ਪਤੀ ਦੇ ਮਾਸੀ ਦੇ ਪੁੱਤ ਆਪਣੇ ਘਰ ਮਿਲਣ ਆਈ ਭਰਜਾਈ ਨੇ ਕੀਤਾ ਬਲਾਤਕਾਰ
ਜਗਸੀਰ ਚਹਿਲ, ਬਰਨਾਲਾ 22 ਅਕਤੂਬਰ 2021
ਪਤੀ ਆਪਣੇ ਕਮਰੇ ਵਿਚ ਸੁੱਤਾ ਪਿਆ ਰਿਹਾ ਅਤੇ ਪਤੀ ਦੇ ਮਾਸੀ ਦੇ ਪੁੱਤ ਨੇ ਪਤਨੀ ਨਾਲ ਰੇਪ ਕਰ ਦਿੱਤਾ। ਪਤਨੀ ਨੇ ਆਪਣੇ ਪਤੀ ਉਪਰ ਵੀ ਦੋਸ਼ ਲਾਇਆ ਹੈ ਕਿ ਜਦੋਂ ਉਸ ਨੇ ਸਾਰੀ ਗੱਲ ਆਪਣੇ ਪਤੀ ਨੂੰ ਦੱਸੀ ਤਾਂ ਉਸ ਨੇ ਅਣਸੁਣਿਆ ਕਰ ਦਿੱਤਾ। ਫਿਲਹਾਲ ਪੁਲਸ ਨੇ ਰੇਪ ਕਰਨ ਵਾਲੇ ਦੋਸ਼ੀ ਤੇ ਪਰਚਾ ਦਰਜ ਕਰ ਦਿੱਤਾ ਹੈ। ਘਟਨਾ ਦੀ ਪੀੜਤ ਜ਼ਿਲ੍ਹਾ ਬਰਨਾਲਾ ਦੇ ਪਿੰਡ ਢਿੱਲਵਾਂ ਦੀ ਰਹਿਣ ਵਾਲੀ ਹੈ। ਜੋ ਕਿ ਇਸ ਵਕਤ ਸਿਵਲ ਹਸਪਤਾਲ ਤਪਾ ਚ ਜ਼ੇਰੇ ਇਲਾਜ ਹੈ । ਪੀੜਤ ਵਿਆਹੁਤਾ ਨੇ ਹਸਪਤਾਲ ਤਪਾ ‘ਚ ਜੇਰੇ ਇਲਾਜ ਅਪਣੇ ਰਿਸਤੇਦਾਰਾਂ ਦੀ ਹਾਜਰੀ ‘ਚ ‘ਚ ਮਹਿਲਾ ਥਾਣੇਦਾਰ ਕਰਮਜੀਤ ਕੌਰ ਪਾਸ ਦਰਜ ਕਰਵਾਏ ਕਿ ਮੈਂ ਅਤੇ ਮੇਰਾ ਪਤੀ ਪਿੰਡ ਢਿਲਵਾਂ ਤੋਂ ਕੰਬਾਇਨ ‘ਤੇ ਡਰਾਇਵਰ ਵਜੋਂ ਕੰਮ ਕਰਨ 5-6 ਦਿਨ ਪਹਿਲਾਂ ਪਿੰਡ ਹਿੰਮਤਪੁਰੇ ਜਿਲ੍ਹਾ ਮੋਗਾ ਉਸਦੇ ਪਤੀ ਦੇ ਮਾਸੀ ਦੇ ਪੁੱਤ ਗੁਰਤੇਜ ਕੋਲ ਚਲੇ ਗਏ ਸੀ,ਜਦ ਮੇਰਾ ਪਤੀ ਸੁੱਤਾ ਪਿਆ ਸੀ ਤਾਂ ਸਵੇਰੇ 4.30 ਵਜੇ ਦੇ ਕਰੀਬ ਉਹਦੀ ਮਾਸੀ ਦੇ ਪੁੱਤ ਨੇ ਚਾਹ ਫੜਾਉਣ ਲਈ ਕਿਹਾ। ਜਦ ਚਾਹ ਫੜਾਉਣ ਗਈ ਤਾਂ ਉਹ ਅੰਦਰੋਂ ਕੁੰਡੀ ਲਗਾ ਕੇ ਜਬਰਦਸਤੀ ਬਲਾਤਕਾਰ ਕਰਨ ਲੱਗ ਪਿਆ। ਜਿਸ ਦਾ ਮੈਂ ਵਿਰੋਧ ਕੀਤਾ। ਅਤੇ ਰੌਲਾ ਪਾਇਆ ਤਾਂ ਮੇਰੀ ਰਿਸਤੇ ਵਜੋਂ ਲੱਗਦੀ ਦਰਾਣੀ ਗੁਰਪ੍ਰੀਤ ਕੌਰ ਨੇ ਆਵਾਜ ਸੁਣਕੇ ਬੰਦ ਦਰਵਾਜਾ ਖੁਲਵਾਇਆ ਤਾਂ ਉਸ ਨੇ ਸਿਰ ‘ਚ ਸੋਟੀ ਮਾਰ ਕੇ ਜਖਮੀ ਕਰ ਦਿੱਤਾ। ਮੇਰਾ ਪਤੀ ਨਾਲ ਦੇ ਕਮਰੇ ‘ਚ ਸਾਰੀ ਕਹਾਣੀ ਸੁਣਦਾ ਰਿਹਾ। ਜਦ ਮੈਂ ਅਪਣੇ ਪਤੀ ਨੂੰ ਗੱਲ ਦੱਸੀ ਤਾਂ ਉਸ ਨੇ ਵੀ ਅਣਸੁਣੀ ਕਰ ਦਿੱਤੀ।
ਜਦ ਰਾਤ ਸਮੇਂ ਦੋਵੇਂ ਸਰਾਬ ਪੀ ਕੇ ਸੁੱਤੇ ਪਏ ਸਨ ਤਾਂ ਅਸੀਂ ਦੋਵੇਂ ਜਣੀਆਂ ਗੁਰਪ੍ਰੀਤ ਅਤੇ ਰਾਜਵੀਰ ਕੌਰ ਹਿੰਮਤਪੁਰਾ ਤੋਂ ਪੈਦਲ ਚੱਲਕੇ ਪੰਜ ਕਿਲੋਮੀਟਰ ਦੂਰੀ ਹਿੰਮਤਪੁਰਾ ਚੌਂਕ ‘ਚ ਪਹੁੰਚਕੇ ਮੇਰੇ ਮਾਮੇ ਅਤੇ ਮਾਸੀ ਨੂੰ ਫੋਨ ਕੀਤਾ। ਰਿਸਤੇਦਾਰਾ ਨੇ ਪੀੜਤਾ ਨੂੰ ਤਪਾ ਹਸਪਤਾਲ ਦਾਖਲ ਕਰਵਾਇਆ। ਨਿਹਾਲ ਸਿੰਘ ਵਾਲਾ ਥਾਣਾ ਦੀ ਮਹਿਲਾ ਥਾਣੇਦਾਰ ਕਰਮਜੀਤ ਕੌਰ ਨੇ ਹਸਪਤਾਲ ਤਪਾ ਪਹੁੰਚਕੇ ਪੀੜਤਾ ਦੇ ਬਿਆਨ ਕਲਮਬੰਦ ਕਰਕੇ ਪਤੀ ਦੇ ਮਾਸੀ ਦੇ ਪੁੱਤ ਗੁਰਤੇਜ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੀੜਤ ਨੇ ਖੁਲਾਸ਼ਾ ਕੀਤਾ ਕਿ ਇਹ ਵਾਰਦਾਤ 18 ਅਕਤੂਬਰ ਸਵੇਰੇ 4.30 ਵਜੇ ਦੀ ਹੈ,ਜਦ ਪਤੀ ਦੇ ਮਾਸੀ ਦੇ ਪੁੱਤ ਦੀ ਮਾਤਾ ਗੁਰਦੁਆਰਾ ਸਾਹਿਬ ਵਿਖੇ ਗਈ ਹੋਈ ਸੀ।