ਸ਼੍ਰੋਮਣੀ ਅਕਾਲੀ ਦਲ ਦਾ ਐਲਾਨ, ਬਰਨਾਲਾ ਤੋਂ ਕੁਲਵੰਤ ਕੰਤਾ ਅਤੇ ਭਦੌੜ ਤੋਂ ਸਤਨਾਮ ਰਾਹੀ ਹੋਣਗੇ ਉਮੀਦਵਾਰ

Advertisement
Spread information

ਸ਼੍ਰੋਮਣੀ ਅਕਾਲੀ ਦਲ ਨੇ 12 ਵਿਧਾਨ ਸਭਾ ਹਲਕਿਆਂ ਤੋਂ ਐਲਾਨੇ ਉਮੀਦਵਾਰ

ਰਾਜਪੁਰਾ ਹਲਕੇ ਤੋਂ ਚਰਨਜੀਤ ਸਿੰਘ ਬਰਾੜ ਨੂੰ ਮਿਲੀ ਟਿਕਟ

ਬਰਨਾਲਾ ਤੋਂ ਟਿਕਟ ਦੇ ਦਾਵੇਦਾਰ ਵਜੋਂ ਪੇਸ਼ ਕਰਕੇ ਸਰਗਰਮੀਆਂ ਵਿੱਢਣ ਵਾਲੇ ਐਨਆਰਆਈ ਦਵਿੰਦਰ ਬੀਹਲਾ ਦੇ ਕੈਂਪ ਵਿੱਚ ਮਾਯੂਸੀ ਛਾ ਗਈ


ਹਰਿੰਦਰ ਨਿੱਕਾ , ਬਰਨਾਲਾ 8 ਅਗਸਤ 2021

Advertisement

     ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਸੂਬੇ ਦੀਆਂ 12 ਵਿਧਾਨ ਸਭਾ ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ ਕਰਕੇ ਟਿਕਟਾਂ ਦੇਣ ਵਿੱਚ ਬਾਜ਼ੀ ਮਾਰ ਲਈ। ਅਕਾਲੀ-ਬਸਪਾ ਗਠਜੋੜ ਤੋਂ ਬਾਅਦ ਜਿਲ੍ਹੇ ਦੀਆਂ 3 ਵਿਧਾਨ ਸਭਾ ਸੀਟਾਂ ਚੋਂ 2 ਸੀਟਾਂ ਅਕਾਲੀ ਦਲ ਅਤੇ 1 ਸੀਟ ਬਸਪਾ ਦੇ ਹਿੱਸੇ ਆਈ ਸੀ। ਪਾਰਟੀ ਪ੍ਰਧਾਨ ਬਾਦਲ ਨੇ ਹੋਰਨਾਂ ਰਾਜਸੀ ਪਾਰਟੀਆਂ ਤੋਂ  ਪਹਿਲਕਦਮੀ ਕਰਦਿਆਂ ਬਰਨਾਲਾ ਹਲਕੇ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਗਰੀਬਾਂ ਦੇ ਮਸੀਹਾ ਮਰਹੂਮ ਮਲਕੀਤ ਸਿੰਘ ਕੀਤੂ ਦੇ ਬੇਟੇ ਕੁਲਵੰਤ ਸਿੰਘ ਕੰਤਾ ਨੂੰ ਬਰਨਾਲਾ ਹਲਕੇ ਤੋਂ ਅਤੇ ਭਦੌੜ ਵਿਧਾਨ ਸਭਾ ਹਲਕੇ ਤੋਂ ਐਡਵੋਕੇਟ ਸਤਨਾਮ ਸਿੰਘ ਰਾਹੀ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਬਰਨਾਲਾ ਹਲਕੇ ਤੋਂ ਕੁਲਵੰਤ ਕੰਤਾ ਦੀ ਟਿਕਟ ਦਾ ਐਲਾਨ ਹੁੰਦਿਆਂ ਹੀ ਮਰਹੂਮ ਵਿਧਾਇਕ ਮਲਕੀਤ ਸਿੰਘ ਕੀਤੂ ਦੇ ਸਮਰਥਕਾਂ ਵਿੱਚ ਲੰਬੇ ਅਰਸੇ ਬਾਅਦ ਖੁਸ਼ੀ ਦੀ ਲਹਿਰ ਦੌੜ ਗਈ। ਕੀਤੂ ਸਮਰਥਕਾਂ ਨੇ ਇੱਕ ਦੂਜੇ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਸ਼੍ਰੋਮਣੀ ਅਕਾਲੀ ਦਲ ਦੇ ਸੂਬਾਈ ਆਗੂ ਅਤੇ ਜਿਲਾ ਸ਼ਕਾਇਤ ਨਿਵਾਰਣ ਕਮੇਟੀ ਦੇ ਮੈਂਬਰ ਜਤਿੰਦਰ ਜਿੰਮੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ, ਸੀਨੀਅਰ ਅਕਾਲੀ ਆਗੂ ਰਾਜੀਵ ਵਰਮਾ ਰਿੰਪੀ , ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਜਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਸ਼ਹਿਰੀ ਜਿਲ੍ਹਾ ਪ੍ਰਧਾਨ ਨੀਰਜ ਗਰਗ, ਸਾਬਕਾ ਐਮ.ਸੀ ਸੋਨੀ ਜਾਗਲ,ਸ਼ੰਕਰ ਸ਼ਰਮਾ, ਕੁਸਮ  ਤਰਾਂ ਭਦੌੜ ਹਲਕੇ ਤੋਂ ਐਡਵੋਕੇਟ ਸਤਨਾਮ ਸਿੰਘ ਰਾਹੀ ਦੇ ਸਮਰਥਕਾਂ ਦੇ ਚਿਹਰਿਆਂ ਤੇ ਵੀ ਰੌਣਕਾਂ ਆ ਗਈਆਂ। ਸ਼੍ਰੋਮਣੀ ਅਕਾਲੀ ਦਲ ਦੀ ਪਹਿਲੀ ਸੂਚੀ ਵਿੱਚ ਸ਼ਾਮਿਲ ਉਮੀਦਵਾਰਾਂ ਦੀ ਸੂਚੀ ਨਿਮਨਲਿਖਤ ਅਨੁਸਾਰ ਹੈ।

