R T I – OM City ਦੀ ਸੂਚਨਾ ਦੇਣ ਤੋਂ ਟਾਲਾ ਕਿਉਂ ਵੱਟ ਰਹੀ ਐ ਨਗਰ ਕੌਂਸਲ ਬਰਨਾਲਾ !

Advertisement
Spread information

ਆਲ੍ਹਾ ਅਧਿਕਾਰੀਆਂ ਦੀਆਂ ਹਿਦਾਇਤਾਂ ਦਾ ਵੀ ਕੌਂਸਲ ਅਧਿਕਾਰੀਆਂ ਤੇ ਨਹੀਂ ਹੋਇਆ ਕੋਈ ਅਸਰ

2 ਮਹੀਨੇ 21 ਦਿਨ ਬਾਅਦ ਵੀ ਨਹੀਂ ਮਿਲੀ ਆਰਟੀਆਈ ਤਹਿਤ ਸੂਚਨਾ

ਸੂਚਨਾ ਦੇਣ ਦੀ ਬਜਾਏ ਬੱਸ ਭੇਜਿਆ ਜਾ ਰਿਹਾ ਪੱਤਰ ਤੇ ਪੱਤਰ


ਹਰਿੰਦਰ ਨਿੱਕਾ , ਬਰਨਾਲਾ 23 ਅਗਸਤ 2021 

    ਬੇਸ਼ੱਕ ਆਰਟੀਆਈ ਐਕਟ ਤਹਿਤ ਮੰਗੀ ਗਈ ਸੂਚਨਾ 30 ਦਿਨ ਦੇ ਅੰਦਰ ਅੰਦਰ ਦੇਣ ਦੀ ਵਿਵਸਥਾ ਕੀਤੀ ਗਈ ਹੈ। ਪਰੰਤੂ ਨਗਰ ਕੌਂਸਲ ਬਰਨਾਲਾ ਦੇ ਅਧਿਕਾਰੀ ਆਰਟੀਆਈ ਐਕਟ ਨੂੰ ਹੀ ਟਿੱਚ ਸਮਝਦੇ ਹਨ। ਇਸ ਦਾ ਅੰਦਾਜਾ ਹੰਡਿਆਇਆ-ਬਰਨਾਲਾ ਰੋਡ ਤੇ ਸਥਿਤ ਉਮ ਸਿਟੀ ਕਲੋਨੀ ਸਬੰਧੀ  ,ਉੱਥੋਂ ਦੇ ਬਸ਼ਿੰਦੇ ਵੱਲੋਂ ਮੰਗੀ ਗਈ ਸੂਚਨਾ ਦੇਣ ਤੋਂ ਕੌਂਸਲ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਟਾਲਮਟੋਲ ਤੋਂ ਸਹਿਜੇ ਹੀ ਲਾਇਆ ਜਾ ਸਕਦਾ ਹੈ।

