ਕੁਆਰੰਟੀਨ ਕੀਤਾ ਬੰਦਾ, ਘਰ ਨੂੰ ਲਾ ਕੇ ਜਿੰਦਾ , ਹੋ ਗਿਆ ਫਰਾਰ

Advertisement
Spread information

* ਖਬਰਦਾਰ- ਕੁਆਰੰਟੀਨ ਕੀਤੇ ਵਿਅਕਤੀ ਨੂੰ ਭੱਜਣਾ ਪੈ ਸਕਦੈ ਭਾਰੀ,,

* 2 ਸਾਲ ਦੀ ਹੋ ਸਕਦੀ ਐ ਸਜ਼ਾ, ਤੇ ਜੁਰਮਾਨਾਂ ਵੱਖਰਾ

* ਕੇਸ ਦਰਜ਼, ਦੋਸੀ ਦੀ ਭਾਲ ਜਾਰੀ – ਐਸਐਚਉਗੁਰਸੇਵਕ ਸਹੋਤਾ/ ਬਿੱਟੂ ਸਹਿਜੜਾ ਮਹਿਲ ਕਲਾਂ 11 ਅਪ੍ਰੈਲ 2020
ਇਸ ਨੂੰ ਕੋਰੋਨਾ ਮਹਾਂਮਾਰੀ ਦਾ ਡਰ ਸਮਝੋ ਜਾਂ ਫਿਰ ਘਰ ਚ, ਕੈਦ ਹੋ ਕੇ ਰਹਿਣ ਦਾ ਅਕੇਵਾ। ਮਹਿਲ ਕਲਾਂ ਕਸਬੇ ਦਾ ਵਾਸੀ ਕਰੀਬ 14 ਦਿਨ ਤੋਂ ਘਰ ਚ, ਬੰਦ ਇੱਕ ਬੰਦਾ ਸ਼ਨੀਵਾਰ ਨੂੰ ਘਰ ਨੂੰ ਜਿੰਦਾ ਲਾ ਕੇ ਫਰਾਰ ਹੋ ਗਿਆ । ਪੁਲਿਸ ਨੇ ਹੀ ਦੋਸ਼ੀ ਦੇ ਖਿਲਾਫ ਥਾਣਾ ਮਹਿਲ ਕਲਾਂ ਚ, ਕੇਸ ਦਰਜ਼ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਚਉ ਲਖਵਿੰਦਰ ਸਿੰਘ ਅਤੇ ਮੁੱਖ ਮੁਨਸ਼ੀ ਗੁਰਨਾਮ ਸਿੰਘ ਨੇ ਦੱਸਿਆਂ ਕਿ ਕਰਫਿਊ ਸਬੰਧੀ ਜਿਲ੍ਹਾ ਮੈਜਿਸਟੇ੍ਰਟ ਤੇਜ਼ ਪ੍ਰਤਾਪ ਸਿੰਘ ਫੂਲਕਾ ਵੱਲੋਂਂ ਜਾਰੀ ਹੁਕਮਾਂ ਦੀ ਉਲੰਘਣਾ ਦੇ ਦੋਸ਼ ਵਿੱਚ ਡਾ ਸਿਮਰਨਜੀਤ ਸਿੰਘ (ਮੈਡੀਕਲ ਅਫਸਰ) ਸੀ ਐਚ ਸੀ ਮਹਿਲ ਕਲਾਂ ਵੱਲੋਂ ਪੱਤਰ ਨੰਬਰ 332 ਰਾਹੀਂ ਥਾਣ ਨੂੰ ਸੂਚਿਤ ਕੀਤਾ ਗਿਆ ਕਿ ਭੁਪਿੰਦਰ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਨੇੜੇ ਸ਼ਿਵ ਮੰਦਰ ਮਹਿਲ ਕਲਾਂ ਜੋ ਕਿ ਟਰੱਕ ਡਰਾਈਵਰ ਹੈ ,ਜੋ ਕਿ ਗੁਹਾਟੀ ਤੋਂ ਆਇਆਂ ਸੀ । ਜਿਸ ਨੂੰ ਸਿਹਤ ਵਿਭਾਗ ਵੱਲੋਂ 29.03.2020 ਨੂੰ ਘਰ ਵਿੱਚ 14 ਦਿਨ ਲਈ ਏਕਾਂਤਵਾਸ ਕੀਤਾ ਸੀ। ਜੋ ਇਸ ਦੀ ਉਲੰਘਣਾ ਕਰਕੇ ਆਪਣੇ ਘਰ ਤੋਂ ਬਾਹਰ ਤੁਰਦਾ ਫਿਰਦਾ ਸੀ। ਅੱਜ ਆਪਣੇ ਘਰ ਨੂੰ ਜਿੰਦਾ ਲਾ ਕੇ ਕਿੱਧਰੇ ਫਰਾਰ ਹੋ ਗਿਆ ਸੀ। ਇਸ ਪੱਤਰ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਉਕਤ ਵਿਅਕਤੀ ਦੇ ਖ਼ਿਲਾਫ਼ ਮੁਕੱਦਮਾ ਨੰਬਰ 65 ਅਧੀਨ ਜੁਰਮ 188/ 269/270/ ਤਹਿਤ ਦਰਜ਼ ਕੀਤਾ ਗਿਆ ਹੈ। ਜਿਸ ਦੀ ਭਾਲ ਜਾਰੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਵਾਇਰਸ ਦੀ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਵੱਲੋਂ ਕਰਫਿਊ ਦੌਰਾਨ ਲੋਕਾਂ ਨੂੰ ਆਪਣੇ ਘਰਾਂ ਚ ਰਹਿਣ ਲਈ ਕਿਹਾ ਗਿਆ ਹੈ। ਤਾਂ ਜੋ ਕਰੋਨਾ ਵਾਇਰਸ ਦੀ ਚੈਨ ਨੂੰ ਤੋੜਿਆਂ ਜਾ ਸਕੇ।

2 ਸਾਲ ਦੀ ਹੋ ਸਕਦੀ ਐ ਸਜ਼ਾ, ਤੇ ਜੁਰਮਾਨਾਂ ਵੱਖਰਾ

ਪ੍ਰਸਿੱਧ ਫੌਜਦਾਰੀ ਐਡਵੋਕੇਟ ਕੁਲਵੰਤ ਰਾਏ ਗੋਇਲ ਨੇ ਦੱਸਿਆ ਕਿ ਜਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਜੁਰਮ 188 ਆਈਪੀਸੀ ਦੇ ਤਹਿਤ 1 ਤੋਂ ਲੈ ਕੇ 6 ਮਹੀਨੇ ਤੱਕ ਦੀ ਸਜ਼ਾ ਤੇ ਜੁਰਮਾਨਾ, ਕਿਸੇ ਵੀ ਜਾਨਲੇਵਾ ਬੀਮਾਰੀ ਦੌਰਾਨ ਲਾਪਰਵਾਹੀ ਕਰਨ ਲਈ ਜੁਰਮ 269 ਆਈਪੀਸੀ ਦੇ ਤਹਿਤ 6 ਮਹੀਨੇ ਤੱਕ ਦੀ ਸਜ਼ਾ ਤੇ ਜੁਰਮਾਨਾ ਅਤੇ ਕੋਈ ਅਜਿਹਾ ਘਾਤਕ ਵਿਵਹਾਰ ਕਰਨਾ, ਜਿਸ ਨਾਲ ਮਹਾਂਮਾਰੀ ਫੈਲ ਸਕਦੀ ਹੋਵੇ ,ਜੋ ਮਨੁੱਖੀ ਜੀਵਨ ਲਈ ਖਤਰਾ ਬਣ ਸਕਦੀ ਹੋਵੇ ਦੇ ਲਈ ਜੁਰਮ 270 ਆਈਪੀਸੀ ਦੇ ਤਹਿਤ 2 ਸਾਲ ਤੱਕ ਦੀ ਸਜ਼ਾ ਅਤੇ ਜੁਰਮਾਨਾ ਜਾਂ ਦੋਵੇਂ ਇਕੱਠੇ ਵੀ ਹੋ ਸਕਦੇ ਹਨ। ਇਸ ਤਰਾਂ ਹੋਰਨਾਂ ਲੋਕਾਂ ਦੀ ਜਾਨ ਨੂੰ ਖਤਰੇ ਚ, ਪਾਉਣਾ ਵੀ ਵਿਅਕਤੀ ਲਈ ਘਾਤਕ ਜੁਰਮ ਦੀ ਸ੍ਰੇਣੀ ਹੇਠ ਆਉਂਦਾ ਹੈ।

Advertisement
Advertisement
Advertisement
Advertisement
Advertisement
error: Content is protected !!