29 ਅਗਸਤ ਨੂੰ ਸੂਬਾ ਪੱਧਰੀ ਬਹੁਜਨ ਸਮਾਜ ਦੇ ਮਾਣ ਸਨਮਾਨ ਦੀ ਅਲਖ ਜਗਾਓ ਮਹਾ ਰੈਲੀ ਫਗਵਾੜਾ ‘ਚ – ਚਮਕੌਰ ਸਿੰਘ ਵੀਰ
ਪਰਦੀਪ ਕਸਬਾ , ਸੰਗਰੂਰ , 8 ਅਗਸਤ 2021
ਸੰਗਰੂਰ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸ ਚਮਕੌਰ ਸਿੰਘ ਵੀਰ ਅਤੇ ਸਰਦਾਰ ਦਰਸ਼ਨ ਸਿੰਘ ਸੂਬਾ ਸਕੱਤਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 29 ਅਗਸਤ ਦਿਨ ਐਤਵਾਰ ਨੂੰ ਸੂਬਾ ਪੱਧਰੀ ਬਹੁਜਨ ਸਮਾਜ ਦੇ ਮਾਣ ਸਨਮਾਨ ਦੀ ਅਲਖ ਜਗਾਓ ਮਹਾਰੈਲੀ ਫਗਵਾੜਾ ਦੀ ਦਾਣਾ ਮੰਡੀ ਵਿੱਚ ਕੀਤੀ ਜਾਵੇਗੀ ਜਿਸ ਵਿੱਚ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਮੀਤ ਪ੍ਰਧਾਨ ਸ੍ਰੀ ਆਕਾਸ਼ ਆਨੰਦ ਮੁੱਖ ਮਹਿਮਾਨ ਦੇ ਤੌਰ ਤੇ ਅਤੇ ਵਿਸ਼ੇਸ਼ ਮਹਿਮਾਨ ਸ੍ਰੀ ਰਾਮ ਜੀ ਗੌਤਮ ਨੈਸ਼ਨਲ ਕੋਆਰਡੀਨੇਟਰ ਰਾਜ ਸਭਾ ਮੈਂਬਰ ਅਤੇ ਸ੍ਰੀ ਰਣਧੀਰ ਸਿੰਘ ਵੈਨੀਵਾਲ ਸ੍ਰੀ ਵਿਪੁਲ ਕੁਮਾਰ ਜੀ ਇੰਚਾਰਜ ਪੰਜਾਬ ਪੁੱਜ ਰਹੇ ਹਨ ਜਿਸ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ।
ਇਸ ਮਹਾ ਰੈਲੀ ਦੀ ਪ੍ਰਧਾਨਗੀ ਸਰਦਾਰ ਜਸਵੀਰ ਸਿੰਘ ਗੜੀ ਸੂਬਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਕਰਨਗੇ ਉਨ੍ਹਾਂ ਇਹ ਵੀ ਕਿਹਾ ਕਿ ਇਹ ਮਹਾਰੈਲੀ ਪੰਜਾਬ ਵਿੱਚ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਦਾ ਮੁੱਢ ਬੰਨ੍ਹੇਗੀ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਵਿਚ ਇਸ ਰੈਲੀ ਸਬੰਧੀ ਬਹੁਤ ਜੋਸ਼ ਪਾਇਆ ਜਾ ਰਿਹਾ ਹੈ ਇਸ ਸਮੇਂ ਸਰਦਾਰ ਰਣਧੀਰ ਸਿੰਘ ਨਾਗਰਾ ਡਾ ਸਰੂਪ ਸਿੰਘ ਪੰਜ ਗਰਾਈਆਂ ਹਵਾ ਸਿੰਘ ਹਨ੍ਹੇਰੀ ਰਾਣੀ ਕੌਰ ਫਰਵਾਹੀ ਲੋਕ ਸਭਾ ਇੰਚਾਰਜ ਸੰਗਰੂਰ ਅਮਰੀਕ ਸਿੰਘ ਕੈਂਥ ਜ਼ਿਲ੍ਹਾ ਪ੍ਰਧਾਨ ਸੰਗਰੂਰ ਜਸਵੀਰ ਸਿੰਘ ਜੱਸੀ ਜਗਰੂਪ ਸਿੰਘ ਖ਼ਾਲਸਾ
ਨਿਰਮਲ ਸਿੰਘ ਮੱਟੂ ਹਲਕਾ ਪ੍ਰਧਾਨ ਵਿਧਾਨ ਸਭਾ ਸੰਗਰੂਰ ਸ੍ਰੀ ਅੰਚਲ ਗਰਗ ਯੂਥ ਆਗੂ ਡਾ ਜਗਤਾਰ ਸਿੰਘ ਬਾਲੀਆ ਗੁਰਮੁਖ ਸਿੰਘ ਭਿੰਡਰਾ ਗੁਰਮੇਲ ਸਿੰਘ ਰੰਗੀਲਾ ਪ੍ਰੀਤਮ ਸਿੰਘ ਛੰਨਾ ਸੇਵਾ ਸਿੰਘ ਬੰਗਾਂਵਾਲੀ ਮਾਸਟਰ ਕੇਸਰ ਸਿੰਘ ਮਾਸਟਰ ਚੰਦ ਸਿੰਘ ਪ੍ਰਕਾਸ਼ ਸਿੰਘ ਚੁੰਨੀ ਲਾਲ ਆਦਿ ਹਾਜ਼ਰ ਸਨ