ਪ੍ਰਦਰਸ਼ਨਕਾਰੀਆਂ ਨੇ ਆਵਾਜਾਈ ‘ਚ ਬਿਨਾਂ ਕੋਈ ਵਿਘਨ ਨਹੀਂ ਪਾਇਆਂ ਸਗੋਂ ਚੁਣੀਆਂ ਗਈਆਂ ਸਰਵਜਨਕ ਥਾਵਾਂ ‘ਤੇ ਸਕੂਟਰਾਂ, ਮੋਟਰਸਾਈਕਲਾਂ, ਟਰੈਕਟਰਾਂ, ਕਾਰਾਂ,ਆਟੋ ਅਤੇ ਵੱਖ-ਵੱਖ ਵਾਹਨਾਂ ਅਤੇ ਖਾਲੀ ਗੈਸ ਸਿਲੰਡਰਾਂ ਸਮੇਤ ਪ੍ਰਦਰਸ਼ਨ ਕੀਤਾ
ਪਰਦੀਪ ਕਸਬਾ , ਨਵਾਂਸ਼ਹਿਰ 8 ਜੁਲਾਈ 2021
ਕਿਰਤੀ ਕਿਸਾਨ ਯੂਨੀਅਨ ਵਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ,ਸੀ ਐਨ ਜੀ,ਪੀ ਐਨ ਜੀ ਦੀਆਂ ਕੀਮਤਾਂ ਵਿਚ ਵਾਧੇ ਖਿਲਾਫ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਆਵਾਜਾਈ ‘ਚ ਬਿਨਾਂ ਕੋਈ ਵਿਘਨ ਨਹੀਂ ਪਾਇਆਂ ਸਗੋਂ ਚੁਣੀਆਂ ਗਈਆਂ ਸਰਵਜਨਕ ਥਾਵਾਂ ‘ਤੇ ਸਕੂਟਰਾਂ, ਮੋਟਰਸਾਈਕਲਾਂ, ਟਰੈਕਟਰਾਂ, ਕਾਰਾਂ,ਆਟੋ ਅਤੇ ਵੱਖ-ਵੱਖ ਵਾਹਨਾਂ ਅਤੇ ਖਾਲੀ ਗੈਸ ਸਿਲੰਡਰਾਂ ਸਮੇਤ ਪ੍ਰਦਰਸ਼ਨ ਕੀਤਾ ਹੈ। ਯੂਨੀਅਨ ਵਲੋਂ ਲੰਗੜੋਆ ਬਾਈਪਾਸ ਉੱਤੇ ਵੱਡਾ ਪ੍ਰਦਰਸ਼ਨ ਕੀਤਾ ਹੈ।ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਮੱਖਣ ਸਿੰਘ ਭਾਨਮਜਾਰਾ, ਪਰਮਜੀਤ ਸਿੰਘ ਸ਼ਹਾਬਪੁਰ, ਗੁਰਬਖਸ਼ ਕੌਰ ਸੰਘਾ, ਸੁਰਜੀਤ ਕੌਰ ਉਟਾਲ,ਮਨਜੀਤ ਕੌਰ ਅਲਾਚੌਰ, ਰੁਪਿੰਦਰ ਕੌਰ ਦੁਰਗਾ ਪੁਰ,ਸੁਰਿੰਦਰ ਮੀਰਪੁਰੀ ਆਦਿ ਆਗੂਆਂ ਨੇ ਕਿਹਾ ਹੈ ਕਿ ਮੋਦੀ ਸਰਕਾਰ ਅੰਤਾਂ ਦਾ ਟੈਕਸ ਲਾਕੇ ਤੇਲ ਅਤੇ ਗੈਸ ਦੀਆਂ ਕੀਮਤਾਂ ਵਿਚ ਅਥਾਹ ਵਾਧਾ ਕਰਕੇ ਤੇਲ ਕੰਪਨੀਆਂ ਦੀਆਂ ਤਿਜੌਰੀਆਂ ਭਰ ਰਹੀ ਹੈ ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ।ਆਗੂਆਂ ਨੇ ਕਿਹਾ ਕਿ ਤੇਲ ਦੀਆਂ ਕੀਮਤਾਂ ਵਧਾਉਣ ਵਿਚ ਪੰਜਾਬ ਦੀ ਕੈਪਟਨ ਸਰਕਾਰ ਵੀ ਪਿੱਛੇ ਨਹੀਂ ਇਹ ਵੀ ਤੇਲ ਉੱਤੇ ਟੈਕਸ ਲਾਕੇ ਲੋਕਾਂ ਦਾ ਕਚੂਮਰ ਕੱਢ ਰਹੀ ਹੈ। ਰੋਸ ਪ੍ਰਦਰਸ਼ਨ ਦੌਰਾਨ ਸੜਕਾਂ ਨੂੰ ਨਹੀਂ ਰੋਕਿਆ , ਬਲਕਿ ਸੜਕ ਦੇ ਇੱਕ ਪਾਸੇ ਸ਼ਾਂਤਮਈ ਪ੍ਰਦਰਸ਼ਨ ਕੀਤੇ ਗਏ ਹਨ।
