ਪੰਚਾਇਤ ਸਕੱਤਰਾਂ ਦੀ ਸਰਕਾਰ ਨੂੰ ਘੁਰਕੀ- ਕੋਰੋਨਾ ਦਾ ਕੰਮ ਠੱਪ ਕਰਕੇ ਦਿਆਂਗੇ ਧਰਨਾ

Advertisement
Spread information

ਭਲਕੇ ਸ਼ਹਿਣਾ ਦੇ ਬਲਾਕ ਦਫਤਰ ,ਚ ਧਰਨੇ ਦੀ ਰੂਪ ਰੇਖਾ ਉਲੀਕਣ ਲਈ ਹੋਵੇਗੀ ਬੈਠਕ 

ਹਰਿੰਦਰ ਨਿੱਕਾ ਬਰਨਾਲਾ 12 ਅਪਰੈਲ 2020

ਜਿਲੇ ਦੇ ਕਸਬਾ ਸ਼ਹਿਣਾ ਦੀ ਸਰਪੰਚ ਮਲਕੀਤ ਕੌਰ ਦੇ ਪੁੱਤ ਸੁਖਵਿੰਦਰ ਸਿੰਘ ਕਲਕੱਤਾ ਦੁਆਰਾ ਪੰਚਾਇਤ ਸਕੱਤਰ ਜਗਦੇਵ ਸਿੰਘ ਦੀ ਮਾਰਕੁੱਟ ਕਰਨ ਅਤੇ ਪੱਗ ਲਾਹੁਣ ਦੇ ਮਾਮਲੇ ਚ, 10 ਦਿਨ ਬਾਅਦ ਵੀ ਦੋਸ਼ੀ ਦੀ ਗਿਰਫਤਾਰੀ ਨਾ ਹੋਣ ਤੋਂ ਭੜਕੇ ਪੰਚਾਇਤ ਸਕੱਤਰਾਂ ਨੇ ਅੱਜ ਐਲਾਨ ਕੀਤਾ ਕਿ ਜੇਕਰ 13 ਅਪਰੈਲ ਤੱਕ ਦੋਸ਼ੀ ਨੂੰ ਗਿਰਫਤਾਰ ਨਹੀਂ ਕੀਤਾ ਗਿਆ ਤਾਂ,ਉਹ ਕੋਵਿਡ 19 ਦਾ ਕੰਮ ਛੱਡ ਕੇ ਅਨਿਸਚਤ ਸਮੇਂ ਲਈ ਪੰਜਾਬ ਪੱਧਰੀ ਰੋਸ ਧਰਨੇ ਤੇ ਬੈਠ ਜਾਣਗੇ।  ਪੰਚਾਇਤ ਸਕੱਤਰ ਯੂਨੀਅਨ ਨੇ ,ਇਸ ਧਰਨੇ ਦੀ ਰੂਪ ਰੇਖਾ ਉਲੀਕਣ ਲਈ ਭਲਕੇ ਸੋਮਵਾਰ ਨੂੰ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਸ਼ਹਿਣਾ ਵਿਖੇ ਜ਼ਿਲਾ ਪੱਧਰੀ ਮੀਟਿੰਗ ਵੀ ਸੱਦ ਲਈ  ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਆਗੂ ਜੇ.ਈ. ਚੈਂਚਲ ਸਿੰਘ, ਪੰਚਾਇਤ ਸਕੱਤਰ ਜਗਦੇਵ ਸਿੰਘ, ਮਨਜੀਤ ਕੁਮਾਰ, ਚਰਨਜੀਤ ਸਿੰਘ, ਸੁਖਪਾਲ ਕੌਰ, ਸਤਵਿੰਦਰ ਬਿੱਟੀ, ਜਸਪਿੰਦਰ ਸਿੰਘ, ਰਹੀਸ਼ ਕੁਮਾਰ, ਸਤਨਾਮ ਸਿੰਘ, ਗੁਰਦੀਪ ਸਿੰਘ (ਸਾਰੇ ਪੰਚਾਇਤ ਸਕੱਤਰ) ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਚਾਇਤ ਸਕੱਤਰ ਜਗਦੇਵ ਸਿੰਘ ਪਿੰਡ ਸ਼ਹਿਣਾ ਵਿਖੇ 2 ਅਪਰੈਲ ਨੂੰ ਲੋੜਵੰਦ ਪਰਿਵਾਰਾਂ ਦੀਆਂ ਲਿਸਟਾਂ ਤਿਆਰ ਕਰਨ ਲਈ ਗਿਆ ਸੀ । ਜਿੱਥੇ ਸ਼ਹਿਣਾ ਦੀ ਸਰਪੰਚ ਮਲਕੀਤ ਕੌਰ ਕਲਕੱਤਾ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਨੇ ਪੰਚਾਇਤ ਸਕੱਤਰ ਜਗਦੇਵ ਸਿੰਘ ਦੀ ਪੱਗ ਲਾਹ ਕੇ ਕੁੱਟਮਾਰ ਕੀਤੀ ਸੀ। ਪੰਚਾਇਤ ਸਕੱਤਰ ਦਾ ਦੋਸ਼ ਹੈ ਕਿ ਸੁਖਵਿੰਦਰ ਸਿੰਘ ਦੋਸ਼ ਸੀ ਕਿ, ਉਹ , ਉਸ ਤੋਂ ਬਿਨਾਂ ਪੁੱਛੇ ਪੰਚਾਇਤ ਮੈਂਬਰਾਂ ਤੋਂ ਹੀ ਰਾਸ਼ਨ ਵੰਡਣ ਦੀਆਂ ਲਿਸਟਾਂ ਤਿਆਰ ਕਰ ਰਿਹਾ ਹੈ। ਇਨਾਂ ਹੀ ਨਹੀਂ, ਪੰਚਾਇਤ ਸਕੱਤਰ ਨੇ ਸਰਪੰਚ ਦੇ ਪੁੱਤਰ ਤੇ ਉਸ ਤੋਂ ਹਰ ਦਿਨ 5 ਹਜ਼ਾਰ ਰੁਪਏ ਕੱਢਵਾ ਕੇ ਦੇਣ ਦਾ ਵੀ ਕਥਿਤ ਦੋਸ਼ ਲਾਇਆ ਹੈ। ਪੁਲਿਸ ਨੇ ਭਾਂਵੇ ਉੱਚ ਅਧਿਕਾਰੀਆਂ ਦੇ ਦਖਲ ਤੋਂ ਬਾਅਦ ਥਾਣਾ ਸ਼ਹਿਣਾ ਵਿਖੇ ਸੁਖਵਿੰਦਰ ਸਿੰਘ ਕਲਕੱਤਾ ਦੇ ਖਿਲਾਫ ਕੇਸ ਤਾਂ ਦਰਜ ਕਰ ਲਿਆ ਸੀ।  ਪਰ ਹਾਲੇ ਤੱਕ ਦੋਸ਼ੀ ਦੀ ਗਿਰਫਤਾਰੀ ਨਹੀਂ ਕੀਤੀ ਗਈ।

