ਵੱਖ-ਵੱਖ ਪਾਰਟੀਆਂ ਛੱਡ ਕੇ 51 ਪਰਿਵਾਰ ਕਾਂਗਰਸ ਪਾਰਟੀ ਵਿੱਚ ਹੋਏ ਸ਼ਾਮਲ
ਬੀ ਟੀ ਐੱਨ , ਫਿਰੋਜ਼ਪੁਰ, 8 ਅਗਸਤ 2021
ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸਰਦਾਰ ਪਰਮਿੰਦਰ ਸਿੰਘ ਪਿੰਕੀ ਵੱਲੋਂ ਜ਼ਿਲ੍ਹੇ ਵਿੱਚ ਕੀਤੇ ਜਾ ਰਹੇ ਵਿਕਾਸ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਬਸਤੀ ਲਖਰਾਣਾ ਅਤੇ ਬਸਤੀ ਪਛਾੜੀਆ ਦਾਖਲੀ ਪਿੰਡ ਆਲੇਵਾਲਾ ਦੇ 51 ਪਰਿਵਾਰ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ।
ਇਸ ਮੌਕੇ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ੍ਰ. ਪਰਮਿੰਦਰ ਸਿੰਘ ਪਿੰਕੀ ਨੇ ਪਿੰਡ ਆਲੇਵਾਲਾ ਵਿੱਚ ਸਰਪੰਚ ਗੁਰਦੇਵ ਸਿੰਘ ਦੇ ਘਰ ਰੱਖੇ ਗਏ ਇਸ ਸਮਾਗਮ ਦੌਰਾਨ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਸਮੂਹ ਪਰਿਵਾਰਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਤੁਹਾਨੂੰ ਪਾਰਟੀ ਵਿੱਚ ਬਣਦਾ ਮਾਨ-ਸਨਮਾਨ ਦਿੱਤਾ ਜਾਵੇਗਾ ਅਤੇ ਆਪ ਜੀ ਨੂੰ ਨਾਲ ਲੈ ਕੇ ਹਲਕੇ ਨੂੰ ਖ਼ੁਸ਼ਹਾਲ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਅਤੇ ਲੋਕ ਭਲਾਈ ਦੀ ਨੀਤੀਆਂ ਨੂੰ ਲਾਗੂ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਹਲਕੇ ਦਾ ਪੂਰਨ ਵਿਕਾਸ ਹੀ ਮੇਰਾ ਸੁਪਨਾ ਹੈ ਅਤੇ ਉਹ ਹਲਕੇ ਦੇ ਲੋਕਾਂ ਦੇ ਸਾਰੇ ਸੁਪਨੇ ਪੂਰੇ ਕਰਨ ਦੇ ਯਤਨ ਕਰ ਰਹੇ ਹਨ। ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਵਿਚ ਮੁੱਖ ਤੌਰ ਤੇ ਸਾਬਕਾ ਸਰਪੰਚ ਗੁਰਬਚਨ ਸਿੰਘ, ਸਤਨਾਮ ਸਿੰਘ, ਛਿੰਦਰ, ਗੁਰਵਿੰਦਰ ਸਿੰਘ, ਹਰਵਿੰਦਰ ਸਿੰਘ, ਰਾਜ ਸਿੰਘ, ਜਗਸੀਰ ਸਿੰਘ, ਸੁਖਚੈਨ ਸਿੰਘ, ਮੇਜਰ ਸਿੰਘ, ਸੱਜਣ ਸਿੰਘ, ਕੁਲਦੀਪ, ਸਾਜਨ, ਕਾਲਾ ਸਿੰਘ, ਕਰਮ ਸਿੰਘ, ਕਸ਼ਮੀਰ ਸਿੰਘ, ਸੁਰਿੰਦਰ ਸਿੰਘ, ਆਦਿ ਸ਼ਾਮਲ ਹੋਏ।
ਵਿਧਾਇਕ ਪਿੰਕੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਜਸਬੀਰ ਸਿੰਘ ਪੁੱਤਰ ਸਤਨਾਮ ਸਿੰਘ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਪਾਰਟੀ ਚ ਸ਼ਾਮਲ ਹੋਏ ਅਤੇ ਇਸ ਮੌਕੇ ਸੁਖਵਿੰਦਰ ਅਟਾਰੀ, ਬਲਵੀਰ ਬਾਠ, ਰਜਿੰਦਰ ਛਾਬੜਾ, ਸੁੱਖਾ ਸਰਪੰਚ, ਮੁੁੂਲਾ ਸਰਪੰਚ, ਕਿੱਕਰ ਸਿੰਘ ਸਰਪੰਚ ਪੱਲਾ ਮੇਘਾ , ਦਰਸ਼ਨ ਸਿੰਘ ਸਰਪੰਚ, ਨਿੰਮਾ ਅੱਕੂਵਾਲਾ, ਅਮਨ ਕਾਂਗਰਸੀ ਲੀਡਰ, ਅਵਤਾਰ ਸਿੰਘ ਸਰਪੰਚ ਹਾਜ਼ਰ ਸਨ।
Advertisement