ਇਹ ਇਕ ਅਜਿਹਾ ਮੁੱਦਾ ਹੈ ਜੋ ਸਮਾਜ ਦੇ ਹਰ ਵਰਗ ਨੂੰ ਪ੍ਭਾਵਤ ਕਰਦਾ ਹੈ। ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ, ਔਰਤਾਂ, ਕਰਮਚਾਰੀ, ਦੁਕਾਨਦਾਰ, ਟਰਾਂਸਪੋਰਟਰ, ਵਪਾਰੀ ਅਤੇ ਹੋਰ ਵਰਗਾਂ ਦੇ ਲੋਕਾਂ ਨੇ ਪ੍ਰਦਰਸ਼ਨਾਂ ਵਿਚ ਹਿੱਸਾ ਲਿਆ ਹੈ।
ਉਹਨਾਂ ਕਿਹਾ ਕਿ ਭਾਰਤ ਸਰਕਾਰ ਨੇ ਦੇਸ਼ ਵਿਚ ਰਿਕਾਰਡ ਕੀਤੀ ਗਈ ਕਣਕ ਦੀ ਰਿਕਾਰਡ ਖਰੀਦ ਦੇ ਅੰਕੜੇ ਜਾਰੀ ਕੀਤੇ ਹਨ। ਜਿਸਦੇ ਤੱਥਾਂ ਨਾਲ ਕਿਸਾਨੀ ਅੰਦੋਲਨ ਦੀ ਮਜ਼ਬੂਤੀ ਹੁੰ
ਸਾਹਮਣੇ ਆਉਂਦੀ ਹੈ। ਇਹ ਨਿਸ਼ਚਤ ਤੌਰ ‘ਤੇ ਕਿਸਾਨਾਂ ਲਈ ਲਾਭਦਾਇਕ ਹੈ।
ਇਸ ਸਾਲ 39.65% ਦੀ ਖਰੀਦ ਪਿਛਲੇ ਸਾਲਾਂ ਨਾਲੋਂ ਵਧੇਰੇ ਹੈ, ਜਿਥੇ ਖਰੀਦ ਕਰੀਬ 31-36% ਸੀ ਅਤੇ ਇਹੀ ਉਹ ਖੇਤਰ ਹੈ, ਜਿਥੋਂ ਕਿਸਾਨ ਅੰਦੋਲਨ ਸਫਲਤਾ ਹਾਸਲ ਕਰਦਾ ਹੈ। ਕੋਰੋਨਾ ਮਹਾਂਮਾਰੀ ਅਤੇ ਮਲਟੀਪਲ ਲਾਕ-ਡਾਊਨ ਦੇ ਦੌਰਾਨ ਇਹ ਦੇਸ਼ ਦੇ ਕਰੋੜਾਂ ਨਾਗਰਿਕਾਂ ਲਈ ਜੀਵਨ ਰੇਖਾ ਵੀ ਬਣ ਗਈ ਹੈ। ਹਾਲਾਂਕਿ, ਸਰਕਾਰ ਕਿਸਾਨਾਂ ਦੀ ਲੁੱਟ ਦਾ ਖੁਲਾਸਾ ਨਹੀਂ ਕਰ ਰਹੀ ਹੈ।ਆਗੂਆਂ ਨੇ ਅੱਜ ਦੇ ਪ੍ਰਦਰਸ਼ਨ ਨੂੰ ਸਫਲ ਕਰਾਰ ਦਿੱਤਾ ਹੈ।ਇਸ ਮੌਕੇ ਬਿੱਕਰ ਸਿੰਘ, ਰਾਵਲ ਸਿੰਘ, ਬਿੰਦਾ ਚਾਹੜ ਮਜਾਰਾ, ਪਰਮਜੀਤ ਸਿੰਘ ਕਾਜਮ ਪੁਰ,ਰਾਮਜੀ ਦਾਸ ਸਨਾਵਾ, ਜਸਵੀਰ ਸੂਰਾ ਪੁਰ,ਕੁਲਵਿੰਦਰ ਸਿੰਘ ਬਾਈ ਆਗੂ ਵੀ ਮੌਜੂਦ ਸਨ । ਇਸ ਮੌਕੇ ਕਿਸਾਨਾਂ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਾਈ ਗਈ।