Advertisement

     ਇਸ ਸਬੰਧੀ ਜਾਣਕਾਰੀ ਦਿੰਦਿਆਂ ਅਸ਼ਵਨੀ ਕੁਮਾਰ ਬਰਨਾਲਾ ਨੇ ਦੱਸਿਆ ਕਿ ਉਨਾਂ ਨੇ ਕਲੋਨਾਈਜ਼ਰ ਦੀਆਂ ਬੇਨਿਯਮੀਆਂ ਬਾਰੇ ਸੂਚਨਾ ਉਪਲੱਭਧ ਕਰਵਾਉਣ ਲਈ 2 ਜੂਨ 2021 ਨੂੰ ਇੱਕ ਆਰਟੀਆਈ ਮੁੱਖ ਯੋਜਨਾਕਾਰ ਪੰਜਾਬ ਤੋਂ ਮੰਗੀ ਸੀ। ਜਿਹੜੀ, ਮੁੱਖ ਯੋਜਨਾਕਾਰ ਦੇ ਦਫਤਰ ਵਿੱਚ 10 ਜੂਨ ਨੂੰ ਦਰਜ ਕੀਤੀ ਗਈ, ਫਿਰ 16 ਜੂਨ ਨੂੰ ਮੁੱਖ ਯੋਜਨਾਕਾਰ ਦਫਤਰ ਨੇ ਮੇਰੀ ਆਰਟੀਆਈ ਦੇ ਸਬੰਧ ਵਿੱਚ ਪੱਤਰ ਨੰਬਰ 329 C T P ਰਾਹੀਂ ਮੈਂਨੂੰ ਦੱਸਿਆ ਗਿਆ ਕਿ ਤੁਹਾਡੀ ਮੰਗੀ ਗਈ ਸੂਚਨਾ ਦੇ ਬਾਰੇ ਨਗਰ ਕੌਂਸਲ ਬਰਨਾਲਾ ਦੇ ਕਾਰਜ ਸਾਧਕ ਅਫਸਰ ਦਫਤਰ ਦੇ ਪਬਲਿਕ ਇੰਨਫਰਮੇਸ਼ਨ ਅਫਸਰ , ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਦੇ ਦਫਤਰ ਅਤੇ ਜਿਲ੍ਹਾ ਨਗਰ ਯੋਜਨਾਕਾਰ ਬਠਿੰਡਾ ਦੇ ਦਫਤਰ ਦੇ ਪਬਲਿਕ ਇੰਨਫਰਮੇਸ਼ਨ ਅਫਸਰਾਂ ਨੂੰ ਲਿਖਿਆ ਗਿਆ ਹੈ। ਉਕਤ ਭੇਜੇ ਪੱਤਰ ਵਿੱਚ ਇਹ ਵੀ ਜਿਕਰ ਕੀਤਾ ਗਿਆ ਹੈ ਕਿ ਮੰਗੀ ਗਈ ਸੂਚਨਾ ਦਾ ਸਬੰਧ ਆਪ ਜੀ ਦੇ ਦਫਤਰਾਂ ਨਾਲ ਹੈ। ਇਸ ਲਈ ਇਹ ਸੂਚਨਾ ਬਿਨੈਕਾਰ ਨੂੰ ਸਿੱਧੇ ਤੌਰ ਤੇ ਉਪਲੱਭਧ ਕਰਵਾਉਣ ਦੀ ਖੇਚਲ ਕੀਤੀ ਜਾਵੇ। 

ਸੂਚਨਾ ਨਹੀਂ,ਬੱਸ ਭੇਜਿਆ ਜਾ ਰਿਹੈ ਪੱਤਰ ਤੇ ਪੱਤਰ 

          ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਹ ਪੱਤਰ ਮਿਲ ਜਾਣ ਤੋਂ ਬਾਅਦ ਇੱਕ ਪੱਤਰ ਨੰਬਰ 236/2021 ਮਿਤੀ 12 ਜੁਲਾਈ ਨੂੰ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਤੋਂ ਵੀ ਭੇਜਿਆ ਗਿਆ ਕਿ ਸੂਚਨਾ ਉਨਾਂ ਦੇ ਦਤਫਰ ਨਾਲ ਸਬੰਧਿਤ ਨਹੀਂ, ਉਨਾਂ ਦਾ ਪੱਤਰ ਜਿਲਾ ਨਗਰ ਯੋਜਨਾਕਾਰ ਬਠਿੰਡਾ ਅਤੇ ਨਗਰ ਕੌਂਸਲ ਦਫਤਰ ਬਰਨਾਲਾ ਨੂੰ ਭੇਜਿਆ ਗਿਆ ਹੈ। ਇੱਥੇ ਹੀ ਬੱਸ ਨਹੀਂ ਇੱਕ ਪੱਤਰ ਨੰਬਰ 1166 ਮਿਤੀ 30 ਜੂਨ ਨੂੰ ਜਿਲਾ ਨਗਰ ਯੋਜਨਾਕਾਰ ਬਠਿੰਡਾ ਦਫਤਰ ਵੱਲੋਂ ਭੇਜ ਕਿ ਕਿਹਾ ਗਿਆ ਤੁਹਾਡੀ ਸੂਚਨਾ ਦਾ ਸਬੰਧ ਜਿਲਾ ਨਗਰ ਯੋਜਨਾਕਾਰ ਸੰਗਰੂਰ ਦਫਤਰ ਨਾਲ ਹੈ। ਇਸ ਸਬੰਧੀ ਪੱਤਰ ਉਕਤ ਦਫਤਰ ਨੂੰ ਵੀ ਭੇਜਿਆ ਗਿਆ। ਯਾਨੀ ਪੱਤਰ ਤੇ ਪੱਤਰ ਆਏ ਹਨ, ਸੂਚਨਾ ਮਿਲਣੀ ਤਾਂ ਦੂਰ ਹਾਲੇ ਤੱਕ ਇਹ ਫੈਸਲਾ ਹੀ ਨਹੀਂ ਹੋਇਆ ਕਿ ਇਹ ਸੂਚਨਾ ਦੇਣਾ ਕਿਸ ਅਧਿਕਾਰੀ ਦੀ ਜਿੰਮੇਵਾਰੀ ਹੈ। 

ਆਰਟੀਆਈ ਐਕਟ ਦਾ ਬਣਾਇਆ ਮਖੌਲ

         ਅਸ਼ਵਨੀ ਕੁਮਾਰ ਨੇ ਕਿਹਾ ਕਿ ਵੇਖੋ ਕਿਵੇਂ ਆਰਟੀਆਈ ਐਕਟ ਦਾ ਅਧਿਕਾਰੀਆਂ ਵੱਲੋਂ ਮਖੌਲ ਉਡਾਇਆ ਜਾ ਰਿਹਾ ਹੈ, ਜਿਹੜੀ ਸੂਚਨਾ 30 ਦਿਨ ਵਿੱਚ ਦੇਣੀ ਜਰੂਰੀ ਸੀ, ਉਸ ਬਾਰੇ ਇੱਕ ਮਹੀਨੇ ਵਿੱਚ ਇਹ ਤੈਅ ਹੀ ਨਹੀਂ ਕੀਤਾ ਗਿਆ ਕਿ ਇਹ ਸੂਚਨਾ ਦੇਣਾ ਕਿਸ ਦਫਤਰ ਦਾ ਕੰਮ ਅਤੇ ਜਿੰਮੇਵਾਰੀ ਹੈ। ਅਸ਼ਵਨੀ ਕੁਮਾਰ ਨੇ ਕਿਹਾ ਕਿ ਮੈਂ ਸੂਚਨਾ ਪ੍ਰਾਪਤੀ ਲਈ ਨਗਰ ਕੌਂਸਲ ਬਰਨਾਲਾ ਦੇ ਅਧਿਕਾਰੀਆਂ ਕੋਲ ਕਈ ਚੱਕਰ ਕੱਟ ਆਇਆ ਹੈ। ਪਰੰਤੂ ਵਾਰ ਵਾਰ ਗੇੜੇ ਮਾਰਨ ਤੋਂ ਬਾਅਦ ਕੋਈ ਸੂਚਨਾ ਦੇਣਾ ਤਾਂ ਦੂਰ , ਕਰੀਬ 15 ਦਿਨ ਪਹਿਲਾਂ ਆਰਟੀਆਈ ਦੇ ਡੀਲਿੰਗ ਕਲਰਕ ਨੇ ਕਿਹਾ ਕਿ ਉਸ ਕੋਲ ਤਾਂ ਅਜਿਹਾ ਕੋਈ ਪੱਤਰ ਹੀ ਰਿਕਾਰਡ ਵਿੱਚ ਨਹੀਂ ਹੈ। ਮੈਂ ਉਸ ਦੇ ਮੰਗਣ ਤੇ, ਮੇਰੇ ਕੋਲ ਪਹੁੰਚੇ ਤਿੰਨ ਵੱਖ ਵੱਖ ਪੱਤਰਾਂ ਦੀਆਂ ਫੋਟੋ ਕਾਪੀਆਂ ਦੇ ਦਿੱਤੀਆਂ। ਜਿਸ ਨੇ ਕਿਹਾ 2 ਦਿਨ ਰੁਕ ਕੇ ਫੋਨ ਕਰਕੇ ਦਫਤਰ ਆ ਜਾਇਉ, ਸੂਚਨਾ ਦੇ ਦਿਆਂਗਾ। ਅਸ਼ਵਨੀ ਨੇ ਕਿਹਾ ਕਿ ਸੂਚਨਾ ਤਾਂ ਕੀ ਦੇਣੀ ਸੀ, ਇੱਕ ਵਾਰ ਤੋਂ ਬਾਅਦ ਹੁਣ ਤਾਂ ਡੀਲਿੰਗ ਕਲਰਕ ਨੇ ਮੇਰਾ ਫੋਨ ਹੀ ਅਟੈਂਡ ਕਰਨਾ ਬੰਦ ਕਰ ਦਿੱਤਾ ਹੈ । ਕਈ ਗੇੜੇ ਲਾਉਣ ਤੇ ਡੀਲਿੰਗ ਕਲਰਕ ਕਦੇ ਉਸ ਨੂੰ ਆਪਣੀ ਸੀਟ ਤੇ ਵੀ ਨਹੀਂ ਮਿਲਿਆ । ਅਸ਼ਵਨੀ ਕੁਮਾਰ ਨੇ ਕਿਹਾ ਕਿ ਦਰਅਸਲ ਇਸ ਨੂੰ ਉਮ ਸਿਟੀ ਦੇ ਮਾਲਿਕਾਂ ਦਾ ਦਬਦਬਾ ਹੀ ਸਮਝੇ ਕਿ ਅਧਿਕਾਰੀ ਸੂਚਨਾ ਦੇਣ ਲਈ ਐਕਟ ਦੀ ਵੀ ਪਰਵਾਹ ਨਹੀਂ ਕਰ ਰਹੇ। ਉਨਾਂ ਕਿਹਾ ਕਿ ਮੈਂ ਸੂਚਨਾ ਲੈਣ ਲਈ ਅਪੀਲੈਂਟ ਅਥਾਰਟੀ ਕੋਲ ਵੀ ੳਜ਼ਰ ਕਰਾਂਗਾ। ਜਰੂਰਤ ਪਈ ਤਾਂ ਉਮ ਸਿਟੀ ਦੀਆਂ ਬੇਨਿਯਮੀਆਂ ਦਾ ਮਾਮਲਾ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੱਕ ਵੀ ਲੈ ਕੇ ਜਾਵਾਂਗਾ। 