Advertisement

-ਡੀਸੀ ਤੇ ਐਸਐਸਪੀ ਭਰੋਸਾ ਦੇ ਕੇ ਵੀ ਖਰੇ ਨਹੀਂ ਉੱਤਰੇ

ਯੂਨੀਅਨ ਆਗੂਆਂ ਨੇ ਕਿਹਾ ਕਿ ਦੋਸ਼ੀ ਸੁਖਵਿੰਦਰ ਸਿੰਘ ਕਲਕੱਤਾ ਦੀ ਗਿਰਫਤਾਰੀ ਲਈ ਯੂਨੀਅਨ ਦਾ ਵਫਦ ਡਿਪਟੀ ਕਮਿਸ਼ਨਰ ਤੇਜ਼ ਪਰਤਾਪ ਸਿੰਘ ਫੂਲਕਾ, ਜ਼ਿਲਾ ਪੁਲਿਸ ਮੁੱਖੀ ਸੰਦੀਪ ਗੋਇਲ, ਐਸ.ਪੀ. ਐਚ, ਐਸ.ਪੀ ਡੀ ਨੂੰ ਵੀ ਮਿਲ ਚੁੱਕਾ ਹੈ। ਜਿੰਨ੍ਹਾਂ ਨੇ ਭਰੋਸਾ ਦਿਵਾਇਆ ਸੀ ਕਿ ਜਲਦ ਹੀ ਦੋਸ਼ੀ ਨੂੰ ਗਿਰਫਤਾਰ ਕਰ ਲਿਆ ਜਾਵੇਗਾ। ਪਰ ਉਕਤ ਸਾਰੇ ਅਧਿਕਾਰੀ ਭਰੋਸਾ ਦੇ ਕੇ ਵੀ ਖਰੇ ਨਹੀਂ ਉੱਤਰੇ। ਆਖਿਰ ਯੂਨੀਅਨ ਨੂੰ ਮਜਬੂਰ ਹੋ ਕੇ ਦੋਸ਼ੀ ਦੀ ਗਿਰਫਤਾਰੀ ਲਈ ਕੰਮ ਛੱਡ ਕੇ ਧਰਨਾ ਲਾਉਣ ਦਾ ਐਲਾਨ ਕਰਨਾ ਪਿਆ। ਹੁਣ ਸੂਬਾ ਪੱਧਰੀ ਯੂਨੀਅਨ ਨਾਲ ਤਾਲਮੇਲ ਕਰਕੇ ਇਹ ਫੈਸਲਾ ਕੀਤਾ ਗਿਆ ਕਿ ਉਹ ਜਲਦ ਹੀ ਪੰਜਾਬ ਭਰ ਵਿੱਚ ਕੰਮਕਾਜ ਠੱਪ ਕਰਕੇ ਸੂਬਾ ਪੱਧਰੀ ਰੋਸ ਧਰਨਾ ਸ਼ੁਰੂ ਕਰਨਗੇ।  ਇਹ ਰੋਸ ਧਰਨਾ ਸੁਖਵਿੰਦਰ ਸਿੰਘ ਕਲਕੱਤਾ ਦੀ ਗਿਰਫਤਾਰੀ ਤੱਕ ਜਾਰੀ ਰਹੇਗਾ।

-ਦੋਸ਼ੀ ਘਰੋਂ ਭੱਜਿਆ ਹੋਇਐ, ਤਲਾਸ਼ ਜਾਰੀ-ਐਸਐਚਉ

ਥਾਣਾ ਸ਼ਹਿਣਾ ਦੇ ਐਸਐਚਉ ਤਰਸੇਮ ਸਿੰਘ ਨੇ ਪੁੱਛਣ ਤੇ ਦੱਸਿਆ ਕਿ ਦੋਸ਼ੀ ਘਰੋਂ ਭੱਜਿਆ ਹੋਇਆ ਹੈ। ਪੁਲਿਸ ਉਸਦੀ ਗਿਰਫਤਾਰੀ ਲਈ ਹਰ ਸੰਭਵ ਯਤਨ ਕਰ ਰਹੀ ਹੈ। ਜਲਦੀ ਹੀ ਉਸ ਨੂੰ ਗਿਰਫਤਾਰ ਕਰ ਲਿਆ ਜਾਵੇਗਾ।

 

Advertisement
Advertisement
Advertisement
Advertisement
Advertisement
error: Content is protected !!