ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਧਾ ਕੇ ਮੋਦੀ ਸਰਕਾਰ ਨੂੰ ਕੱਢਿਆ ਲੋਕਾਂ ਦਾ ਕਚੂੰਮਰ – ਅਵਤਾਰ ਤਾਰੀ
ਪਰਦੀਪ ਕਸਬਾ, ਜਗਰਾਉਂ , 8 ਜੁਲਾਈ 2021
ਪਟਰੋਲ ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਲੁੱਟਣ ਦੀ ਨੀਤੀ ਤਹਿਤ ਹੋ ਰਹੇ ਵਾਧੇ ਦੇ ਖਿਲਾਫ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ਤੇ ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਰਸੂਲਪੁਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪਿੰਡ ਦੇ ਕਿਸਾਨਾਂ ਨੇ ਵੱਡੀ ਪੱਧਰ ਤੇ ਵੱਧ ਰਹੀਆਂ ਤੇਲ ਦੀਆਂ ਕੀਮਤਾਂ ਤੋਂ ਅੱਕ ਕੇ ਅਾਪੋ ਆਪਣੇ ਟਰੈਕਟਰ ਤੇ ਹੋਰ ਸਾਧਨ ਦੋ ਘੰਟੇ ਲਈ ਜਾਮ ਕਰ ਦਿੱਤੇ।
ਇਕਤੱਰਤਾ ਨੂੰ ਸੰਬੋਧਨ ਕਰਦਿਅਾਂ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਹਰਪਾਲ ਸਿੰਘ ਸ ਪੇਂਡੂ ਮਜ਼ਦੂਰ ਯੂਨੀਅਨ ਦੇ ਅਵਤਾਰ ਸਿੰਘ ਰਸੂਲਪੁਰ ਨੇ ਕਿਹਾ ਕਿ ਸਾਰੇ ਪਿੰਡਾਂ ਦੇ ਕਿਸਾਨਾਂ ਮਜ਼ਦੂਰਾਂ ਅਤੇ ਹੋਰ ਤਬਕਿਆਂ ਨੂੰ ਮੌਜੂਦਾ ਪਟਰੋਲ ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਲੁੱਟਣ ਦੀ ਨੀਤੀ ਤਹਿਤ ਹੋ ਰਹੇ ਵਾਧੇ ਦੇ ਖਿਲਾਫ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ਤੇ ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਰਸੂਲਪੁਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪਿੰਡ ਦੇ ਕਿਸਾਨਾਂ ਨੇ ਵੱਡੀ ਪੱਧਰ ਤੇ ਵੱਧ ਰਹੀਆਂ ਤੇਲ ਦੀਆਂ ਕੀਮਤਾਂ ਤੋਂ ਅੱਕ ਕੇ ਅਾਪੋ ਆਪਣੇ ਟਰੈਕਟਰ ਤੇ ਹੋਰ ਸਾਧਨ ਦੋ ਘੰਟੇ ਲਈ ਜਾਮ ਕਰ ਦਿੱਤੇ।
ਇਕਤੱਰਤਾ ਨੂੰ ਸੰਬੋਧਨ ਕਰਦਿਅਾਂ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਹਰਪਾਲ ਸਿੰਘ ਸ ਪੇਂਡੂ ਮਜ਼ਦੂਰ ਯੂਨੀਅਨ ਦੇ ਅਵਤਾਰ ਸਿੰਘ ਰਸੂਲਪੁਰ ਨੇ ਕਿਹਾ ਕਿ ਸਾਰੇ ਪਿੰਡਾਂ ਦੇ ਕਿਸਾਨਾਂ ਮਜ਼ਦੂਰਾਂ ਅਤੇ ਹੋਰ ਤਬਕਿਆਂ ਨੂੰ ਮੌਜੂਦਾ ਮੋਦੀ ਹਕੂਮਤ ਦੀ ਮਨੂਵਾਦੀ ਫਿਰਕੂ ਫਾਸੀ ਸੋਚ,ਅਣ-ਐਲਾਨੀ ਐਂਮਰਜੈਂਸੀ ਅਤੇ ਇਸ ਵੱਲੋਂ ਧਾਰਨ ਕੀਤੀਆਂ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਦਾ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਟਰੋਲ ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਕੀਤਾ ਜਾ ਰਿਹਾ ਹਰ ਰੋਜ਼ ਅੱਗ ਲਾਊ ਵਾਧਾ ਗੈਰ ਵਾਜਿਬ ਹੈ, ਦੇਸ਼ ਦੇ ਹਾਕਮ ਦੇਸ਼ ਦੇ ਲੋਕਾਂ ਨਾਲ ਧੱਕਾ ਤੇ ਧ੍ਰੋਹ ਕਰ ਰਹੇ ਹਨ ਜੋ ਬਰਦਾਸ਼ਤ ਕਰਨਾ ਮੁਸ਼ਕਲ ਹੋ ਰਿਹਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਗੁਣ ਸਿੰਘ ਗਿੱਲ, ਪਿਆਰਾ ਸਿੰਘ ਸਾਬਕਾ ਪੰਚ, ਗੁਰਮੇਲ ਸਿੰਘ ਕੱਲੂ, ਬੰਟੀ ਮੈਂਬਰ, ਨਿਰਮਲ ਸਿੰਘ, ਕਰਤਾਰ ਸਿੰਘ,ਕੁਲਤਾਰਨ ਸਿੰਘ,ਜੀਤ ਸਿੰਘ, ਰਾਜ ਸਿੰਘ ਆਦਿ ਹਾਜ਼ਰ ਸਨ।