ਆਖਿਰ ਸੂਚਨਾ ਵਿੱਚ ਅਜਿਹਾ ਕੀ ਮੰਗਿਐ , ਜਿਹੜਾ,,,, 

      ਅਸ਼ਵਨੀ ਕੁਮਾਰ ਨੇ ਆਰਟੀਆਈ ਐਕਟ ਤਹਿਤ ਕਿਹਾ ਹੈ ਕਿ ਉਸ ਨੂੰ ਉਮ ਸਿਟੀ ਕਲੋਨੀ ਦੀਆਂ ਟਾਊਨ ਐਂਡ ਕੰਟਰੀ ਪਲੈਨਿੰਗ ਵੱਲੋਂ ਤਸਦੀਕਸ਼ੁਦਾ ਰਜਿਸਟਰੀਆਂ, ਸੇਲ ਡੀਡ ਦੀਆਂ ਕਾਪੀਆਂ, ਉਮ ਸਿਟੀ ਦੇ ਕਲੋਨਾਈਜਰਾਂ ਵੱਲੋਂ ਕਲੋਨੀ ਕੱਟਣ ਸਮੇਂ ਤਿਆਰ ਨਿਯਮ ਅਤੇ ਸ਼ਰਤਾਂ ਦੀਆਂ ਫੋਟੋ ਕਾਪੀਆਂ, ਕਲੋਨੀ ਦੀ ਮੈਨਟੀਨੈਂਸ ਯਾਨੀ ਸੜਕਾਂ ਦੀ ਰਿਪੇਅਰ , ਸੀਵਰੇਜ, ਵਾਟਰ ਸਪਲਾਈ ਆਦਿ ਬਾਰੇ ਕੌਂਸਲ ਨਾਲ ਕਲੋਨਾਈਜਰ ਨਾਲ ਹੋਏ ਐਗਰੀਮੈਂਟ ਦੀਆਂ ਕਾਪੀਆਂ ਉਪਲੱਭਧ ਕਰਵਾਈਆਂ ਜਾਣ। 

 

Advertisement
Advertisement
Advertisement
Advertisement
Advertisement
error: Content is protected !!