ਪੀ.ਪੀ.ਈ. ਕਿੱਟਾਂ ਨਾ ਮਿਲਣ ਤੋਂ ਭੜ੍ਕੇ ਸਿਹਤ ਕਰਮਚਾਰੀ , ਸਿਵਲ ਸਰਜ਼ਨ ਨੂੰ ਮਿਲ ਕੇ ਕਿਹਾ­ ਕਿੱਟਾਂ ਦਿਉ

Advertisement
Spread information

ਸਿਹਤ ਕਰਮਚਾਰੀਆਂ ਦੇ ਮਨ ਚ­ ਭਰਿਆ ਗੁੱਸਾ ਬਾਹਰ ਫੁੱਟ ਪਿਆ

ਹਰਿੰਦਰ ਨਿੱਕਾ ਬਰਨਾਲਾ 7 ਅਪ੍ਰੈਲ 2020
ਕੋਰੋਨਾ ਦੇ ਵਿਰੁੱਧ ਜਾਰੀ ਜੰਗ ਦੇ ਮੈਦਾਨ ਵਿੱਚ ਆਪਣੀ ਜਾਨ ਤਲੀ ਤੇ ਧਰ ਕੇ ਕੁੱਦੇ ਸਿਹਤ ਵਿਭਾਗ ਦੇ ਕਰਮਚਾਰੀ ਪਰਸਨਲ ਪ੍ਰੋਟੈਕਸ਼ਨ ਈਕੂਅਪਮੈਂਟ ਤੇ ਹੋਰ ਮੈਡੀਕਲ ਨਿੱਜੀ ਸੁਰੱਖਿਆ ਲਈ ਉਪਕਰਣ ਨਾ ਮਿਲਣ ਤੋਂ ਡਾਹਢੇ ਚਿੰਤਿਤ ਹਨ। ਮੰਗਲਵਾਰ ਨੂੰ ਸਵੇਰੇ ਹੀ ਸਿਹਤ ਕਰਮਚਾਰੀਆਂ ਦੇ ਮਨ ਚ­ ਭਰਿਆ ਗੁੱਸਾ ਬਾਹਰ ਫੁੱਟ ਪਿਆ। ਹਸਪਤਾਲ ਦੀਆਂ ਸਟਾਫ ਨਰਸਾਂ ਤੇ ਸਫਾਈ ਕਰਮਚਾਰੀ ਸਿਵਲ ਸਰਜ਼ਨ ਦੇ ਦਫਤਰ ਪਹੁੰਚ ਗਏ। ਉਹਨਾਂ ਸਿਵਲ ਸਰਜ਼ਨ ਨੂੰ ਕਿਹਾ ਸਰ­ ਸਾਨੂੰ ਪੀਪੀਈ ਕਿੱਟਾਂ ਨਾ ਦੇ ਕੇ ਸਾਡੀ ਨਿੱਜੀ ਸੁਰੱਖਿਆ ਨੂੰ ਖਤਰੇ ਵਿੱਚ ਨਾ ਪਾਉ। ਸਫਾਈ ਕਰਮਚਾਰੀ ਯੂਨੀਅਨ ਦੇ ਮੈਂਬਰਾਂ ਦੀਪਕ ਤੇ ਹੋਰਨਾਂ ਨੇ ਕਿਹਾ ਕਿ ਕੋਰੋਨਾ ਦਾ ਕਹਿਰ ਚਰਮ ਤੇ ਪਹੁੰਚ ਚੁੱਕਿਆ ਹੈ। ਬਰਨਾਲਾ ਹਸਪਤਾਲ ਚ­ ਕਈ ਦਿਨ ਭਰਤੀ ਰਹੀ ਰਾਧਾ ਦੀ ਰਿਪੋਰਟ ਪੌਜੇਟਿਵ ਆ ਚੁੱਕੀ ਹੈ। 2 ਡਾਕਟਰਾਂ ਤੇ 3 ਹੈਲਪਰਾਂ ਦੇ ਸੈਂਪਲ ਜਾਂਚ ਲਈ ਭੇਜ਼ੇ ਜਾ ਚੁੱਕੇ ਹਨ। ਪਰੰਤੂ ਕਿੰਨ੍ਹੀ ਹੈਰਾਨੀ ਦੀ ਗੱਲ ਹੈ ਕਿ ਮਰੀਜ਼ ਦੇ ਸਭ ਤੋਂ ਨੇੜੇ ਜਾਣ ਵਾਲੇ ਸਫਾਈ ਕਰਮਚਾਰੀਆਂ ਨੂੰ ਪੀਪੀਈ ਕਿੱਟਾਂ ਉਪਲੱਭਧ ਕਰਵਾਉਣਾ ਤਾਂ ਦੂਰ ­ ਮਾਸਕ ਤੇ ਗਲਬਜ਼ ਤੱਕ ਵੀ ਹਾਲੇ ਤੱਕ ਨਹੀਂ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਹਸਪਤਾਲ ਚ­ ਕੁੱਲ 26 ਕੱਚੇ ਬੰਦੇ ਡਿਊਟੀ ਕਰ ਰਹੇ ਹਨ। ਨਰਸਿੰਗ ਸਿਸਟਰ ਗੁਰਮੇਲ ਕੌਰ ਨੇ ਦੱਸਿਆ ਕਿ ਹਾਲੇ ਤੱਕ ਸਟਾਫ ਨੂੰ ਕਿੱਟਾਂ ਮੁਹੱਈਆ ਨਹੀ ਕਰਵਾਈਆਂ ਗਈਆਂ। ਇਸ ਸਬੰਧ ਵਿੱਚ ਉਹ ਅੱਜ ਸਵੇਰੇ ਹੀ ਇਹ ਤੇ ਕੁਝ ਹੋਰ ਮੰਗਾਂ ਸਬੰਧੀ ਸਿਵਲ ਸਰਜ਼ਨ ਨੂੰ ਵੀ ਮਿਲ ਕੇ ਆਈਆਂ ਹਨ।
ਟਰਾਈਡੈਂਟ ਗਰੁੱਪ ਤੋਂ ਆਉਣੀਆਂ ਕਿੱਟਾਂ

ਸਿਵਲ ਸਰਜ਼ਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਸਟਾਫ ਨਰਸਾਂ ਤੇ ਸਫਾਈ ਕਰਮਚਾਰੀਆਂ ਨੂੰ ਭਰੋਸਾ ਦਿੱਤਾ ਕਿ ਛੇਤੀ ਹੀ ਕਿੱਟਾਂ ਦਾ ਪ੍ਰਬੰਧ ਕਰਵਾ ਰਹੇ ਹਨ। ਸਿਵਲ ਸਰਜਨ ਨੇ ਦੱਸਿਆ ਕਿ ਟਰਾਈਡੈਂਟ ਗਰੁੱਪ ਨੇ 10 ਹਜ਼ਾਰ ਕਿੱਟਾਂ ਮੰਗਵਾਈਆਂ ਹਨ। ਉਨ੍ਹਾਂ ਤੋਂ ਕੁਝ ਕਿੱਟਾਂ ਲੈ ਕੇ ਕਰਮਚਾਰੀਆਂ ਨੂੰ ਜਲਦ ਹੀ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ।

Advertisement
Advertisement
Advertisement
Advertisement
Advertisement
Advertisement
error: Content is protected !!