ਮੰਤਰੀ ਸਿੱਧੂ ਨੇ ਕਿਹਾ, ਲੋਕ ਮਸਲਿਆਂ ਦਾ ਹੱਲ ਤੇ ਸਮਾਂਬੱਧ ਵਿਕਾਸ ਕਾਰਜ ਸਰਕਾਰ ਦੀ ਪਹਿਲੀ ਤਰਜੀਹ
ਹਰਿੰਦਰ ਨਿੱਕਾ , ਬਰਨਾਲਾ, 17 ਸਤੰਬਰ 2021
ਜ਼ਿਲਾ ਸ਼ਿਕਾਇਤ ਨਿਵਾਰਣ ਕਮੇਟੀਆਂ ਜਨਤਕ ਮਸਲਿਆਂ ਦੇ ਹੱਲ ਦਾ ਅਹਿਮ ਜ਼ਰੀਆ ਹਨ। ਇਹ ਪ੍ਰ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਅਤੇ ਚੇਅਰਮੈਨ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਸ. ਬਲਬੀਰ ਸਿੰਘ ਸਿੱਧੂ ਵੱਲੋਂ ਇੱਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਦੌਰਾਨ ਕੀਤਾ ਗਿਆ।
ਇਸ ਮੌਕੇ ਉਨਾਂ ਜ਼ਿਲਾ ਸ਼ਿਕਾਇਤ ਨਿਵਾਰਣ ਕਮੇਟੀ ਦੇ ਮੈਂਬਰਾਂ ਵੱਲੋਂ ਉਠਾਏ ਗਏ ਲੋਕ ਮਸਲੇ ਸੁਣੇ ਅਤੇ ਸਬੰਧਤ ਮਸਲਿਆਂ ਦੇ ਸਮਾਂਬੱਧ ਨਿਬੇੜੇ ’ਤੇ ਜ਼ੋਰ ਦਿੱਤਾ। ਇਸ ਮੌਕੇ ਬਰਨਾਲਾ ਹਲਕੇ ਦੇ ਵਿਧਾਇਕ ਅਤੇ ਕਮੇਟੀ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਵੀ ਜਨਤਕ ਮੁੱਦੇ ਉਠਾਏ ਗਏ। ਕਮੇਟੀ ਮੈਂਬਰ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਆਖਿਆ ਕਿ ਬਰਨਾਲਾ ਜ਼ਿਲੇ ਦੇ ਚਹੁੰਪੱਖੀ ਵਿਕਾਸ ’ਤੇ ਲਗਾਤਾਰ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਤੇਜ ਪ੍ਰਤਾਪ ਸਿੰਘ ਫੂਲਕਾ ਵੀ ਹਾਜ਼ਰ ਰਹੇ। ਇਸ ਮੌਕੇ ਜ਼ਿਲਾ ਸ਼ਿਕਾਇਤ ਨਿਵਾਰਣ ਕਮੇਟੀ ਵੱਲੋਂ 19 ਸ਼ਿਕਾਇਤਾਂ ਵਿਚਾਰੀਆਂ ਗਈਆਂ, ਜਿਨਾਂ ਵਿਚ ਨਗਰ ਕੌਂਸਲ ਧਨੌਲਾ ਨੂੰ ਵਿਕਾਸ ਕੰਮਾਂ ਲਈ ਪ੍ਰਾਪਤ ਹੋਣ ਵਾਲੀ ਗ੍ਰਾਂਟ ਵਿਚੋਂ ਸਲੱਮ ਏਰੀਆ ਦੇ ਕੰਮ ਨੂੰ ਪਹਿਲ ਦੇ ਆਧਾਰ ’ਤੇ ਕਰਨ ਸਬੰਧੀ, ਧਨੌਲਾ ਬੱਸ ਸਟੈਂਡ ਵਿਚ ਟ੍ਰੈਫਿਕ ’ਚ ਪੈ ਰਹੇ ਵਿਘਨ, ਝਲੂਰ ਦੀ ਸਰਕਾਰੀ ਡਿਸਪੈਂਸਰੀ ਦੀ ਚਾਰ-ਦੀਵਾਰੀ ਕਰਵਾਉਣ ਸਬੰਧੀ, ਗਰਚਾ ਰੋਡ ਉਪਰ ਲਾਈਟਾਂ ਸਬੰਧੀ, ਲਾਈਟਾਂ ਠੀਕ ਕਰਵਾਉਣ ਸਣੇ ਹੋਰ ਮਸਲੇ ਸ਼ਾਮਲ ਸਨ। ਇਸ ਮੌਕੇ ਚੇਅਰਮੈਨ ਸ. ਬਲਬੀਰ ਸਿੰਘ ਸਿੱਧੂ ਨੇ ਆਖਿਆ ਕਿ ਇਨਾਂ ਵਿਚੋਂ ਬਹੁਤੇ ਮਸਲੇ ਹੱਲ ਹੋ ਗਏ ਹਨ ਤੇ ਜੋ ਬਕਾਇਆ ਮਸਲੇ ਹਨ, ਉਹ ਵੀ ਸਮਾਂਬੱੱਧ ਤਰੀਕੇ ਨਾਲ ਨਿਬੇੜੇ ਜਾਣਗੇ। ਇਸ ਮੌਕੇ ਮੈਂਬਰਾਂ ਵਿਚ ਚੇਅਰਮੈਨ ਨਗਰ ਸੁਧਾਰ ਟਰਸੱਟ ਮੱਖਣ ਸ਼ਰਮਾ, ਚੇਅਰਮੈਨ ਜ਼ਿਲਾ ਪ੍ਰੀਸ਼ਦ ਸਰਬਜੀਤ ਕੌਰ, ਪ੍ਰਧਾਨ ਨਗਰ ਕੌਂਸਲ ਬਰਨਾਲਾ ਗੁਰਜੀਤ ਸਿੰਘ ਰਾਮਨਵਾਸੀਆ, ਮੀਤ ਪ੍ਰਧਾਨ ਨਰਿੰਦਰ ਕੁਮਾਰ ਨੀਟਾ, ਜਤਿੰਦਰ ਜਿੰਮੀ, ਉਜਾਗਰ ਸਿੰਘ ਬੀਹਲਾ, ਦਰਸ਼ਨ ਸਿੰਘ, ਲਾਲ ਸਿੰਘ ਧਨੌਲਾ, ਨਵਤੇਜ ਸਿੰਘ ਚੀਮਾ, ਕੈਪਟਨ ਸਾਧੂ ਸਿੰਘ, ਗੁਰਦੀਪ ਦਾਸ ਬਾਵਾ, ਚੰਦ ਸਿੰਘ, ਬਲਦੇਵ ਸਿੰਘ ਭੁੱਚਰ, ਖੁਸ਼ੀ ਮੁਹੰਮਦ, ਰਾਜੂ ਪਾਸਟਰ, ਰਾਜਵਿੰਦਰ ਸਿੰਘ ਨੰਬਰਦਾਰ, ਮਲਕੀਤ ਕੌਰ ਸਹੋਤਾ, ਸੁਖਵਿੰਦਰ ਸਿੰਘ ਧਾਲੀਵਾਲ, ਮਹਿੰਦਰਪਾਲ ਸਿੰਘ ਪੱਖੋਂ, ਓਂਕਾਰ ਸੂਰਤ ਸਿੰਘ, ਨਰਿੰਦਰ ਸ਼ਰਮਾ ਤੇ ਜਸਮੇਲ ਸਿੰਘ ਹਾਜ਼ਰ ਸਨ।
ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ’ਚ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਮਿਤ ਬੈਂਬੀ, ਐਸਡੀਐਮ ਵਰਜੀਤ ਵਾਲੀਆ, ਸਹਾਇਕ ਕਮਿਸ਼ਨਰ ਸ੍ਰੀ ਦੇਵਦਰਸ਼ਦੀਪ ਸਿੰਘ, ਐਸਪੀ ਜਗਵਿੰਦਰ ਸਿੰਘ ਚੀਮਾ ਤੇ ਹੋਰ ਅਧਿਕਾਰੀ ਹਾਜ਼ਰ ਸਨ।
ਸਿਹਤ ਮੰਤਰੀ ਵੱਲੋਂ ਸੁਪਰ ਸਪੈਸ਼ਲਿਟੀ ਹਸਪਤਾਲ ਵਾਲੀ ਜਗਾ ਦਾ ਦੌਰਾ
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰੰਘ ਸਿੱਧੂ ਵੱਲੋਂ ਅੱਜ ਕੌਮੀ ਸ਼ਾਹਰਾਹ ’ਤੇ ਬਣਨ ਵਾਲੇ ਸੁਪਰ ਸਪੈਸ਼ਲਿਟੀ ਹਸਪਤਾਲ ਵਾਲੀ ਜਗਾ ਦਾ ਦੌਰਾ ਕੀਤਾ ਗਿਆ। ਉੁਨਾਂ ਕਿਹਾ ਕਿ ਜ਼ਿਲਾ ਬਰਨਾਲਾ ਵਿਚ ਸਿਹਤ ਸਹੂਲਤਾਂ ਨੂੰ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ। ਉੁਨਾਂ ਕਿਹਾ ਕਿ ਸੁਪਰ ਸਪੈਸ਼ਲਿਟੀ ਹਸਪਤਾਲ ਜ਼ਿਲਾ ਬਰਨਾਲਾ ਲਈ ਵਰਦਾਨ ਸਾਬਿਤ ਹੋਵੇਗਾ।