਚ ਗਈਆਂ, ਫਰਕ ਕਿੱਥੇ ਹੈ।
- ਨਸ਼ੇ ਵਿਰੁੱਧ ਮੁਹਿੰਮ ਜਾਰੀ ਹੀ ਨਹੀਂ, ਹੋਰ ਤੇਜ਼ ਹੋਵੇਗੀ- ਐਸ.ਐਸ.ਪੀ. ਸੰਦੀਪ ਗੋਇਲ
ਐਸ.ਐਸ.ਪੀ. ਸੰਦੀਪ ਗੋਇਲ ਨੇ ਕਿਹਾ ਕਿ ਨਸ਼ਾ ਤਸਕਰਾਂ ਅਤੇ ਨਸ਼ੇ ਵਿਰੁੱਧ ਜਾਰੀ ਮੁਹਿੰਮ,ਸਿਰਫ ਜਾਰੀ ਹੀ ਨਹੀਂ, ਬਲਕਿ ਹੋਰ ਵੀ ਤੇਜ਼ ਹੋਵੇਗੀ ਰਿੰਕੂ ਮਿੱਤਲ ਦੀ ਤਫਤੀਸ਼ ਦੌਰਾਨ ਸਾਹਮਣੇ ਆਏ ਹੋਰ ਵੱਡੇ ਨਸ਼ਾ ਸਪਲਾਇਰਾਂ ਨੂੰ ਵੀ ਫੜ੍ਹਨ ਦੇ ਯਤਨ ਜਾਰੀ ਹਨ। ਉੱਨ੍ਹਾਂ ਕਿਹਾ ਕਿ ਨਸ਼ੇ ਦੇ ਨਾਸ਼ ਲਈ, ਲੋਕਾਂ ਦਾ ਸਾਥ ਵੀ ਜਰੂਰੀ ਹੈ। ਉਨ੍ਹਾਂ ਲੋਕਾਂ ਨੂੰ ਪੁਲਿਸ ਦੇ ਨਾਲ ਸਹਿਯੋਗ ਜਾਰੀ ਰੱਖਦੇ ਹੋਏ ਨਸ਼ਾ ਵਿਰੋਧੀ ਮੁਹਿੰਮ ਨੂੰ ਹੋਰ ਪ੍ਰਚੰਡ ਕਰਨ ਦਾ ਹੋਕਾ ਵੀ ਦਿੱਤਾ।
ਅਸਰ ਰਸੂਖ ਜਿੰਦਾਬਾਦ,,ਪੁਲਿਸ ਰਿਮਾਂਡ ਦੌਰਾਨ ਕੀ ਉਗਲਿਆ ਨਸ਼ਾ ਤਸਕਰ ਰਿੰਕੂ ਮਿੱਤਲ,-ਬੀਰੂ ਰਾਮ ਠਾਕੁਰ ਦਾਸ ਫਰਮ ਚੋਂ ਫੜ੍ਹੀਆਂ ਦਵਾਈਆਂ ਦਾ ਮੁੱਦਾ –
2 thoughts on “ਅਸਰ ਰਸੂਖ ਜਿੰਦਾਬਾਦ,,ਪੁਲਿਸ ਰਿਮਾਂਡ ਦੌਰਾਨ ਕੀ ਉਗਲਿਆ ਨਸ਼ਾ ਤਸਕਰ ਰਿੰਕੂ ਮਿੱਤਲ,-ਬੀਰੂ ਰਾਮ ਠਾਕੁਰ ਦਾਸ ਫਰਮ ਚੋਂ ਫੜ੍ਹੀਆਂ ਦਵਾਈਆਂ ਦਾ ਮੁੱਦਾ –”
Comments are closed.
ਬਹੁਤ ਵਧੀਆ ਹੋਇਆ, ਇਹ ਉਹ ਲੋਕ ਨੇ ਜਿਹਨਾਂ ਨੇ ਬਰਨਾਲੇ ਜਿਲੇ ਨੂੰ ਅੰਦਰ ਤੋਂ ਖੋਖਲਾ ਕਰ ਛੱਡਿਆ , ਇਹਨਾਂ ਲੋਕਾਂ ਨੇ ਹੀ ਮੇਰਾ ਇੱਕ ਉਹ ਮਿਸ਼ਨ ਫੇਲ੍ਹ ਕੀਤਾ ਸੀ ਜਿਸ ਨੂੰ ਬਰਨਾਲਾ ਜਿਲੇ ਨੂੰ ਅੱਜ ਵੀ ਲੋੜ ਹੈ, ਬਾਬਾ ਆਲਾ ਸਿੰਘ ਡਰੱਗ ਡੀ-ਐਡੇਕਸ਼ਨ ਸੈਂਟਰ, ਜਿਸ ਦੀ ਇਮਾਰਤ ਇੱਕ ਇਮਾਨਦਾਰ ਐਸ ਐਸ ਪੀ ਸਾਹਿਬ ਜੀ ਨੇ ਰੱਖੀ ਸੀ, ਖੈਰ ਮੇਰੀ ਅਰਦਾਸ ਨੂੰ ਫਲ਼ ਮਿਲ ਗਿਆ ,ਹੁਣ ਮੇਰੇ ਲੋਕ ਬਚ ਜਾਣਗੇ।
ਇਹਨਾਂ ਲੋਕਾਂ ਨੇ ਪੁਲਿਸ ਰੈਲੀ ,ਦਾ ਪੁਲਿਸ ਦੇ ਨਸ਼ਿਆਂ ਵਿਰੁਧ ਹਰ ਉਸ ਯਤਨ ਦਾ ਵੀ ਵਿਰੋਧ ਵੀ ਕੀਤਾ ਸੀ, ਜਿਸ ਨਾਲ ਪੁਲਿਸ ਲੋਕਾਂ ਨੂੰ ਬਚਾਉਣਾ ਚਾਹੁੰਦੀ ਸੀ।
ਬਰਨਾਲਾ ਪਲਿਸ ਜਿੰਦਾਬਾਦ
Vir ji tuhadi gal 16 aaney sahi hai