ਸਿੱਖਿਆ ਮੰਤਰੀ ਦੇ ਆਉਣ ਤੋਂ ਪਹਿਲਾਂ ਹੀ ਬੇਰੁਜ਼ਗਾਰ ਨੇ ਟੈਂਕੀ ਮੱਲੀ

Advertisement
Spread information

ਸਿੱਖਿਆ ਮੰਤਰੀ ਦੇ ਆਉਣ ਤੋਂ ਪਹਿਲਾਂ ਹੀ ਬੇਰੁਜ਼ਗਾਰ ਨੇ ਟੈਂਕੀ ਮੱਲੀ

ਮਸਲਾ ਰੁਜ਼ਗਾਰ ਦਾ


ਹਰਪ੍ਰੀਤ ਕੌਰ ਬਬਲੀ , ਸੰਗਰੂਰ,21 ਅਗਸਤ 2021

ਸਿੱਖਿਆ ਮੰਤਰੀ ਦੀ ਹਰੇਕ ਜਗ੍ਹਾ ਪੈੜ ਨੱਪਦੇ ਆ ਰਹੇ ਬੇਰੁਜ਼ਗਾਰਾਂ ਨੇ ਜਿੱਥੇ ਸਿੱਖਿਆ ਮੰਤਰੀ ਦੀ ਕੋਠੀ ਨੂੰ ਘੇਰਾ ਪਾਇਆ ਹੋਇਆ ਹੈ, ਉਥੇ ਬੇਰੁਜ਼ਗਾਰਾਂ ਨੇ ਸਥਾਨਕ ਸਿਵਲ ਹਸਪਤਾਲ ਵਿਖੇ ਕੈਂਸਰ ਯੂਨਿਟ ਦਾ ਉਦਘਾਟਨ ਕਰਨ ਪਹੁੰਚਣ ਤੋ ਪਹਿਲਾਂ ਹੀ ਇੱਕ ਬੇਰੁਜ਼ਗਾਰ ਅਧਿਆਪਕ ਮੁਨੀਸ਼ ਫਾਜਲਿਕਾ ਨੇ ਅਚਾਨਕ ਸਵੇਰੇ 4:30 ਵਜੇ ਹਸਪਤਾਲ ਅੰਦਰਲੀ ਟੈਂਕੀ ਉੱਤੇ ਚੜ੍ਹ ਕੇ ਨਾਹਰੇਬਾਜੀ ਸ਼ੁਰੂ ਕਰ ਦਿੱਤੀ।

Advertisement

    ਟੈਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕ ਯੂਨੀਅਨ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਰੁਜ਼ਗਾਰ ਦੀ ਮੰਗ ਕਰਦੇ ਆ ਰਹੇ ਬੇਰੁਜ਼ਗਾਰਾਂ ਨੂੰ ਸਿੱਖਿਆ ਮੰਤਰੀ ਲਗਾਤਾਰ ਟਾਲੇ ਲਾਉਂਦੇ ਆ ਰਹੇ ਹਨ।
ਓਹਨਾਂ ਕਿਹਾ ਕਿ ਸਮਾਜਿਕ ਸਿੱਖਿਆ,ਹਿੰਦੀ ਅਤੇ ਪੰਜਾਬੀ ਦੀਆਂ ਪੋਸਟਾਂ ਨੂੰ ਦਰ ਕਿਨਾਰ ਕਰ ਰਹੀ ਸਰਕਾਰ ਤੋ ਖਫਾ ਬੇਰੁਜ਼ਗਾਰਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਸੀ। ਜਿਸ ਕਰਕੇ ਉਕਤ ਬੇਰੁਜ਼ਗਾਰ ਨੇ ਅਜਿਹਾ ਕਦਮ ਚੁੱਕਿਆ ਹੈ। ਇਸ ਮੌਕੇ ਬੇਰੁਜ਼ਗਾਰ ਮੁਨੀਸ਼ ਨੇ ਕਿਹਾ ਕਿ ਮੰਗਾਂ ਦੀ ਪੂਰਤੀ ਤੱਕ ਟੈਂਕੀ ਉਪਰ ਡਟੇ ਰਹਿਣਗੇ।
ਉੱਧਰ ਸਿੱਖਿਆ ਮੰਤਰੀ ਦੇ ਹਸਪਤਾਲ ਪਹੁੰਚਣ ਮੌਕੇ ਵੱਡੀ ਗਿਣਤੀ ਵਿੱਚ ਬੇਰੁਜ਼ਗਾਰਾਂ ਨੇ ਘਿਰਾਓ ਦੀ ਕੋਸਿਸ਼ ਕੀਤੀ ਜਿਸਨੂੰ ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਨੇ ਨਾਕਾਮ ਕਰ ਦਿੱਤਾ।

