ਬਲਵਿੰਦਰ ਪਾਲ, ਪਟਿਆਲਾ, 31 ਜੁਲਾਈ 2021
ਰਾਜਪੁਰਾ ਦੇ ਇਕ ਨਿੱਜੀ ਹਸਪਤਾਲ ਵਿਚ ਵੀਡੀਓ ਬਣਾਉਣ ਨੂੰ ਲੈ ਕੇ ਡਾਕਟਰ ਅਤੇ ਮਰੀਜ਼ ਵਿੱਚ ਤਕਰਾਰ ਇਸ ਪੱਧਰ ਤੱਕ ਪਹੁੰਚ ਗਈ ਕਿ ਗੱਲ ਚਾਕੂ ਚੱਲਣ ਤੱਕ ਆ ਗਈ । ਥਾਣਾ ਸਿਟੀ ਰਾਜਪੁਰਾ ਪੁਲਸ ਨੇ ਦੋਸ਼ੀ ਡਾਕਟਰ ਤੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਮੁਦਈ ਗੁਰਵਿੰਦਰਪਾਲ ਸਿੰਘ ਪੁੱਤਰ ਬੜੂ ਸਿੰਘ ਨਿਵਾਸੀ ਗੁਲਾਬ ਨਗਰ ਰਾਜਪੁਰਾ ਨੇ ਥਾਣਾ ਸਿਟੀ ਰਾਜਪੁਰਾ ਵਿਚ ਆਪਣੇ ਦਰਜ ਬਿਆਨਾਂ ਵਿਚ ਦੱਸਿਆ ਕਿ ਉਹ ਏ.ਪੀ.ਜੈਨ ਹਸਪਤਾਲ ਰਾਜਪੁਰਾ ‘ਚ ਆਪਣੇ ਭਰਾ ਹਰਵਿੰਦਪਾਲ ਸਿੰਘ ਦਾ ਪਤਾ ਲੈਣ ਲਈ ਗਿਆ ਸੀ, ਤਾਂ ਇਨ੍ਹੇ ਵਿੱਚ ਐਸ.ਐਮ.ਓ ਦਫਤਰ ਵਿੱਚ ਡਾ. ਸਿਕੰਦਰ ਸਿੰਘ, ਐਸ.ਐਮ.ਓ ਡਾਕਟਰ ਖੋਸਾ ਨਾਲ ਬਹਿਸ ਕਰ ਰਹੇ ਸਨ, ਜਿਸਦੀ ਮੈਂ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਐਸ.ਐਮ.ਓ ਦੇ ਕਹਿਣ ਤੇ ਵੀਡੀਓ ਬਣਾਉਣੀ ਬੰਦ ਵੀ ਕਰ ਦਿੱਤੀ।
ਜਿਸ ਤੋਂ ਬਾਅਦ ਮੈ ਵਾਪਿਸ ਆਪਣੇ ਭਰਾ ਕੋਲ ਆ ਗਿਆ ਅਤੇ ਸ਼ਾਮ ਵਕਤ ਕਰੀਬ 9.30 ਪਰ ਘਰ ਵਾਪਿਸ ਜਾਣ ਲਈ ਹਸਪਤਾਲ ਤੋਂ ਬਾਹਰ ਨਿਕਲਿਆ ਤਾਂ ਡਾਕਟਰ ਸਿਕੰਦਰ ਸਿੰਘ ਨੇ ਮੁਦਈ ਨੂੰ ਘੇਰ ਲਿਆ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਾਰ ਵਿੱਚੋ ਚਾਕੂ ਕੱਢਕੇ ਲੈ ਆਇਆ। ਜਿਸ ਨੂੰ ਬਾਕੀ ਸਟਾਫ ਨੇ ਫੜ ਕੇ ਰੋਕਿਆ, ਉਹ ਚਾਕੂ ਦੋਸ਼ੀ ਦੇ ਹੀ ਲੱਗ ਗਿਆ ਤੇ ਉਸਦੇ ਖੂਨ ਨਿਕਲਨ ਲੱਗਾ, ਇਨ੍ਹੇ ਵਿੱਚ ਡਾਕਟਰ ਸਿਕੰਦਰ ਦਾ ਪਿਤਾ ਵੀ ਉਥੇ ਆ ਗਿਆ। ਜਿਸ ਨੇ ਵੀ ਆ ਕੇ ਮੇਰੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