Skip to content
- Home
- ਪਰੋਫੈਸਰ ਆਨੰਦ ਅਤੇ ਗੌਤਮ ਨਵਲੱਖਾ ਨੂੰ ਅਦਾਲਤ ਨੇ ਭੇਜਿਆ ਜੇਲ
Advertisement

ਪਰੋਫੈਸਰ ਆਨੰਦ ਅਤੇ ਗੌਤਮ ਨਵਲੱਖਾ ਨੇ ਅਦਾਲਤ ਚ ਕੀਤਾ ਆਤਮ-ਸਮਰਪਣ

ਇਨਕਲਾਬੀ ਕੇਂਦਰ, ਪੰਜਾਬ, ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ ਅਤੇ ਕੁੱਲ ਹਿੰਦ ਸਿੱਖਿਆ ਅਧਿਕਾਰ ਮੰਚ ਨੇ ਕਿਹਾ ਗਿ੍ਰਫਤਾਰੀਆਂ ਰਾਜਨੀਤਕ
ਹਰਿੰਦਰ ਨਿੱਕਾ ਬਰਨਾਲਾ 6 ਅਪ੍ਰੈਲ 2020
ਐਲਗਾਰ ਪ੍ਰੀਸ਼ਦ ਨਾਲ ਸਬੰਧਤ ਦਰਜ ਇੱਕ ਐਫਆਈਆਰ ਚ ਨਾਮਜਦ ਕਥਿਤ ਦੋਸ਼ੀਆਂ ਪ੍ਰੋ. ਆਨੰਦ ਤੇਲਤੁਮੜੇ ਅਤੇ ਗੌਤਮ ਨਵਲੱਖਾ ਨੇ ਸੁਪਰੀਮ ਕੋਰਟ ਤੋਂ ਵੀ ਜਮਾਨਤ ਦੀ ਰਾਹਤ ਨਾ ਮਿਲਣ ਕਰਕੇ ਅੱਜ ਅਦਾਲਤ ਚ ਆਤਮ ਸਮਰਪਣ ਕਰ ਦਿੱਤਾ ਗਿਆ। ਅਦਾਲਤ ਨੇ ਦੋਵਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਜੇਲ ਭੇਜ ਦਿੱਤਾ। ਮੀਡੀਆ ਨੂੰ ਇਹ ਜਾਣਕਾਰੀ ਰਜਿੰਦਰ ਪਾਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਲੋਕ ਸੰਘਰਸਾਂ ਦੇ ਨਾਇਕ ਬਣ ਕੇ ਦੇਸ਼ ਵਿੱਚ ਉਭਰੇ ਦੋਵਾਂ ਆਗੂਆਂ ਨੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਅਦਾਲਤ ਵਿੱਚ ਸਮਰਪਣ ਕੀਤਾ ਹੈ। ਸ਼ੈਸ਼ਨ ਅਦਾਲਤ ਤੋਂ ਲੈ ਕੇ ਮੁਲਕ ਦੀ ਸਭ ਤੋਂ ਸਿਖਰਲੀ ਅਦਾਲਤ ਸੁਪਰੀਮ ਕੋਰਟ ਨੇ ਲੰਬੀ ਕਾਨੂੰਨੀ ਪ੍ਰਕਿ੍ਰਆ ਤੋਂ ਬਾਅਦ ਵੀ ਇਨ੍ਹਾਂ ਦੋਵਾਂ ਨੂੰ ਜਮਾਨਤ ਨਹੀਂ ਦਿੱਤੀ।
ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਅਦਾਲਤ ਦੀਆਂ ਨਜਰਾਂ ਵਿੱਚ ਜਿਹੜਾ ਇਹ ਮਾਮਲਾ ਸ਼ੱਕੀ ਸੀ, ਇਨ੍ਹਾਂ ਨੁਕਤਿਆਂ ਦਾ ਫਾਇਦਾ ਇਨ੍ਹਾਂ ਦੋਵਾਂ ਨੂੰ ਦੇਣ ਦੀ ਥਾਂ ਸਰਕਾਰ ਨੂੰ ਦੇ ਦਿੱਤਾ ਹੈ। ਇਨਕਲਾਬੀ ਕੇਂਦਰ, ਪੰਜਾਬ, ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ ਅਤੇ ਕੁੱਲ ਹਿੰਦ ਸਿੱਖਿਆ ਅਧਿਕਾਰ ਮੰਚ ਨੇ ਦੇ ਆਗੂਆਂ ਨੇ ਇਨ੍ਹਾਂ ਗਿ੍ਰਫਤਾਰੀਆਂ ਨੂੰ ਮੁਕੰਮਲ ਰੂਪ ‘ਚ ਰਾਜਨੀਤਕ ਗਿ੍ਰਫਤਾਰੀਆਂ ਕਰਾਰ ਦਿੱਤਾ ਹੈ। ਇਨ੍ਹਾਂ ਗਿ੍ਰਫਤਾਰੀਆਂ ਦਾ ਮਕਸਦ ਹੈ ਕਿ ਜਿਹੜੇ ਲੋਕ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਕਰਦੇ ਹਨ,ਉਨ੍ਹਾਂ ਨੂੰ ਅਜਿਹੇ ਸਵਾਲ/ਸੰਘਰਸ਼ ਕਰਨ ਤੋਂ ਰੋਕਿਆ ਅਤੇ ਡਰਾਇਆ ਜਾਵੇ। ਅਜਿਹਾ ਬੱਧੀਜੀਵੀਆਂ ਨੂੰ ਲੋਕਾਂ ਦੇ ਪੱਖ ਵਿੱਚ ਬੋਲਣ/ਅਵਾਜ ਬੁਲੰਦ ਕਰਨ ਤੋਂ ਰੋਕਣ ਲਈ ਕੀਤਾ ਜਾ ਰਿਹਾ ਹੈ। ਆਗੂਆਂ ਕਿ ਅਸੀਂ ਮੰਗ ਕਰਦੇ ਹਾਂ ਕਿ ਇਨ੍ਹਾਂ ਦੋਵਾਂ ਸਖਸ਼ੀਅਤਾਂ ਦੇ ਖਿਲਾਫ ਦਰਜ ਝੂਠਾ ਬੇ-ਬੁਨਿਆਦ ਕੇਸ ਖਾਰਜ ਕੀਤਾ ਜਾਵੇ। ਇਹ ਦੋਨੋਂ ਹੀ ਪ੍ਰਸਿੱਧ ਸਮਾਜਿਕ ਜਾਣੀਆਂ ਪਛਾਣੀਆਂ ਨਾਮਵਰ ਲੋਕ ਪੱਖੀ ਸਖਸ਼ੀਅਤਾਂ ਹਨ। ਦੋਵਾਂ ਨੇ ਹੀ ਉਨ੍ਹਾਂ ਖਿਲਾਫ ਦਰਜ ਮਾਮਲੇ ਦੀ ਪੜਤਾਲ ਵਿੱਚ ਸਹਿਯੋਗ ਕਰਨ ਦੀ ਸਹਿਮਤੀ ਦਿੱਤੀ ਹੈ। ਆਗੂਆਂ ਨੇ ਕਿਹਾ ਕਿ ਇਹ ਅਜਿਹਾ ਸਮਾਂ ਹੈ ਜਦੋਂ ਜੇਲ੍ਹਾਂ ਵਿੱਚ ਗਿਣਤੀ ਘੱਟ ਕਰਨ ਦੇ ਹੁਕਮ ਦਿੱਤੇ ਗਏ ਹਨ। ਖਾਸ ਕਰ ਕਰੋਨਾ ਵਾਇਰਸ ਦੇ ਚੱਲਦਿਆਂ ਤਾਂ ਵੱਡੀ ਗਿਣਤੀ ਵਿੱਚ ਸੁਣਵਾਈ ਅਧੀਨ ਜੇਲ੍ਹ ਬੰਦੀਆਂ ਨੂੰ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਜਾ ਰਹੇ ਹਨ। ਫਿਰ ਵੀ ਕੌਮਾਂਤਰੀ ਅਤੇ ਕੌਮੀ ਮੰਚਾਂ ਤੇ ਦੋਵੇਂ ਜਾਣੀਆਂ ਪਛਾਣੀਆਂ ਲੋਕ ਪੱਖੀ ਅਹਿਮ ਸਖਸ਼ੀਅਤਾਂ ਨੂੰ ਅਜਿਹੀ ਹਾਲਤ ਵਿੱਚ ਜੇਲ੍ਹ ਭੇਜਣਾ ਕਿਸੇ ਵੀ ਤਰ੍ਹਾਂ ਤਰਕਸੰਗਤ ਨਹੀਂ ਕਿਹਾ ਸਕਦਾ।
Advertisement

Advertisement

Advertisement

Advertisement

error: Content is protected !!