ਬੇਰੁਜ਼ਗਾਰਾਂ ਨੇ ਟੈਂਕੀ ਹੇਠ ਇਕੱਠੇ ਹੋ ਕੇ ਜ਼ੋਰਦਾਰ ਨਾਹਰੇਬਾਜੀ ਕੀਤੀ ਅਤੇ ਹੇਠਾਂ ਹਸਪਤਾਲ ਦੀ ਕੰਧ ਨਾਲ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ। ਇਸ ਮੌਕੇ ਅਮਨ ਸੇਖਾ,ਕੁਲਵੰਤ ਲੌਂਗੋਵਾਲ, ਹਰਦੀਪ ਫਾਜਲਿਕਾ,ਸੰਦੀਪ ਗਿੱਲ,ਗਗਨਦੀਪ ਕੌਰ, ਪ੍ਰਿਤਪਾਲ ਕੌਰ,ਜਗਜੀਤ ਸਿੰਘ ਜੱਗੀ ਜੋਧਪੁਰ,ਅੰਗਰੇਜ ਸਿੰਘ ਅਤੇ ਗੁਰਪ੍ਰੀਤ ਸਿੰਘ ਦੋਵੇਂ ਬਠਿੰਡਾ, ਬਲਕਾਰ ਸਿੰਘ ਅਤੇ ਰੇਨੂੰ ਦੋਵੇਂ ਮਾਨਸਾ , ਸੁਖਪਾਲ ਖਾਨ ਅਤੇ ਗੋਰਖਾ ਸਿੰਘ ਦੋਵੇਂ ਲਹਿਰਾ,ਹਰਦੀਪ ਕੌਰ ਅਤੇ ਸੁਖਵੀਰ ਕੌਰ ਦੋਵੇਂ ਬਰਨਾਲਾ, ਮੈਡਮ ਪੂਜਾ ਭਾਟੀਆ,ਸੁਖਵੀਰ ਦੁਗਾਲ,ਗੁਰਪ੍ਰੀਤ ਸਿੰਘ ਖੰਨਾ ਅਤੇ ਜਤਿੰਦਰ ਸਿੰਘ ਦੋਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋ ਇਲਾਵਾ ਗੁਰਮੀਤ ਕੌਰ ਖੇੜੀ ਕਲਾਂ , ਪ੍ਰਿਤਪਾਲ ਕੌਰ,ਕਿਰਨ ਈਸੜਾ ,ਰਾਜ ਕਿਰਨ, ਨਰਪਿੰਦਰ ਕੌਰ,ਗੁਰਦੀਪ ਕੌਰ,ਰੇਖਾ ਰਾਣੀ, ਸਨੀ ਝਨੇੜੀ,ਅਵਤਾਰ ਸਿੰਘ ਭੁੱਲਰ ਹੇੜੀ, ਮਨਦੀਪ ਸਿੰਘ ਭੱਦਲ ਵੱਢ,ਕੁਲਵਿੰਦਰ ਸਿੰਘ ਅਕਬਰ ਪੁਰ ਖੁੜਾਲ,ਸੁਖਜੀਤ ਸਿੰਘ ਬੀਰ ਕਲਾਂ ,ਹਰੀਸ਼ ਬਲਰਾ,ਬਿੰਦਰ ਪਾਲ ਕੌਰ ਅਤੇ ਰਿੰਕੂ ਕੰਬੋਜ ਆਦਿ ਹਾਜ਼ਰ ਸਨ।

Advertisement
Advertisement
Advertisement
Advertisement
Advertisement
error: Content is protected !!