ਕੁਲਵੰਤ ਕੰਤਾ ਨੇ ਟਿਕਟ ਮਿਲਣ ਤੋਂ ਬਾਅਦ ਪਹਿਲੀ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਮੈਂ ਧੰਨਵਾਦੀ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ , ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਅਤੇ ਸਮੁੱਚੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਪ੍ਰਗਟ ਕਰਦੇ ਹੋਏ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਸ੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਸਾਂਝਾ ਉਮੀਦਵਾਰ ਬਣਾ ਕੇ ਵੋਟਰਾਂ ਦੀ ਸੇਵਾ ਕਰਨ ਦਾ ਮਾਣ ਬਖ਼ਸ਼ਿਆ ਹੈ। ਉਨਾਂ ਕਿਹਾ ਕਿ ਮੈਂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜੀ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਹਲਕੇ ਦੇ ਲੀਡਰ, ਵਰਕਰ ਅਤੇ ਵੋਟਰਾਂ ਨੂੰ ਨਾਲ ਲੈ ਕੇ ਚੱਲਾਂਗਾ ਅਤੇ ਸਭਨਾਂ ਦੇ ਸਹਿਯੋਗ ਨਾਲ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਵਾਂਗਾ।
ਜੋ ਕਿਹਾ ਉਹ ਕੀਤਾ , ਜੋ ਕਹਾਂਗੇ ਉਹ ਕਰਾਂਗੇ ਦੇ ਤੱਥ ਨੂੰ ਦੁਬਾਰਾ ਸੱਚ ਕਰ ਦਿਖਾਉਣ ਲਈ ਵਚਨਬੱਧ ਹਾਂ।

Advertisement
Advertisement
Advertisement
Advertisement
Advertisement
error: Content is protected !!