ਲੋੜਵੰਦਾਂ ਨੂੰ ਘਰ ਘਰ ਰਾਸ਼ਨ ਪਹੁੰਚਾਉਣ ਲਈ ਨਿਭਾਅ ਰਹੇ ਨੇ ਅਣਥੱਕ ਸੇਵਾਵਾਂ
ਡਿਪਟੀ ਕਮਿਸ਼ਨਰ ਵੱਲੋਂ ਵਲੰਟੀਅਰਾਂ ਦੀਆਂ ਸੇਵਾਵਾਂ ਦੀ ਸ਼ਲਾਘਾ
ਪ੍ਰਤੀਕ ਸਿੰਘ ਬਰਨਾਲਾ, 14 ਅਪਰੈਲ 2020
ਕਰੋਨਾ ਵਾਇਰਸ ਨੂੰ ਫੈÎਲਣ ਤੋ ਰੋਕਣ ਲਈ ਲਾਏ ਕਰਫਿਊ ਦੌਰਾਨ ਜਿੱਥੇ ਦਾਨੀ ਸੱਜਣਾਂ ਤੇ ਸੰਸਥਾਵਾਂ ਨੇ ਲੋੜਵੰਦਾਂ ਦੀ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਲਈ ਦਿਲ ਖੋਲ੍ਹੇ ਹਨ। ਉਥੇ ਇਸ ਰਾਸ਼ਨ ਨੂੰ ਜ਼ਿਲ੍ਹਾ ਰੈੱਡ ¬ਕ੍ਰਾਸ ਸੁਸਾਇਟੀ ਰਾਹੀਂ ਲੋੜਵੰਦਾਂ ਦੇ ਦਰਾਂ ’ਤੇ ਪਹੁੰਚਾਉਣ ਲਈ ਵੱਡੀ ਗਿਣਤੀ ਚ, ਵਲੰਟੀਅਰ ਵੀ ਦਿਨ-ਰਾਤ ਡਟੇ ਹੋਏ ਹਨ।
ਯੁਵਕ ਸੇਵਾਵਾਂ ਵਿਭਾਗ ਤੇ ਹੋਰ ਕਲੱਬਾਂ ਨਾਲ ਜੁੜੇ ਵਲੰਟੀਅਰ ਸਵੇਰ ਵੇਲੇ ਸਬਜ਼ੀ ਮੰਡੀ ਬਰਨਾਲਾ ਵਿਚ ਸਮਾਜਿਕ ਦੂਰੀ ਦਾ ਹੋਕਾ ਦਿੰਦੇ ਹਨ ਤੇ ਉਸ ਮਗਰੋਂ ਰੈੱਡ ¬ਕ੍ਰਾਸ ਸੁਸਾਇਟੀ ਰਾਹੀਂ ਰਾਸ਼ਨ ਦੀਆਂ ਕਿੱਟਾਂ ਦੀ ਪੈਕਿੰਗ ਵਿਚ ਜੁਟ ਜਾਂਦੇ ਹਨ। ਇਸ ਤੋਂ ਬਾਅਦ ਇਹ ਵਲੰਟੀਅਰ ਹੋਮ ਗਾਰਡਜ਼/ਸਿਵਲ ਡਿਫੈਂਸ ਜਵਾਨਾਂ ਦੀ ਮਦਦ ਨਾਲ ਲੋੜਵੰਦਾਂ ਦੀਆਂ ਬਰੂਹਾਂ ਤੱਕ ਰਾਸ਼ਨ ਪਹੁੰਚਾਉਣ ਵਿਚ ਜੁਟ ਜਾਂਦੇ ਹਨ। ਪਿੰਡ ਹਰੀਗੜ੍ਹ ਨਾਲ ਸਬੰੰਧਤ ਵਲੰਟੀਅਰ ਲਵਪ੍ਰੀਤ ਸ਼ਰਮਾ ਨੇ ਦੱਸਿਆ ਕਿ ਉਹ ਗ੍ਰੈਜੂਏਸ਼ਨ ਕਰ ਰਿਹਾ ਹੈ ਅਤੇ ਕਰੀਬ 8 ਸਾਲਾਂ ਤੋਂ ਯੁਵਕ ਸੇਵਾਵਾਂ ਵਿਭਾਗ ਨਾਲ ਜੁੜਿਆ ਹੋਇਆ ਹੈ ਅਤੇ ਇਸੇ ਵਿਭਾਗ ਦੀਆਂ ਗਤੀਵਿਧੀਆਂ ਤੋਂ ਹੀ ਉਸ ਨੂੰ ਰੈੱਡ ¬ਕ੍ਰਾਸ ਰਾਹੀਂ ਵਲੰਟੀਅਰ ਸੇਵਾਵਾਂ ਨਿਭਾਉਣ ਦੀ ਪ੍ਰੇਰਨਾ ਮਿਲੀ। ਇਸੇ ਤਰ੍ਹਾਂ ਹੰਡਿਆਇਆ ਨਾਲ ਸਬੰਧਤ ਸਲੀਮ ਖਾਨ ਵੀ ਰੈੱਡ ¬ਕ੍ਰਾਸ ਰਾਹੀਂ ਮਨੁੱਖਤਾ ਦੀ ਸੇਵਾ ਵਿੱਚ ਜੁਟਿਆ ਹੋਇਆ ਹੈ। ਉਸ ਨੇ ਦੱਸਿਆ ਕਿ ਉਹ ਸਵੇਰ ਤੋਂ ਹੀ ਰੈੱਡ ¬ਕ੍ਰਾਸ ਭਵਨ ਵਿਖੇ ਪੁੱਜ ਜਾਂਦੇ ਹਨ ਤੇ ਕਿੱਟਾਂ ਦੀ ਪੈਕਿੰਗ ਤੋਂ ਲੈ ਕੇ ਵੰੰਡ ਤੱਕ ਦੀਆਂ ਸੇਵਾਵਾਂ ਨਿਭਾਉਂਦੇ ਹਨ ਅਤੇ ਲੋਕਾਂ ਨੂੰ ਮੌਜੂਦਾ ਸਥਿਤੀ ਬਾਰੇ ਜਾਗਰੂਕ ਵੀ ਕਰਦੇ ਹਨ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰੰਡਰੀ ਸਕੂਲ ਹੰਡਿਆਇਆ ਤੋਂ ਨੌਵੀਂ ਪਾਸ ਕਰਨ ਵਾਲਾ ਅਰਸ਼ਦੀਪ ਸਿੰਘ ਵੀ ਛੋਟੀ ਉਮਰੇ ਹੀ ਪੜ੍ਹਾਈ ਦੇ ਨਾਲ ਨਾਲ ਸਮਾਜਸੇਵਾ ਵਿੱਚ ਜੁਟ ਗਿਆ ਹੈ। ਉਸ ਨੇ ਦੱਸਿਆ ਕਿ ਇਸ ਮੁਸੀਬਤ ਦੀ ਘੜੀ ਵਿਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਯੁਵਕ ਸੇਵਾਵਾਂ ਵਿਭਾਗ ਦੀ ਪ੍ਰੇਰਨਾ ਨਾਲ ਉਹ ਇਸ ਕਾਰਜ ਵਿਚ ਜੁਟਿਆ ਹੋਇਆ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਨੌਜਵਾਨ ਵਲੰਟੀਅਰਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਆਖਿਆ ਕਿ ਨਵੀਂ ਪਨੀਰੀ ਵਿਚ ਸਮਾਜਸੇਵਾ ਦਾ ਇਹ ਜਜ਼ਬਾ ਸਾਡੇ ਲਈ ਸ਼ੁੱਭ ਸ਼ਗਨ ਹੈ। ਉਨ੍ਹਾਂ ਦੱਸਿਆ ਕਿ ਇਹ ਵਲੰਟੀਅਰ ਜਿੱਥੇ ਸਬਜ਼ੀ ਮੰਡੀ ਵਿਖੇ ਸੇਵਾਵਾਂ ਦੇਣ ਤੋਂ ਇਲਾਵਾ ਰਾਸ਼ਨ ਦੀ ਵੰਡ ਕਰ ਰਹੇ ਹਨ, ਉਥੇ ਅਨਾਜ ਮੰਡੀਆਂ ਵਿਚ ਸੇਵਾਵਾਂ ਦੇਣ ਲਈ ਵੀ ਤਿਆਰ ਬਰ ਤਿਆਰ ਹਨ।
ਜ਼ਿਲ੍ਹਾ ਰੈੱਡ ¬ਕ੍ਰਾਸ ਸੁਸਾਇਟੀ ਦੇ ਸਕੱਤਰ ਸਰਵਣ ਸਿੰਘ ਨੇ ਦੱਸਿਆ ਕਿ ਅੇੈਨਜੀਓਜ਼, ਦਾਨੀ ਸੰਸਥਾਵਾਂ ਤੇ ਦਾਨੀ ਸੱਜਣਾਂ ਵੱਲੋਂ ਦਿੱਤੀ ਜਾਂਦੀ ਰਾਸ਼ਨ ਸਮੱਗਰੀ ਜਾਂ ਨਕਦੀ ਨਾਲ ਰਾਸ਼ਨ ਖਰੀਦ ਕੇ ਅਤੇ ਰਾਸ਼ਨ ਦੀਆਂ ਜ਼ਰੂਰੀ ਵਸਤਾਂ ਜਿਵੇਂ ਆਟਾ, ਦਾਲ, ਘਿਓ, ਖੰਡ, ਚਾਹ ਪੱਤੀ, ਨਮਕ, ਲਾਲ ਮਿਰਚ ਹਲਦੀ, ਸਾਬਣ ਆਦਿ ਸਾਮਾਨ ਵਾਲੀਆਂ ਕਿੱਟਾਂ ਤਿਆਰ ਕਰ ਕੇ ਵਲੰਟੀਅਰਾਂ ਰਾਹੀਂ ਅਸਲ ਲੋੜਵੰਦਾਂ ਨੂੰ ਵੰਡੀਆਂ ਜਾ ਰਹੀਆਂ ਹਨ।
ਸਹਾਇਕ ਡਾਇਰੈਕਟਰ (ਯੁਵਕ ਸੇਵਾਵਾਂ) ਵਿਜੈ ਭਾਸਕਰ ਨੇ ਦੱਸਿਆ ਕਿ 80 ਦੇ ਕਰੀਬ ਐਨਐਸਐਸ ਵਲੰਟੀਅਰ ਸਬਜ਼ੀ ਮੰਡੀ ’ਚ ਜ਼ਰੂਰੀ ਹਦਾਇਤਾਂ ਦੀ ਪਾਲਣਾ ਕਰਾਉਣ ਦੇ ਨਾਲ ਨਾਲ ਰਾਸ਼ਨ ਦੀ ਵੰਡ ਤੋਂ ਇਲਾਵਾ ਨਗਰ ਕੌਂਸਲਾਂ/ਨਗਰ ਪੰਚਾÇਂੲਤ ਨਾਲ ਸੇਵਾਵਾਂ ਨਿਭਾਅ ਰਹੇ ਹਨ, ਜਦੋਂਕਿ ਪੇਂਡੂ ਯੁਵਕ ਸੇਵਾਵਾਂ ਕਲੱਬ ਅਧੀਨ ਆਉਂਦੇ ਕਰੀਬ 500 ਵਲੰਟੀਅਰ ਅਨਾਜ ਮੰਡੀਆਂ ਵਿਚ ਸੇਵਾਵਾਂ ਨਿਭਾਉਣ ਲਈ ਤਿਆਰ ਬਰ ਤਿਆਰ ਹਨ।