ਹੁਣ ਜਾਨਵਰਾਂ ਨੂੰ ਵੀ ਹੋਣ ਲੱਗਿਆ ਕਰੋਨਾ

Advertisement
Spread information

ਅਮਿੱਤ ਮਿੱਤਰ, 9357512244

ਬੀਬੀਸੀ ਦੀ ਇੱਕ ਅੱਜ ਦੀ ਰਿਪੋਰਟ ਅਨੁਸਾਰ ਅਮਰੀਕਾ ਵਿੱਚ ਇੱਕ ਚੀਤਾ ਕਰੋਨਾ ਨਾਲ ਰੋਗੀ ਹੋ ਗਿਆ ਹੈ । ਦੁਨੀਆਂ ਭਰ ਦੇ ਵਿਗਿਆਨਕ ਤੇ ਆਮ ਲੋਕਾਂ ਲਈ ਇਹ ਚਿੰਤਾ ਦਾ ਵਿਸ਼ਾ ਹੈ। ਪਹਿਲਾਂ ਇਹ ਆਮ ਧਾਰਨਾ ਸੀ ਕਿ ਕਰੋਨਾ ਜਾਨਵਰਾਂ ਨੂੰ ਆਪਣਾ ਨਿਸ਼ਾਨਾ ਨਹੀਂ ਬਣਾ ਰਿਹਾ। ਅੱਜ ਦੀ ਇਸ ਘਟਨਾ ਨੇ ਦੁਨੀਆਂ ਵਿੱਚ ਬਹੁਤ ਕੁਝ ਬਦਲ ਦੇਣਾ ਹੈ। ਸੰਭਵ ਹੈ ਕਿ ਜਲਦੀ ਹੀ ਹੁਣ ਇਹ ਘਰੇਲੂ ਜਾਨਵਰਾਂ ਨੂੰ ਆਪਣਾ ਸ਼ਿਕਾਰ ਬਨਾਉਣਾ ਸ਼ੁਰੂ ਕਰ ਦੇਵੇ, ਜੇ ਇੰਝ ਵਾਪਰਦਾ ਹੈ ਤਾਂ ਇਹ ਵੱਧ ਤੇਜੀ ਨਾਲ ਮਨੁੱਖੀ ਜਾਤੀ ਨੂੰ ਆਪਣਾ ਸ਼ਿਕਾਰ ਬਣਾਏਗਾ।
ਅਮਰੀਕਾ ਦੇ ਇੱਕ ਚਿੜੀਆ ਘਰ ਵਿੱਚ ਨਾਦੀਆ ਨਾਂ ਦਾ ਇੱਕ 4ਸਾਲਾਂ ਦਾ ਚੀਤਾ ਹੈ, ਜਿਸ ਨੂੰ ਕਰੋਨਾ ਵਾਇਰਸ ਦਾ ਦਾ ਪਹਿਲਾ ਜਾਨਵਰ ਮਰੀਜ਼ ਮੰਨਿਆ ਜਾ ਰਿਹਾ ਹੈ। ਨਿਊਯੁਰਕ ਸ਼ਹਿਰ ਦੇ ਵਿੱਚੋਂ ਵਿੱਚ ਸਥਿਤ ਬਰੋਨਿਕਸ ਚਿੜੀਆ ਘਰ ਵਿੱਚ ਇਹ ਚੀਤਾ ਰੱਖਿਆ ਹੋਇਆ ਹੈ। ਚੀਤੇ ਨੂੰ ਕਰੋਨਾ ਹੋਣ ਦੀ ਜਾਨਵਰਾਂ ਦੀ ਲਿਬੋਟਰੀ ਨੇ ਪੁਸ਼ਟੀ ਕਰ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਚੀਤਾ ਚਿੜੀਆ ਘਰ ਦੀ ਟੇਕ ਕੇਅਰ ਕਰਨ ਵਾਲੇ ਵਿਅਕਤੀ ਤੋਂ ਸ਼ਿਕਾਰ ਹੋਇਆ ਹੈ। ਪਹਿਲਾਂ ਵਿਗਿਆਨੀਆਂ ਦਾ ਇਹ ਮੰਨਨਾ ਸੀ ਕਿ ਜਾਨਵਾਰ ਕਰੋਨਾ ਦਾ ਸ਼ਿਕਾਰ ਨਹੀਂ ਹੁੰਦੇ। ਚਿੜੀਆ ਘਰ ਵਿੱਚ ਹੋਰ ਵੀ ਕਈ ਜਾਨਵਰਾਂ ਵਿੱਚ ਕਰੋਨਾ ਦੇ ਲੱਛਣ ਪਾਏ ਜਾ ਰਹੇ ਹਨ।

Advertisement
Advertisement
Advertisement
Advertisement
Advertisement
Advertisement
error: Content is protected !!