ਡਿਪਟੀ ਕਮਿਸ਼ਨਰ ਦੀ ਪਤਨੀ ਸ਼੍ਰੀਮਤੀ ਜਯੋਤੀ ਅਤੇ ਐਸ.ਡੀ.ਐਮ ਬਰਨਾਲਾ ਨੇ ਪਰਿਵਾਰ ਸਮੇਤ ਦੁਸਹਿਰਾ ਕੁਸ਼ਟ ਆਸ਼ਰਮ ਵਿਖੇ ਮਨਾਇਆ
ਪਰਦੀਪ ਕਸਬਾ , ਬਰਨਾਲਾ, 15 ਅਕਤੂਬਰ 2021
ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਦੀ ਧਰਮ ਪਤਨੀ ਸ਼੍ਰੀਮਤੀ ਜਯੋਤੀ , ਬੇਟੀ ਅਤੇ ਅਤੇ ਉਪ ਮੰਡਲ ਮੈਜਿਸਟਰੇਟ ਬਰਨਾਲਾ ਸ੍ਰੀ ਵਰਜੀਤ ਵਾਲੀਆ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਤਾਨੀਆ ਬੈਂਸ, ਡਿਪਟੀ ਕਮਿਸ਼ਨਰ ਜੀ.ਐਸ.ਟੀ (ਲੁਧਿਆਣਾ ਅਤੇ ਬਰਨਾਲਾ) ਨੇ ਆਪਣੇ ਪਰਿਵਾਰ ਸਮੇਤ ਦੁਸਹਿਰੇ ਦਾ ਤਿਉਹਾਰ ਕੁਸ਼ਟ ਆਸ਼ਰਮ ਦਾਣਾ ਮੰਡੀ ਵਿਖੇ ਮਨਾਇਆ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਜਯੋਤੀ ਨੇ ਸਾਰਿਆਂ ਨੂੰ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ ਅਤੇ ਕੁਸ਼ਟ ਆਸ਼ਰਮ ਚ ਰਹਿੰਦੇ 32 ਪਰਿਵਾਰਾਂ ਨੂੰ ਉਪਹਾਰ ਦਿੱਤੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਕੁਸ਼ਟ ਰੋਗੀਆਂ ਦੀ ਮੱਦਦ ਅਤੇ ਦੇਖਭਾਲ ਲਈ ਵਚਨਬੱਧ ਹੈ।
ਇਸ ਮੌਕੇ ਉਨ੍ਹਾਂ ਨੇ ਆਸ਼ਰਮ ਚ ਰਹਿ ਰਹੇ 32 ਪਰਿਵਾਰਾਂ ਨੂੰ ਕਿਤਾਬਾਂ ਤੋਂ ਇਲਾਵਾ ਸਟੇਸ਼ਨਰੀ, ਫ਼ਲ ਫਰੂਟ ਆਦਿ ਵੀ ਵੰਡੇ।
ਇਸ ਮੌਕੇ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਸ੍ਰੀ ਸਰਵਣ ਸਿੰਘ ਵੀ ਹਾਜ਼ਰ ਸਨ.