ਕਾਇਆ ਕਲਪ ਦੇ ਸੂਬਾ ਪੱਧਰੀ ਸਮਾਗਮ ਵਿੱਚ ਜ਼ਿਲ੍ਹੇ ਦੇ ਪੰਜ ਸਿਹਤ ਕੇਂਦਰਾਂ ਨੂੰ ਵਿਸ਼ੇਸ਼ ਸਨਮਾਨ

Advertisement
Spread information

ਕਾਇਆ ਕਲਪ ਦੇ ਸੂਬਾ ਪੱਧਰੀ ਸਮਾਗਮ ਵਿੱਚ ਜ਼ਿਲ੍ਹੇ ਦੇ ਪੰਜ ਸਿਹਤ ਕੇਂਦਰਾਂ ਨੂੰ ਵਿਸ਼ੇਸ਼ ਸਨਮਾਨ


ਪਰਦੀਪ ਕਸਬਾ , ਬਰਨਾਲਾ, 12 ਅਕਤੂਬਰ 2021

ਸੂਬਾ ਪੱਧਰੀ ਸਮਾਗਮ ਵਿੱਚ ਮਾਣਯੋਗ ਸ਼੍ਰੀ ਓ.ਪੀ. ਸੋਨੀ ਜੀ ਉੱਪ ਮੁੱਖ ਮੰਤਰੀ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਵੱਲੋਂ ਸਿਹਤ ਵਿਭਾਗ ਬਰਨਾਲਾ ਦੇ ਪੰਜ ਸਿਹਤ ਕੇਂਦਰਾਂ ਨੂੰ ਵਿਸ਼ੇਸ਼ ਸਨਮਾਨ ਪ੍ਰਾਪਤ ਹੋਇਆ ਹੈ।

Advertisement

ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ. ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਬਰਨਾਲਾ ਨੇ ਦੱਸਿਆ ਜ਼ਿਲ੍ਹਾ ਹਸਪਤਾਲਾਂ ਵਿੱਚੋਂ ਸਿਵਲ ਹਸਪਤਾਲ ਬਰਨਾਲਾ ਸੂਬੇ ਵਿੱਚੋਂ ਪੰਜਵੇਂ ਸਥਾਨ ਵਜੋਂ ਤਿੰਨ ਲੱਖ ਰਾਸ਼ੀ ਦਾ ਇਨਾਮ ਮਿਲਿਆ ਹੈ।

ਡਾ. ਗੁਰਮਿੰਦਰ ਔਜਲਾ ਡੀ.ਐਮ.ਸੀ. ਕਮ ਨੋਡਲ ਅਫ਼ਸਰ ਨੇ ਦੱਸਿਆ ਕਿ ਕਾਇਆ ਕਲਪ ਪੁਰਸਕਾਰਾਂ ਵਿੱਚ ਸਿਹਤ ਵਿਭਾਗ ਬਰਨਾਲਾ ਦੀ ਪੀ.ਐਚ.ਸੀ ਟੱਲੇਵਾਲ ਨੂੰ ਪਹਿਲੇ ਸਥਾਨ ਵਜੋਂ ਦੋ ਲੱਖ ਰੁਪਏ, ਪੀ.ਐਚ.ਸੀ. ਭੱਠਲਾ ਨੂੰ ਦੂਸਰੇ ਸਥਾਨ ਵਜੋਂ ਪੰਜਾਹ ਹਜ਼ਾਰ  ਰੁਪਏ , ਪੀ.ਐਚ.ਸੀ. ਸ਼ਹਿਣਾ ਨੂੰ ਤੀਸਰੇ ਸਥਾਨ ਵਜੋਂ ਪੰਜਾਹ ਹਜ਼ਾਰ ਰਾਸ਼ੀ ਸਨਮਾਨ ਇਨਾਮ ਮਿਲਿਆਂ ਹੈ।

ਡਾ. ਭਵਨ ਸਿੱਧੂ ਏ.ਐਚ.ਏ. ਬਰਨਾਲਾ  ਨੇ ਦੱਸਿਆ ਕਿ ਇਸੇ ਕਾਇਆ ਕਲਪ ਦੌਰਾਨ ਅਰਬਨ ਪ੍ਰਾਇਮਰੀ ਹੈਲਥ  ਸੈਂਟਰ ਵਿੱਚੋ ਸੱਤ ਜਿਲ੍ਹਿਆਂ ਦੇ ਕਲੱਸਟਰ ਵਿੱਚੋਂ ਛੇਵਾਂ ਸਥਾਨ ਵਜੋਂ ਪੰਜਾਹ ਹਜ਼ਾਰ ਰਾਸ਼ੀ ਸਨਮਾਨ ਪ੍ਰਾਪਤ ਕੀਤਾ ਹੈ।

Advertisement
Advertisement
Advertisement
Advertisement
Advertisement
error: Content is protected !!