ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ , ਕੋਰੋਨਾ ਪੀੜਤ ਰਾਧਾ ਦੀਆਂ ਮੁਸ਼ਕਿਲਾਂ,,,,

Advertisement
Spread information

ਹਸਪਤਾਲ ਚੋਂ, ਛੁੱਟੀ ਦੀਆਂ ਤਿਆਰੀਆਂ ਨੂੰ ਸ਼ੱਕੀ ਰਿਪੋਰਟ ਨੇ ਲਾਈ ਬਰੇਕ

ਅੱੱਜ ਫਿਰ ਹੋਵੇਗਾ ਟੈਸਟ,,ਦੁਆਵਾਂ ਦਾ ਦੌਰ ਸ਼ੁਰੂ

ਹਰਿੰਦਰ ਨਿੱਕਾ ਬਰਨਾਲਾ 17 ਅਪ੍ਰੈਲ 2020

                  ਜਿਲ੍ਹੇ ਦੀ ਪਹਿਲੀ ਕੋਰੋਨਾ ਪੌਜੇਟਿਵ ਰਹੀ ਮਰੀਜ਼ ਰਾਧਾ ਦੀਆਂ ਮੁਸ਼ਕਿਲਾਂ ਇੱਕ ਵਾਰ ਫਿਰ, ਉਦੋਂ ਵਧ ਗਈਆਂ ,ਜਦੋਂ ਰਜਿੰਦਰਾ ਹਸਪਤਾਲ ਪਟਿਆਲਾ ਚੋਂ ਛੁੱਟੀ ਦੇਣ ਦੀਆਂ ਤਿਆਰੀਆਂ ਦੇ ਮੌਕੇ ਤੇ ਕੋਰੋਨਾ ਦੀ ਰਿਪੋਰਟ ਸ਼ੱਕੀ ਆ ਗਈ । ਹੁਣ ਰਾਧਾ ਦਾ ਸੈਂਪਲ ਅੱਜ ਫਿਰ ਲਿਆ ਜਾਵੇਗਾ। ਇਹ ਜਾਣਕਾਰੀ ਐਸਐਮਉ ਡਾਕਟਰ ਜੋਤੀ ਕੌਸ਼ਲ ਨੇ ਦਿੱਤੀ, ਉਨ੍ਹਾਂ ਦੱਸਿਆ ਕਿ ਰਾਧਾ ਦੀ ਹਾਲਤ ਚ, ਕਾਫੀ ਸੁਧਾਰ ਹੋਣ ਤੇ ਰਜਿੰਦਰਾ ਹਸਪਤਾਲ ਚ, ਉਹਦਾ ਇਲਾਜ਼ ਕਰ ਰਹੇ ਡਾਕਟਰਾਂ ਦੀ ਟੀਮ ਨੇ ਰਾਧਾ ਨੂੰ ਛੁੱਟੀ ਕਰ ਕੇ ਡਿਸਚਾਰਜ ਕਰਨ ਦੀ ਤਿਆਰੀ ਮੁਕੰਮਲ ਕਰ ਲਈ ਸੀ। ਇਸ ਸਬੰਧੀ ਬਰਨਾਲਾ ਹਸਪਤਾਲ ਨੂੰ ਵੀ ਸੂਚਨਾ ਭੇਜ਼ ਦਿੱਤੀ ਗਈ ਸੀ। ਉਸ ਦੇ ਕੋਰੋਨਾ ਤੇ ਫਤਿਹ ਪਾ ਲੈਣ ਕਰਕੇ ਸਵਾਗਤ ਦੀ ਤਿਆਰੀ ਹਸਪਤਾਲ ਚ, ਵੀ ਸ਼ੁਰੂ ਹੋ ਗਈ ਸੀ। ਪਰੰਤੂ ਉਸ ਨੂੰ ਡਿਸਚਾਰਜ ਕਰਨ ਦੇ ਐਨ ਮੌਕੇ ਤੇ ਰਿਪੋਰਟ ਫਿਰ ਸ਼ੱਕੀ ਆ ਗਈ। ਜਿਸ ਕਾਰਣ ਉਸ ਨੂੰ ਫਿਰ ਉੱਥੇ ਹੀ ਰੱਖ ਲਿਆ ਗਿਆ। ਉਨ੍ਹਾਂ ਦੱਸਿਆ ਕਿ ਅੱਜ ਸ਼ਾਮ ਤੱਕ ਇੱਕ ਵਾਰ ਦੁਆਰਾ ਰਾਧਾ ਦਾ ਸੈਂਪਲ ਲੈ ਕੇ ਜਾਂਚ ਕੀਤੀ ਜਾਵੇਗੀ। ਵਰਨਣਯੋਗ ਹੈ ਕਿ ਰਾਧਾ ਨੂੰ 1 ਅਪ੍ਰੈਲ ਨੂੰ ਕੋਰੋਨਾ ਦੀ ਸ਼ੱਕੀ ਮਰੀਜ ਦੇ ਤੌਰ ਤੇ ਬਰਨਾਲਾ ਹਸਪਤਾਲ ਚ, ਭਰਤੀ ਕੀਤਾ ਗਿਆ ਸੀ। 6 ਅਪ੍ਰੈਲ ਨੂੰ ਰਾਧਾ ਦੀ ਰਿਪੋਰਟ ਪੌਜੇਟਿਵ ਆ ਗਈ। ਜਿਸ ਨੂੰ ਤੁਰੰਤ ਪਟਿਆਲਾ ਰੈਫਰ ਕਰ ਦਿੱਤਾ ਗਿਆ ਸੀ। 14 ਅਪ੍ਰੈਲ ਨੂੰ ਰਾਧਾ ਦੀ ਰਿਪੋਰਟ ਨੈਗੇਟਿਵ ਆ ਗਈ ਤੇ ਪੂਰੇ ਇਲਾਕੇ ਤੇ ਰਾਧਾ ਦੇ ਪਰਿਵਾਰ ਚ, ਖੁਸ਼ੀ ਦਾ ਮਾਹੌਲ ਬਣ ਗਿਆ ਸੀ। ਸਿਹਤ ਵਿਭਾਗ ਨੂੰ ਵੀ ਇਸ ਨਾਲ ਕਾਫੀ ਰਾਹਤ ਮਿਲੀ ਸੀ, ਕਿਉਂਕਿ ਪੂਰਾ ਜਿਲ੍ਹਾ ਕੋਰੋਨਾ ਮੁਕਤ ਹੋ ਗਿਆ ਸੀ। ਪਰੰਤੂ ਰਾਧਾ ਦੀ ਤੀਸਰੀ ਰਿਪੋਰਟ ਸ਼ੱਕੀ ਆ ਜਾਣ ਕਰਕੇ ਰਾਧਾ ਦੇ ਨਾਲ ਨਾਲ ਸਿਹਤ ਵਿਭਾਗ ਤੇ ਪ੍ਰਸ਼ਾਸਨ ਦੀਆਂ ਮੁਸ਼ਕਿਲਾਂ ਵੀ ਇੱਕ ਵਾਰ ਫਿਰ ਵਧ ਗਈਆਂ ਹਨ। ਉਧਰ ਰਾਧਾ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਚ, ਦੁਆਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ।  

Advertisement
Advertisement
Advertisement
Advertisement
error: Content is protected !!