ਸੈਂਪਲ ਲੈ ਕੇ ਜਾਂਚ ਲਈ ਭੇਜ਼ੇ , ਤਬਲੀਗੀ ਸਣੇ ਹੋਰ ਸ਼ੱਕੀ ਮਰੀਜ਼ਾਂ ਦੀ ਰਿਪੋਰਟ ਦਾ ਇੰਤਜ਼ਾਰ
ਹਰਿੰਦਰ ਨਿੱਕਾ ਬਰਨਾਲਾ 11 ਅਪਰੈਲ 2020
ਬਰਨਾਲਾ ਦੇ ਸੇਖਾ ਰੋਡ ਦੀ ਰਹਿਣ ਵਾਲੀ ਕੋਰੋਨਾ ਪੌਜੇਟਿਵ ਮਰੀਜ਼ ਰਾਧਾ ਅਤੇ ਇੰਜਨੀਅਰ ਅਮਰਜੀਤ ਸਿੰਘ ਪਿੰਡ ਗੱਗੜਪੁਰ ਜਿਲ੍ਹਾ ਸੰਗਰੂਰ ਦੇ ਸੰਪਰਕ ਵਿੱਚ ਰਹੇ 2 ਪੁਰਸ਼ਾਂ ਅਤੇ 1 ਔਰਤ ਨੂੰ ਅੱਜ ਬਰਨਾਲਾ ਹਸਪਤਾਲ ਦੇ ਅਸਥਾਈ ਆਈਸੋਲੇਟ ਕੇਂਦਰ ਸੋਹਲ ਪੱਤੀ ਵਿਖੇ ਭਰਤੀ ਕਰ ਲਿਆ ਗਿਆ ਹੈ। ਇੱਨ੍ਹਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ਼ੇ ਦਿੱਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜੰਡਾ ਵਾਲਾ ਰੋਡ ਖੇਤਰ ਦੇ ਰਹਿਣ ਵਾਲੇ ਰਾਧਾ ਦੇ ਸੰਪਰਕ ਚ, ਆਏ ਵਿਜੇ ਕੁਮਾਰ ਨੂੰ ਅਤੇ ਅਮਰਜੀਤ ਸਿੰਘ ਪਿੰਡ ਗੱਗੜਪੁਰ ਦੇ ਸੌਹਰੇ ਪਿੰਡ ਬੀਹਲਾ ਵਿਖੇ ਕੱਲ੍ਹ ਘਰ ਚ, ਹੀ ਏਕਾਂਤਵਾਸ ਕੀਤੇ ਗਏ ਜਗਜੀਤ ਸਿੰਘ ਤੇ ਉਸ ਦੀ ਪਤਨੀ ਹਰਪਾਲ ਕੌਰ ਨੂੰ ਵੀ ਆਈਸੋਲੇਟ ਕੇਂਦਰ ਸੋਹਲ ਪੱਤੀ ਚ,ਸਿਫਟ ਕੀਤਾ ਗਿਆ ਹੈ। ਇਸ ਦੀ ਪੁਸ਼ਟੀ ਸਿਵਲ ਸਰਜ਼ਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਵੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਰਾਧਾ ਦੀ ਹਾਲਤ ਭਾਂਵੇ ਠੀਕ ਹੈ। ਪਰੰਤੂ ਸਿਹਤ ਵਿਭਾਗ ਉਸ ਦੇ ਸੰਪਰਕ ਚ, ਰਹੇ ਵਿਅਕਤੀਆਂ ਦੀ ਸ਼ਿਨਾਖਤ ਕਰਕੇ ਸੂਚੀ ਤਿਆਰ ਕਰ ਰਿਹਾ ਹੈ । ਤਾਂਕਿ ਹੋਰ ਸ਼ੱਕੀ ਲੋਕਾਂ ਨੂੰ ਵੀ ਆਈਸੋਲੇਟ ਕਰਕੇ ਉਨ੍ਹਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ਼ੇ ਜਾ ਸਕਣ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹੋਰ ਵੀ ਕੋਈ ਵਿਅਕਤੀ ਜੇਕਰ ਕਿਸੇ ਕੋਰੋਨਾ ਪੌਜੇਟਿਵ ਮਰੀਜ਼ ਦੇ ਸੰਪਰਕ ਚ, ਕਿਸੇ ਵੀ ਥਾਂ ਤੇ ਆਇਆ ਹੈ। ਉਸ ਨੂੰ ਵੀ ਇਸ ਦੀ ਸੂਚਨਾ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਦੇ ਕੇ ਆਪਣੀ, ਆਪਣੇ ਪਰਿਵਾਰ ਤੇ ਸਮਾਜ ਦੀ ਭਲਾਈ ਕਰਨੀ ਚਾਹੀਂਦੀ ਹੈ। ਉਨ੍ਹਾਂ ਕਿਹਾ ਕਿ ਬੀਮਾਰੀ ਨੂੰ ਛੁਪਾ ਕੇ ਨਹੀਂ, ਸਗੋਂ ਸਾਹਮਣੇ ਆ ਕੇ ਹਸਪਤਾਲ ਪਹੁੰਚਣ ਦੀ ਲੋੜ ਹੈ।