ਸਾਮਰਾਜੀ ਨੀਤੀਆਂ ਕਾਰਨ ਵਧ ਰਹੇ ਹਨ ਡੀਜ਼ਲ ਪੈਟਰੋਲ ਦੇ ਰੇਟ – ਸਵਰਨਜੀਤ
ਹਰਪ੍ਰੀਤ ਕੌਰ ਬਬਲੀ, ਸੰਗਰੂਰ, 8 ਜੁਲਾਈ 2021
ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਵਿਰੋਧ ਵਿਚ ਗਲਤ ਨੀਤੀਆਂ ਕਾਰਨ ਹਰ ਰੋਜ਼ ਪੈਟਰੌਲ , ਡੀਜ਼ਲ ਗੈਸ ਸਿਲੰਡਰ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਕਾਰਨ ਅੱਜ ਬਰਨਾਲਾ ਕੈਂਚੀਆਂ ਸ਼ਹਿਰ ਸੰਗਰੂਰ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਧਰਨਾ ਦਿੱਤਾ ਗਿਆ ਟਰੈਕਟਰ ,ਟਰਾਲੀਆਂ ਤੇ ਹੋਰ ਵਹੀਕਲ ਸੜਕ ਦੇ ਕਿਨਾਰੇ ਖੜ੍ਹੇ ਕੀਤੇ ਗਏ ਅਤੇ ਸੁਤੀ ਸਰਕਾਰ ਨੂੰ ਜਗਾਉਣ ਲਈ ਹਾਰਨ ਵਜਾਏ ਗਏ ਤਾਂ ਕਿ ਸੁਤੀ ਸਰਕਾਰ ਜਾਗ ਸਕੇ ।ਵਧਦੀਆਂ ਤੇਲ ਦੀਆਂ ਕੀਮਤਾਂ ਤੇ ਕਾਬੂ ਪਾਵੇ। ਰੋਜਾਨਾ ਵੱਧ ਰਹੀ ਮਹਿੰਗਾਈ ਤੇ ਕਾਬੂ ਪਾਵੇ।
ਇਸ ਸਰਕਾਰ ਨੂੰ ਚੇਤਾਵਨੀ ਦੇਣੀ ਚਾਹੁੰਦੇ ਹਾਂ ਕਿ ਕਿਸਾਨ ਤਿੰਨੇ ਕਾਲੇ ਕਾਨੂੰਨ ਰੱਦ ਕਰਵਾਏ ਬਿਨਾਂ ਕਿਸਾਨ ਆਪਣੇ ਘਰਾਂ ਨੂੰ ਨਹੀਂ ਪਰਤਣਗੇ।
ਕੇਂਦਰ ਸਰਕਾਰ ਵੱਲੋਂ ਗਲਤ ਖੇਤੀ ਕਾਨੂੰਨ ਪਾਸ ਕਰਨ ਕਰਕੇ ਰਾਜ ਸਰਕਾਰਾਂ ਦੇ ਹੱਕਾਂ ਤੇ ਡਾਕਾ ਮਾਰ ਤਾਨਾਸ਼ਾਹ ਤਰੀਕੇ ਬਿਲ ਪਾਸ ਕੀਤੇ ਗਏ ਹਨ, ਜਿਸ ਦੇ ਵਿਰੋਧ ਵਿੱਚ ਦੇਸ਼ ਦਾ ਕਿਸਾਨ ਦਿੱਲੀ ਦੀਆਂ ਸਰਹੱਦਾਂ ਉੱਤੇ ਆਪਣੇ ਖੇਤੀ ਬਾੜੀ ਨਲਾਇਕੀ ਜਾਹਿਰ ਹੋ ਰਹੀ ਹੈ ।ਸਟੇਜ ਸਕੱਤਰ ਦੀ ਭੂਮਿਕਾ ਨਿਰਮਲ ਸਿੰਘ ਬਟਰੀਆਣਾ,ਬੁਲਾਰੇਇੰ ਦਰਪਾਲ ਪੁੰਨਾਵਾਲ ਨੇ ਕੀਤੀ,ਮੱਘਰ ਸਿੰਘ ਉਭਾਵਾਲ ਗੁਰਵਿੰਦਰ ਸਿੰਘ ਉਭਾਵਾਲ, ਰੋਹੀ ਸਿੰਘ ਮੰਗਵਾਲ, ਹਰਜੀਤ ਸਿੰਘ ਮੰਗਵਾਲ, ਜੋਗਿੰਦਰ ਸਿੰਘ ਸਰਾਓ ਸੰਗਰੂਰ, ਬਲਵੀਰ ਸਿੰਘ ਉਪਲੀ, ਸਰਵਨ ਸਿੰਘ ਬਡਰੁੱਖਾਂ, ਸਿੰਘ ਮਹਿੰਦਰ ਸਿੰਘ ਭੱਠਲ,ਬਲਵਿੰਦਰ ਸਿੰਘ ਸੰਗਰੂਰ, ਨਿਰਭੈ ਸਿੰਘ ਸੰਗਰੂਰ, ਰਘਬੀਰ ਸਿੰਘ ਛਾਜਲੀ, ਲਖਮੀ ਚੰਦ, ਸੰਗਰੂਰ, ਜਗਰੂਪ ਸਿੰਘ ਹੇਡੀਕੇ, ਡਾ ਸਵਰਨਜੀਤ ਸਿੰਘ ਸੰਗਰੂਰ, ਡਾ ਅਮਨਦੀਪ ਗੋਸਲ, ਡਾ ਹਰਪ੍ਰੀਤ ਕੌਰ ਸਮਾਜ ਸੇਵੀ ਨੇ ਸੰਬੋਧਨ ਕੀਤਾ