ਬੇਰੋਜ਼ਗਾਰਾਂ ਦੀ ਹਮਾਇਤਤ ‘ਚ ਪਹੁੰਚੀ ‘ਆਪ’ , ਮਨੀਸ਼ ਨੂੰ ਦਿੱਤਾ ਹੌਸਲਾ
ਹਰਪ੍ਰੀਤ ਕੌਰ ਬਬਲੀ , ਸੰਗਰੂਰ 23 ਅਕਤੂਬਰ 2021
ਰੁਜ਼ਗਾਰ ਮੰਗਦੇ ਬੇਰੋਜ਼ਗਾਰ ਅਧਿਆਪਕ ਮਨੀਸ਼ ਕੁਮਾਰ ਨੂੰ ਹੌਸਲਾ ਦੇਣ ਅਤੇ ਸੰਘਰਸ਼ ਦੀ ਹਮਾਇਤ ਕਰਨ ਲਈ ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕ ਅਤੇ ਯੂਥ ਵਿੰਗ ਸੂਬਾ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਆਪਣੇ ਸਾਥੀਆਂ ਸਮੇਤ ਸਥਾਨਕ ਸਿਵਲ ਹਸਪਤਾਲ ਦੀ ਟੈਂਕੀ ਉਪਰ ਪਹੁੰਚੇ|
ਉਹਨਾਂ ਟੈਂਕੀ ਉਪਰ ਮਨੀਸ਼ ਦਾ ਹਾਲ ਚਾਲ ਜਾਨਣ ਉਪਰੰਤ ਸੂਬਾ ਸਰਕਾਰ ਉਪਰ ਵਰਦਿਆਂ ਕਿਹਾ ਕਿ ਕਾਂਗਰਸ ਦਾ ਘਰ-ਘਰ ਰੁਜ਼ਗਾਰ ਦਾ ਚੋਣ ਵਾਅਦਾ ਦਰ-ਦਰ ਠੋਕਰਾਂ ਸਾਬਿਤ ਹੋ ਚੁੱਕਾ ਹੈ| ਉਹਨਾਂ ਕਿਹਾ ਕਿ ਜਿਸ ਸੂਬੇ ਦਾ ਅਧਿਆਪਕ ਵਰਗ ਸੜਕਾਂ ਉਤੇ ਰੁਲ ਰਿਹਾ ਹੋਵੇ, ਉਥੋਂ ਦੀ ਸਰਕਾਰ ਦੇ ਕਿਰਦਾਰ ਦਾ ਸਹਿਜੇ ਹੀ ਪਤਾ ਲੱਗ ਸਕਦਾ ਹੈ| ਉਹਨਾਂ ‘ਆਪ’ ਦੀ ਸਰਕਾਰ ਬਨਣ ਉਪਰੰਤ ਬੇਰੋਜ਼ਗਾਰ ਅਧਿਆਪਕਾਂ ਨੂੰ ਬਨਣਾ ਮਾਨ ਸਤਿਕਾਰ ਦੇਣ ਦੀ ਗੱਲ ਕਹੀ| ਉਹਨਾਂ ਪਾਣੀ ਵਾਲੀ ਟੈਂਕੀ ਤੋਂ ਸਮੂਹ ਪੰਜਾਬੀਆਂ ਨੂੰ ਅਪੀਲ ਕਰਦਿਆਂ ਬੇਰੋਜ਼ਗਾਰ ਅਧਿਆਪਕਾਂ ਦੇ ਸੰਘਰਸ਼ ਵਿੱਚ ਸਾਥ ਦੇਣ ਦੀ ਅਪੀਲ ਕੀਤੀ|
ਇਸ ਮੌਕੇ ਉਹਨਾਂ ਨਾਲ ਜਲਾਲਾਬਾਦ ਤੋਂ ਪਹੁੰਚੇ ‘ਆਪ’ ਦੇ ਹਲਕਾ ਇਚਾਰਜ ਗੋਲਡੀ ਕੰਬੋਜ ਨੇ ਆਪਣੇ ਹਲਕੇ ਦੇ ਬੇਰੋਜ਼ਗਾਰ ਮਨੀਸ਼ ਦੀ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ ਦਿੱਤਾ| ਇਸ ਮੌਕੇ ਸਰਪੰਚ ਗੁਰਮੇਲ ਸਿੰਘ ਘਰਾਚੋਂ, ਬੇਰੋਜ਼ਗਾਰ ਵਰਕਰਾਂ ਵਿੱਚੋੰ ਕਿਰਨ ਈਸੜਾ, ਮਲਿਕਪ੍ਰੀਤ ਕੌਰ, ਗੁਰਪ੍ਰੀਤ ਕੌਰ, ਹਰਦੀਪ ਕੌਰ, ਹਰਪ੍ਰੀਤ ਸੰਗਰੂਰ, ਸੁਨੀਲ ਫ਼ਾਜਲਿਕਾ, ਦਵਿੰਦਰ ਫ਼ਾਜਲਿਕਾ, ਗੁਰਵੀਰ ਮੰਗਵਾਲ, ਹਰਮੇਸ ਥਲੇਸਾਂ, ਸੰਦੀਪ, ਸੁਖਵੀਰ, ਹਰਪ੍ਰੀਤ ਫਿਰੋਜਪੁਰ ਆਦਿ ਸਾਥੀ ਹਾਜ਼ਰ ਸਨ|