ਕਿਸਾਨਾਂ ਤੇ ਕਾਤਲਾਂ ਕਾਤਲਨਾਮਾ ਹਮਲਾ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਕੀਤੀ ਮੰਗ
ਪਰਦੀਪ ਕਸਬਾ , ਰਾਮਪੁਰਾ , 25 ਜੂਨ 2021
ਪਿੰਡ ਜਿਉਂਦ ਵਿਖੇ ਪਿਛਲੇ ਦਿਨੀਂ ਆਬਾਦਕਾਰਾਂ ਦੀਆਂ ਜ਼ਮੀਨਾਂ ਤੇ ਉੱਪਰ ਕਾਬਜ਼ਕਾਰਾਂ ਵੱਲੋਂ ਗੁੰਡਾ ਗਰੋਹ ਪਿੰਡ ਦੇ ਜਗੀਰਦਾਰ ਨੇ ਤੇ ਪੁਲੀਸ ਦੀ ਮਿਲੀ ਭੁਗਤ ਨਾਲ ਜ਼ਮੀਨਾਂ ਤੇ ਕਬਜ਼ਾ ਕਰਨ ਦੀ ਨੀਤ ਨਾਲ ਮਾਰੂ ਹਥਿਆਰਾਂ ਤੇ ਬੰਦੂਕਾਂ ਨਾਲ ਲੈਸ ਹੋ ਕੇ ਹਮਲਾ ਕਰ ਦਿੱਤਾ। ਜਿਸ ਵਿੱਚ ਬਲਾਕ ਆਗੂ ਗੁਲਾਬ ਸਿੰਘ ਜਿਉਂਦ ਸਮੇਤ ਅੱਠ ਜਣਿਆਂ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਪਰ ਕਿਸਾਨ ਤਾਕਤ ਨੇ ਇਨ੍ਹਾਂ ਕਾਬਜ਼ਕਾਰਾਂ ਕਬਜ਼ਾ ਕਰਨ ਵਾਲੇ ਟੋਲੇ ਦੇ ਮਨਸੂਬੇ ਪੂਰੇ ਨਹੀਂ ਹੋਣ ਦਿੱਤੇ,ਪਰ ਪੁਲਿਸ ਨੇ ਗੰਭੀਰ ਜਖ਼ਮੀ ਕਿਸਾਨਾਂ ਤੇ ਹੀ 307 ਦੇ ਪਰਚੇ ਦਰਜ ਕਰ ਦਿੱਤੇ ਸ਼ਰੇਆਮ ਗੁੰਡਾ ਗਰੋਹ ਟੋਲੇ ਦੀ ਹਮਾਇਤ ਕਰਕੇ ਆਪਣਾ ਲੋਕ ਵਿਰੋਧੀ ਚਿਹਰਾ ਜੱਗ ਜ਼ਾਹਰ ਕਰ ਦਿੱਤਾ।
ਇਸ ਵਿਚਾਰਾਂ ਦਾ ਪ੍ਰਗਟਾਵਾ ਅੱਜ ਸਦਰ ਥਾਣਾ ਰਾਮਪੁਰਾ ਦੇ ਘਿਰਾਓ ਚ ਸ਼ਾਮਲ ਮਰਦਾਂ ਔਰਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬੀਕੇਯੂ ਉਗਰਾਹਾਂ ਦੇ ਸੂਬਾ ਸੰਗਠਨ ਸਕੱਤਰ ਸ਼ਿੰਗਾਰਾ ਸਿੰਘ ਮਾਨ ਮੋਠੂ ਸਿੰਘ ਕੋਟੜਾ ਬਲਾਕ ਰਾਮਪੁਰਾ ਦੇ ਪ੍ਰਧਾਨ ਸੁਖਦੇਵ ਸਿੰਘ ਜਵੰਧਾ ਤੇ ਪਰਮਜੀਤ ਕੌਰ ਪਿੱਥੋ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ੋਰਾ ਸਿੰਘ ਨਸਰਾਲੀ ਸੂਬਾ ਪ੍ਰਧਾਨ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪਿੰਡ ਜਿਉਂਦ ਦੇ ਕਿਸਾਨ ਕਰੀਬ ਕਰੀਬ ਅੱਸੀ ਸਾਲਾਂ ਤੋਂ ਇਹ ਜ਼ਮੀਨਾਂ ਤੇ ਕਾਬਜ਼ਕਾਰ ਹਨ। ਜਿਨ੍ਹਾਂ ਕਿਸਾਨਾਂ ਨੇ ਸਖ਼ਤ ਮਿਹਨਤ ਕਰ ਕੇ ਇਨ੍ਹਾਂ ਜ਼ਮੀਨਾਂ ਨੂੰ ਆਬਾਦ ਕੀਤਾ ਹੈ ਪਰ ਹੁਣ ਇਹ ਗੁੰਡਾ ਗਰੋਹ ਪੁਲਸ ਦੀ ਮਿਲੀਭੁਗਤ ਨਾਲ ਕਿਸਾਨਾਂ ਨੂੰ ਬੇਦਖ਼ਲ ਕਰਕੇ ਆਪ ਕਾਬਜ਼ ਹੋਣਾ ਚਾਹੁੰਦੇ ਹਨ ਪੁਲੀਸ ਪ੍ਰਸ਼ਾਸਨ ਤੇ ਗੁੰਡਾ ਗਰੋਹ ਦੀ ਇਸ ਸਕੀਮ ਨੂੰ ਕਿਸਾਨ ਕਿਸੇ ਵੀ ਹਾਲਤ ਵਿਚ ਸਫ਼ਲ ਨਹੀਂ ਹੋਣ ਦੇਣਗੇ, ਕਿਸਾਨ ਆਗੂਆਂ ਨੇ ਮੋਦੀ ਹਕੂਮਤ ਅਤੇ ਪੰਜਾਬ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਨਵੀਂਆਂ ਨੀਤੀਆਂ ਖੇਤੀ ਕਾਨੂੰਨਾਂ ਨੂੰ ਕਰ ਲਾਗੂ ਕਰ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਹੜੱਪਣਾ ਚਾਹੁੰਦੇ ਹਨ ਅਤੇ ਇਨ੍ਹਾਂ ਦੀ ਸ਼ਹਿ ਪ੍ਰਾਪਤ ਜ਼ਮੀਨਾਂ ਨੂੰ ਹਥਿਆਉਣ ਵਾਲ਼ੇ ਗਰੋਹ ਕਿਸਾਨਾਂ ਦੀਆਂ ਜ਼ਮੀਨਾਂ ਤੇ ਆਨੇ ਬਹਾਨੇ ਕਬਜ਼ਾ ਕਰਨ ਲਈ ਤਰਲੋ ਮੱਛੀ ਹੋ ਰਹੇ ਹਨ ਕਿਸਾਨ ਆਗੂਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕਾਂਗਰਸੀ ਆਗੂਆਂ ਦੀ ਸ਼ਹਿ ਸਿਆਸੀ ਸ਼ਹਿ ਤੇ ਕਿਸਾਨਾਂ ਤੇ ਪਾਏ ਝੂਠੇ ਕੇਸ ਤੁਰੰਤ ਰੱਦ ਕੀਤੇ ਜਾਣ ਅਤੇ ਕਿਸਾਨਾਂ ਤੇ ਕਾਤਲਾਮਾ ਹਮਲਾ ਕਰਨ ਵਾਲੇ ਗਰੋਹ ਦੇ ਮੈਂਬਰਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਜ਼ਮੀਨਾਂ ਦੀ ਪ੍ਰਾਪਤੀ ਤੱਕ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ ਜ਼ਮੀਨਾਂ ਦੀ ਪ੍ਰਾਪਤੀ ਤਕ ਕਿਸੇ ਵੀ ਗਰੋਹ ਨੂੰ ਜ਼ਮੀਨਾਂ ਤੇ ਕਾਬਜ਼ ਨਹੀਂ ਹੋਣ ਦਿੱਤਾ ਜਾਵੇਗਾ।ਇਸ ਮੌਕੇ ਬਲਜੀਤ ਸਿੰਘ ਪੂਹਲਾ, ਹਰਜਿੰਦਰ ਸਿੰਘ ਬੱਗੀ, ਪਾਲਾ ਸਿੰਘ ਕੋਠਾਗੁਰੂ, ਅਮਰੀਕ ਸਿੰਘ ਸਿਵੀਆਂ ,ਜਗਸੀਰ ਸਿੰਘ ਝੁੰਬਾ , ਸ਼ਗਨਦੀਪ ਸਿੰਘ ਜਿਉਂਦ, ਸੁਖਜੀਤ ਸਿੰਘ ਕੋਠਾਗੁਰੂ, ਹਰਪ੍ਰੀਤ ਕੌਰ ਜੇਠੂਕੇ, ਨਿੱਕਾ ਸਿੰਘ ਜੇਠੂਕੇ,ਸੇਵਕ ਸਿੰਘ ਮਹਿਮਾ ਆਗੂ ਹਾਜ਼ਰ ਸਨ।