ਅਸਲ ਲੋੜਵੰਦ ਤੱਕ ਰਾਸ਼ਨ ਪਹੁੰਚਾਉਣਾ ਰਹੇਗਾ ਪਹਿਲਾ ਮਕਸਦ:- ਜੀਵਨ ਗਰਗ
ਪਰਦੀਪ ਕਸਬਾ , ਸੰਗਰੂਰ , 7 ਅਗਸਤ 2021
ਪਿਛਲੇ ਦਿਨੀਂ ਭਾਰਤ ਸਰਕਾਰ ਦੇ ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਵਲੋਂ ਸੰਗਰੂਰ ਜਿਲੇ ਤੋਂ ਭਵਾਨੀਗੜ ਕਸਬੇ ਦੇ ਵਸਨੀਕ ਜੀਵਨ ਗਰਗ ਨੂੰ ਇੱਕ ਅਹਿਮ ਜੁਮੇਵਾਰੀ ਦਿੰਦੇ ਗੋਏ ਐਫ ਸੀ ਆਈ ਦਾ ਮੈਂਬਰ ਬਣਾਇਆ ਗਿਆ ਹੈ ਅਤੇ ਅੱਜ ਸੰਗਰੂਰ ਭਾਜਪਾ ਵਲੋੰ ਜਿਲਾ ਪ੍ਰਧਾਨ ਰਣਦੀਪ ਸਿੰਘ ਦਿਓਲ ਦੀ ਅਗਵਾਈ ਵਿੱਚ ਉਹਨਾ ਦਾ ਸਨਮਾਨ ਕੀਤਾ ਗਿਆ ।
ਇਸ ਮੌਕੇ ਤੇ ਜੀਵਨ ਗਰਗ ਨੇ ਪੱਤਰਕਾਰਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮੇਰੀ ਸਭ ਤੋਂ ਪਹਿਲੀ ਤਰਜੀਹ ਪ੍ਰਧਾਨ ਮੰਤਰੀ ਗਰੀਬ ਕਲਿਆਨ ਅਣ ਯੋਜਨਾ ਤਹਿਤ ਕੇਂਦਰ ਸਰਕਾਰ ਵਲੋਂ ਕਰੋੜਾਂ ਗਰੀਬ ਪਰਿਵਾਰਾਂ ਨੂੰ ਜੋ ਰਾਸ਼ਨ ਭੇਜਿਆ ਜਾ ਰਿਹਾ ਹੈ ਉਸਨੂੰ ਅਸਲ ਲੋੜਵੰਦਾਂ ਤੱਕ ਪੁਚਾਉਣ ਦੀ ਹੋਵੇਗੀ ਤਾਂ ਜੋ ਕੋਈ ਵੀ ਗਰੀਬ ਪਰਿਵਾਰ ਦਾ ਬੱਚਾ ਭੁੱਖੇ ਪੇਟ ਨਾ ਰਹੇ, ਉਹਨਾਂ ਕਿਹਾ ਕਿ ਹਰ ਸਾਲ ਸਹੀ ਤਰੀਕੇ ਨਾਲ ਅਨਾਜ ਭੰਡਾਰ ਦੀ ਦੇਖ ਰੇਖ ਨਾ ਹੋਣ ਕਾਰਨ ਦੇਸ਼ ਦੇ ਅਨਾਜ ਭੰਡਾਰ ਵਿੱਚੋਂ ਵੱਡਾ ਹਿੱਸਾ ਖਰਾਬ ਹੋ ਜਾਂਦਾ ਹੈ ਜਿਸ ਲਈ ਸਹੀ ਕਦਮ ਚੁੱਕੇ ਜਾਣ ਇਸ ਲਈ ਵੀ ਉਹਨਾਂ ਵਲੋਂ ਉਪਰਾਲੇ ਕੀਤੇ ਜਾਣਗੇ।
ਇਸ ਮੌਕੇ ਸੂਬਾ ਕਾਰਜਕਾਰਨੀ ਮੈਂਬਰ ਸਤਵੰਤ ਸਿੰਘ ਪੁਨੀਆ, ਸੂਬਾ ਸੈਲਾਂ ਦੇ ਕਾਰਡੀਨੇਟਰ ਜਤਿੰਦਰ ਕਾਲੜਾ, ਸਾਬਕਾ ਜਿਲਾ ਪ੍ਰਧਾਨ ਜੋਗੀ ਰਾਮ ਸਾਹਨੀ, ਜਿਲਾ ਮੀਤ ਪ੍ਰਧਾਨ ਸੁਰੇਸ਼ ਬੇਦੀ, ਜਗਦੀਪ ਸਿੰਘ ਤੂਰ ਵੀ ਮੌਜੂਦ ਸਨ ।।