ਕਰਫਿਊ ਸਬੰਧੀ ਨਿਯਮਾਂ ਦੀ ਉਲੰਘਣਾ ਕਰਨ ਵਾਲਾ ਮੈਡੀਕਲ ਹਾਲ ਸੀਲ

Advertisement
Spread information

ਅਚਨਚੇਤ ਕੀਤੀ ਛਾਪਾਮਾਰੀ ਦੌਰਾਨ ਖੁੱਲਾ ਮਿਲਿਆ ਮੈਡੀਕਲ ਹਾਲ 

ਹਰਪ੍ਰੀਤ ਕੌਰ ਸੰਗਰੂਰ, 6 ਅਪ੍ਰੈਲ 2020
ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਠੱਲ੍ਹ ਪਾਉਣ ਲਈ ਜ਼ਿਲ੍ਹਾ ਸੰਗਰੂਰ ਵਿਖੇ ਜਾਰੀ ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਇੱਕ ਮੈਡੀਕਲ ਹਾਲ ਨੂੰ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਸੀਲ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਰੱਗ ਇੰਸਪੈਕਟਰ ਸੁਧਾ ਦਹਿਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਲੋਕਾਂ ਨੂੰ ਦਵਾਈਆਂ ਦੀ ਹੋਮ ਡਲੀਵਰੀ ਯਕੀਨੀ ਬਣਾਉਣ ਹਿੱਤ ਸਮੂਹ ਕੈਮਿਸਟ ਸ਼ਾਪ ਦੇ ਰੋਜ਼ਾਨਾ ਅਨੁਸਾਰ ਖੋਲ੍ਹਣ ਸਬੰਧੀ ਰੋਸਟਰ ਬਣਾਏ ਹੋਏ ਹਨ। ਉਨ੍ਹਾਂ ਦੱਸਿਆ ਕਿ ਵਿਭਾਗੀ ਟੀਮਾਂ ਨੂੰ ਜਾਣਕਾਰੀ ਮਿਲੀ ਸੀ ਕਿ ਸੁਨਾਮੀ ਗੇਟ ’ਤੇ ਸਥਿਤ ਸੀ.ਪੀ ਮੈਡੀਕਲ ਹਾਲ ਨੂੰ ਰੋਸਟਰ ਨਿਯਮਾਂ ਦੀ ਉਲੰਘਣਾ ਕਰਦਿਆਂ ਰੋਜ਼ਾਨਾ ਖੋਲਿ੍ਹਆ ਜਾ ਰਿਹਾ ਹੈ। ਜਿਸ ਦੇ ਮੱਦੇਨਜ਼ਰ ਅੱਜ ਅਚਨਚੇਤ ਕੀਤੀ ਗਈ ਛਾਪਾਮਾਰੀ ਦੌਰਾਨ ਇਹ ਮੈਡੀਕਲ ਹਾਲ ਖੁੱਲਿ੍ਹਆ ਪਾਇਆ ਗਿਆ ਅਤੇ ਲੋਕ ਵੀ ਦਵਾਈਆਂ ਦੀ ਖਰੀਦਦਾਰੀ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਮੈਡੀਕਲ ਹਾਲ ਨੂੰ ਸੀਲ ਕਰ ਦਿੱਤਾ ਗਿਆ ਹੈ।

Advertisement
Advertisement
Advertisement
Advertisement
Advertisement
error: Content is protected !!